ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹੌਰ ਵਿਚ ਬੀਤੀ ਰਾਤ ਚੋਰਾਂ ਦੇ ਗਰੋਹ ਵੱਲੋਂ ਤਬਾਹੀ ਮਚਾਈ ਗਈ। ਚੋਰਾਂ ਨੇ 5 ਕਿਸਾਨਾਂ ਦੀਆਂ ਮੋਟਰਾਂ ਅਤੇ ਟਰਾਂਸਫਾਰਮਰਾਂ ਦੀ ਭੰਨਤੋੜ ਕਰਕੇ ਉਨ੍ਹਾਂ ਵਿਚੋਂ ਤੇਲ ਅਤੇ ਕੇਬਲ ਤਾਰਾਂ ਨੂੰ ਵੱਢ ਕੇ ਚੋਰੀ ਕਰ ਲਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਸ਼ੁਰੂ ਹੋ ਗਿਆ ਨਵਾਂ ਸਿਸਟਮ
ਇਹ ਜਾਣਕਾਰੀ ਸਾਂਝੀ ਕਰਦਿਆਂ ਸਰਪੰਚ ਲਖਬੀਰ ਸਿੰਘ, ਕਿਸਾਨ ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸਹੌਰ ਤੋਂ ਹਮੀਦੀ ਨੂੰ ਜਾਂਦੀ ਲਿੰਕ ਸੜਕ ਤੇ ਹੱਦ 'ਤੇ ਸਥਿਤ ਚੋਰ ਗਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਨਿਰਭੈ ਸਿੰਘ ਦੇ ਖੇਤ ਵਿਚ ਲੱਗੇ ਟਰਾਂਸਫਾਰਮਰ ਅਤੇ ਜੰਗ ਸਿੰਘ ਪੁੱਤਰ ਬਚਨ ਸਿੰਘ ਦੇ ਖੇਤ ਵਿਚ ਲੱਗੇ ਟਰਾਂਸਫਾਰਮਰ ਦੀ ਭੰਨਤੋੜ ਕਰਕੇ ਉਸ ਵਿਚੋਂ ਕੀਮਤੀ ਤੇਲ ਚੋਰੀ ਕਰ ਲਿਆ। ਇਸੇ ਤਰ੍ਹਾਂ, ਸਹੌਰ-ਖਿਆਲੀ ਲਿੰਕ ਰੋਡ ਨਾਲ ਲੱਗਦੇ ਹੋਰ ਕਿਸਾਨਾਂ ਦੇ ਖੇਤਾਂ ਵਿਚੋਂ ਵੀ ਚੋਰਾਂ ਨੇ ਮੋਟਰਾਂ ਉੱਪਰੋਂ ਤਾਰਾਂ ਵੱਢ ਕੇ ਚੋਰੀ ਕਰ ਲਈ। ਗੁਰਪ੍ਰੀਤ ਸਿੰਘ ਝੱਲੀ ਦੀ ਮੋਟਰ ਤੋਂ 30 ਫੁੱਟ, ਮੇਜਰ ਸਿੰਘ ਦੀ ਮੋਟਰ ਤੋਂ 30 ਫੁੱਟ ਅਤੇ ਹੋਰ ਗੁਰਪ੍ਰੀਤ ਸਿੰਘ ਦੀ ਮੋਟਰ ਤੋਂ 20 ਫੁੱਟ ਕੇਬਲ ਤਾਰ ਚੋਰੀ ਕਰ ਲਈ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਪੜ੍ਹੋ ਪੂਰੀ LIST
ਕਿਸਾਨਾਂ ਨੂੰ ਸਵੇਰੇ ਚੋਰੀ ਦਾ ਪਤਾ ਲੱਗਿਆ ਜਦੋਂ ਉਹ ਹਰਾ ਚਾਰਾ ਕੱਟਣ ਅਤੇ ਖੇਤ ਦੀ ਸੰਭਾਲ ਲਈ ਗਏ। ਉਨ੍ਹਾਂ ਨੇ ਵੇਖਿਆ ਕਿ ਟਰਾਂਸਫਾਰਮਰਾਂ ਦੀ ਸਟ੍ਰੱਕਚਰ ਟੁੱਟੀ ਹੋਈ ਸੀ ਅਤੇ ਮੋਟਰਾਂ ਦੀਆਂ ਤਾਰਾਂ ਵੀ ਗਾਇਬ ਸਨ। ਪਿੰਡ ਦੇ ਨਿਵਾਸੀਆਂ ਨੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਸਮੇਤ ਥਾਣਾ ਠੁੱਲੀਵਾਲ 'ਚ ਮਾਮਲੇ ਦੀ ਸੂਚਨਾ ਦਿੱਤੀ। ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਿਸਾਨਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ, ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਲਾਕੇ 'ਚ ਗਸ਼ਤ ਵਧਾਈ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਨਿਭਾਇਆ ਵਾਅਦਾ! MLA ਨੇ ਵੰਡੇ ਕਰਜ਼-ਮੁਆਫ਼ੀ ਦੇ ਸਰਟੀਫ਼ਿਕੇਟ
NEXT STORY