ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਬੀਬੜ ਅਤੇ ਨਕਟੇ ਤੋਂ ਦੋ ਕਿਸਾਨਾਂ ਦੀਆਂ 5 ਮੱਝਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਵੇਲ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਬੀਬੜੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਘਰ ਤੋਂ ਕਰੀਬ 50 ਮੀਟਰ ਦੀ ਦੂਰੀ ਉਪਰ ਉਸ ਦਾ ਪਸ਼ੂਆਂ ਦੇ ਰੱਖ-ਰਖਾਅ ਲਈ ਡੰਗਰਾਂ ਵਾਲਾ ਵਾੜਾ ਬਣਾਇਆ ਹੋਇਆ। ਮੁਦਈ ਨੇ ਦੱਸਿਆ ਕਿ 18/19 ਜੁਲਾਈ ਦੀ ਦਰਮਿਆਨੀ ਰਾਤ ਨੂੰ ਚੋਰ ਉਸ ਦੇ ਡੰਗਰਾਂ ਵਾਲੇ ਵਾੜੇ ’ਚੋਂ 3 ਮੱਝਾਂ ਜਿਨ੍ਹਾਂ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਬਣਦੀ ਹੈ ਚੋਰੀ ਕਰਕੇ ਲੈ ਗਏ। ਮੁਦਈ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਇਸੇ ਰਾਤ ਉਸ ਦੇ ਗੁਆਂਢੀ ਪਿੰਡ ਨਕਟੇ ਤੋਂ ਵੀ ਚੋਰ ਹਰਿੰਦਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੀਆਂ ਵੀ ਦੋ ਮੱਝਾਂ ਚੋਰੀ ਕਰਕੇ ਲੈ ਗਏ ਹਨ। ਪੁਲਸ ਨੇ ਰਵੇਲ ਸਿੰਘ ਦੇ ਬਿਆਨਾ ਦੇ ਅਧਾਰ ’ਤੇ ਅਣਪਛਾਤਿਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੁਖਦ ਖ਼ਬਰ : ਲੁਧਿਆਣਾ 'ਚ ਕੋਰੋਨਾ ਕਾਰਨ 2 ਹੋਰ ਮੌਤਾਂ, 1800 ਤੋਂ ਪਾਰ ਪੁੱਜੀ ਪੀੜਤਾਂ ਦੀ ਗਿਣਤੀ
NEXT STORY