ਖਰੜ (ਅਮਰਦੀਪ) : ਡੋਲੀ ਤੁਰਨ ਮਗਰੋਂ ਲਿਫ਼ਾਫ਼ੇ ’ਚ ਰੱਖਿਆ ਗਿਆ ਸ਼ਗਨਾਂ ਦਾ ਪੰਜ ਲੱਖ ਦੇ ਕਰੀਬ ਪੈਸਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਖਰੜ ਵਿਖੇ ਦਿੱਤੀ ਸ਼ਿਕਾਇਤ ’ਚ ਚਰਨਜੀਤ ਕੌਰ ਵਾਸੀ ਕਿਲ੍ਹਾ ਕੰਪਲੈਕਸ ਖਰੜ ਨੇ ਦੱਸਿਆ ਹੈ ਕਿ ਉਸ ਦੀ ਧੀ ਦਾ ਵਿਆਹ 31 ਮਾਰਚ ਨੂੰ ਹੋਇਆ ਸੀ। ਡੋਲੀ ਚਲੀ ਜਾਣ ਤੋਂ ਬਾਅਦ ਉਸ ਨੇ ਸ਼ਗਨਾਂ ਦਾ ਸਾਰਾ ਪੈਸਾ ਲਗਭਗ 5 ਲੱਖ ਦੇ ਕਰੀਬ ਲਿਫ਼ਾਫ਼ੇ ’ਚ ਇਕੱਠਾ ਕਰ ਕੇ ਪਾਇਆ ਹੋਇਆ ਸੀ। ਉਸ ਦੇ ਘਰ ਉਸ ਦੀ ਸਹੇਲੀ ਦੀ ਕੁੜੀ ਘਰ ਆਈ ਹੋਈ ਸੀ।
ਸ਼ਗਨਾਂ ਵਾਲਾ ਲਿਫ਼ਾਫ਼ਾ ਉਸ ਨੇ ਕੁੜੀ ਦੇ ਸਾਹਮਣੇ ਅਲਮਾਰੀ ’ਚ ਰੱਖ ਦਿੱਤਾ। ਘਰ ਦੇ ਸਾਰੇ ਜਣੇ ਵਿਆਹ ’ਚ ਰੁੱਝੇ ਹੋਏ ਸਨ। ਉਸ ਦੀ ਸਹੇਲੀ ਦੀ ਕੁੜੀ ਨੇ ਕਮਰੇ ਦੇ ਅੰਦਰ ਦੀ ਕੁੰਡੀ ਲਾ ਲਈ ਅਤੇ ਕਹਿੰਦੀ ਕਿ ਉਹ ਕਮਰੇ ਦੀ ਸਫ਼ਾਈ ਕਰ ਦਿੰਦੀ ਹੈ। ਜਦੋਂ ਸ਼ਾਮ ਨੂੰ ਉਨ੍ਹਾਂ ਅਲਮਾਰੀ ਖੋਲ੍ਹੀ ਤਾਂ ਦੇਖਿਆ ਕਿ ਸ਼ਗਨਾਂ ਵਾਲਾ ਲਿਫ਼ਾਫ਼ਾ ਗ਼ਾਇਬ ਸੀ। ਹਰ ਪਾਸੇ ਦੇਖਿਆ ਪਰ ਲਿਫ਼ਾਫ਼ਾ ਨਹੀਂ ਮਿਲਿਆ। ਇਸ ਸਬੰਧੀ ਥਾਣਾ ਸਿਟੀ ਦੇ ਏ.ਐੱਸ.ਆਈ. ਸੰਜੇ ਕੁਮਾਰ ਨੇ ਕਿਹਾ ਹੈ ਕਿ ਦੋਹਾਂ ਧਿਰਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਤੀਹਰੇ ਕਤਲਕਾਂਡ ਦੇ ਕਾਤਲ ਦੀ ਪਤਨੀ ਆਈ ਸਾਹਮਣੇ, ਰੋਂਦੀ ਹੋਈ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)
NEXT STORY