ਭਵਾਨੀਗੜ੍ਹ(ਕਾਂਸਲ) - ਭਾਰਤ-ਚੀਨ ਦੇ ਬਾਰਡਰ 'ਤੇ ਗਲਵਾਨ ਘਾਟੀ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਚੀਨੀ ਫ਼ੌਜੀਆਂ ਵਿਚਕਾਰ ਹੋਈ ਝੜਪ ਦੌਰਾਨ ਸ਼ਹੀਦ ਹੋਏ ਭਾਰਤ ਦੇ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਬੀਤੀ ਦੇਰ ਸ਼ਾਮ ਜਬਰ-ਜੁਲਮ ਵਿਰੋਧੀ ਫਰੰਟ ਪੰਜਾਬ ਵੱਲੋਂ ਸਥਾਨਕ ਬਾਲਦ ਕੈਂਚੀਆਂ ਵਿਖੇ ਕੈਂਡਲ ਮਾਰਚ ਕੀਤਾ ਗਿਆ ਅਤੇ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਸਾੜ ਕੇ ਚੀਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਬਰ-ਜੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਧਰਮਪਾਲ ਸਿੰਘ ਅਤੇ ਜਸਵਿੰਦਰ ਸਿੰਘ ਚੋਪੜਾ ਸਾਬਕਾ ਫ਼ੌਜੀ ਨੇ ਭਾਰਤ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਚੀਨ ਵੱਲੋਂ ਭਾਰਤੀ ਜਵਾਨਾਂ ਉਪਰ ਕੀਤੀ ਗੋਲੀਬਾਰੀ ਲਈ ਚੀਨ ਨੂੰ ਲਾਹਨਤ ਪਾਉਂਦਿਆ ਚੀਨ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਕਿਹਾ ਕਿ ਭਾਰਤੀ ਫੌਜੀਆਂ ਨਾਲ ਕੀਤੇ ਗਏ ਦੁਖਾਂਤ ਅਤੇ ਚੀਨ ਦੀ ਇਸ ਘਿਣਾਉਣੀ ਹਰਕਤ ਨੇ ਇਕੱਲੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਵਾਰ-ਵਾਰ ਰੋਣ ਨਾਲੋਂ ਇਕੋਂ ਵਾਰ ਆਰ-ਪਾਰ ਦੀ ਲੜਾਈ ਕਰਕੇ ਚੀਨ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਇਸ ਮੌਕੇ ਹਰਭਜਨ ਸਿੰਘ ਹੈਪੀ, ਹੰਸ ਰਾਜ, ਭਰਪੂਰ ਸਿੰਘ ਸਰਪੰਚ ਅਤੇ ਤੇਲੂ ਰਾਮ ਸਮੇਤ ਕਈ ਹੋਰ ਸ਼ਹਿਰ ਨਿਵਾਸੀ ਵੀ ਮੌਜੂਦ ਸਨ।
ਅਕਾਲੀ ਦਲ 'ਚ ਟੁੱਟ-ਭੱਜ ਸਿਖ਼ਰਾਂ 'ਤੇ, ਖਿਲਾਰਾ ਸਾਂਭਣ ਲਈ ਵੱਡੇ ਬਾਦਲ ਪੱਬਾਂ ਭਾਰ
NEXT STORY