ਸੰਗਰੂਰ- ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾ ਕੇ ਆਪਣਾ ਕਰੀਅਰ ਬਣਾਉਣ ਦੀ ਇੱਛਾ ਕਿਸੇ ਤੋਂ ਲੁਕੀ ਨਹੀਂ ਹੈ । ਕੋਈ ਕਿਸਾਨ ਦੀ ਧੀ ਹੈ ਤੇ ਕੋਈ ਮਜ਼ਦੂਰਾਂ ਦੀ ਸੁਫ਼ਨਾ ਸਭ ਦਾ ਇਕ ਹੈ। ਸੰਗਰੂਰ ਦੀ ਰਹਿਣ ਵਾਲੀ 21 ਸਾਲਾ ਬ੍ਰਹਮਜੋਤ ਕੌਰ ਦੇ ਪਿਤਾ ਕੁਲਵੰਤ ਸਿੰਘ ਕਲਕੱਤਾ ਨੇ ਦੱਸਿਆ ਕਿ ਪੰਜਾਬ ਦੇ ਬੱਚਿਆਂ 'ਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਮੁਕਾਬਲਾ ਹੈ। ਮੈਂ ਵੀ ਸੋਚਿਆ ਕਿ 10ਵੀਂ ਤੋਂ ਬਾਅਦ ਬ੍ਰਹਮਜੋਤ ਨੂੰ ਇੱਥੇ ਪੜ੍ਹਾ ਕੇ ਵਿਦੇਸ਼ ਭੇਜ ਦੇਣਾ ਚਾਹੀਦਾ ਹੈ। ਬ੍ਰਹਮਜੋਤ ਦੇ ਹੋਰ ਇਰਾਦੇ ਸਨ। ਉਸ ਨੇ ਮੈਨੂੰ ਕਿਹਾ ਕਿ ਪਾਪਾ ਮੈਨੂੰ ਵਿਦੇਸ਼ ਜਾ ਕੇ ਡਾਲਰ ਕਮਾਉਣ ਨਾਲੋਂ ਆਪਣੇ ਦੇਸ਼ ਵਿਚ ਰਹਿ ਕੇ ਅਤੇ ਸਿਪਾਹੀ ਬਣ ਕੇ ਜ਼ਿਆਦਾ ਖੁਸ਼ੀ ਹੋਵੇਗੀ। ਜਲੰਧਰ 'ਚ ਹੋਈ ਅਗਨੀਵੀਰ ਪ੍ਰੀਖਿਆ 'ਚ ਉਹ ਪਹਿਲੀ ਵਾਰ ਸਫ਼ਲ ਹੋਈ ਹੈ।
ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਬੱਸ ਦੀ ਉਡੀਕ ਕਰਦੀ ਔਰਤ ਦੀ ਦਰਦਨਾਕ ਮੌਤ
ਸੰਗਰੂਰ ਤੋਂ ਬ੍ਰਹਮਜੋਤ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ 'ਚ ਬੀ.ਏ.ਐੱਲ.ਐੱਲ.ਬੀ. ਦੇ ਚੌਥੇ ਸਾਲ ਦੀ ਵਿਦਿਆਰਥਣ ਹੈ। ਪਿਤਾ ਕੁਲਵੰਤ ਸਿੰਘ ਕਲਕੱਤਾ ਫ਼ਾਈਨਾਂਸਰ ਹਨ ਅਤੇ ਮਾਤਾ ਕਰਮਜੀਤ ਕੌਰ ਘਰੇਲੂ ਔਰਤ ਹੈ। ਬ੍ਰਹਮਜੋਤ ਨੇ ਦੱਸਿਆ ਪਹਿਲਾਂ ਮੈਨੂੰ ਥੀਏਟਰ ਦਾ ਸ਼ੌਕ ਸੀ। ਪਟਿਆਲੇ ਕਾਲਜ 'ਚ ਦਾਖ਼ਲਾ ਲਿਆ ਤਾਂ ਫਿਰ ਉਥੇ ਐੱਨ.ਸੀ.ਸੀ. ਕਰਦੀ ਸੀ ਅਤੇ ਇਸ ਤੋਂ ਬਾਅਦ ਫ਼ੌਜ 'ਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿਨ 'ਚ 5 ਘੰਟੇ ਸਖ਼ਤ ਮਿਹਨਤ ਕੀਤੀ ਅਤੇ ਪਹਿਲੀ ਕੋਸ਼ਿਸ਼ 'ਚ ਸਫ਼ਲਤਾ ਹਾਸਲ ਕੀਤੀ।
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਮਪੁਰ ਦੀ 18 ਸਾਲ ਰਜਨੀ ਬਾਲਾ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ 12 ਵੀਂ ਪਾਸ ਕੀਤੀ। ਰਜਨੀ ਬਾਲਾ ਦੇ ਪਿਤਾ ਕਾਲੂ ਰਾਮ ਖੇਤੀ ਕਰਦੇ ਹਨ। ਮਾਤਾ ਨਿਰਮਲਾ ਦੇਵੀ ਇੱਕ ਘਰੇਲੂ ਔਰਤ ਹੈ। ਰਜਨੀ ਦਾ ਮਾਮਾ ਫ਼ੌਜ 'ਚ ਸੀ। ਉਸ ਨੂੰ ਦੇਖ ਕੇ ਰਜਨੀ ਨੇ ਬਚਪਨ ਵਿਚ ਹੀ ਫ਼ੌਜ ਵਿਚ ਭਰਤੀ ਹੋਣ ਦਾ ਮਨ ਬਣਾ ਲਿਆ ਸੀ। ਸਕੂਲੀ ਦਿਨਾਂ ਦੌਰਾਨ ਇਕ ਅਥਲੀਟ ਸੀ ਅਤੇ ਰਾਜ ਪੱਧਰ 'ਤੇ 800 ਮੀਟਰ ਦੌੜ 'ਚ ਹਿੱਸਾ ਲੈ ਚੁੱਕੀ ਹੈ। ਪਿੰਡ ਦੇ ਸਟੇਡੀਅਮ 'ਚ 2 ਮਹੀਨੇ ਸਵੇਰੇ-ਸ਼ਾਮ ਅਭਿਆਸ ਕੀਤਾ ਅਤੇ ਪਹਿਲੀ ਕੋਸ਼ਿਸ਼ 'ਚ ਹੀ ਅਗਨੀਵੀਰ ਦਾ ਇਮਤਿਹਾਨ ਪਾਸ ਕਰ ਲਿਆ। ਹੁਣ ਉਸ ਦਾ ਦੇਸ਼ ਦੀ ਸੇਵਾ ਦਾ ਸੁਫ਼ਨਾ ਪੂਰਾ ਹੋਵੇਗਾ।
ਮਾਨਸਾ ਦੇ ਪਿੰਡ ਚੂੜੀਆਂ ਦੀ 18 ਸਾਲਾ ਕਮਲਪ੍ਰੀਤ ਕੌਰ ਨੂੰ ਫ਼ੌਜ ਦੀ ਵਰਦੀ ਪਸੰਦ ਸੀ। ਉਸਨੇ ਫ਼ੈਸਲਾ ਕੀਤਾ ਸੀ ਕਿ ਇਕ ਦਿਨ ਉਹ ਖੁਦ ਫ਼ੌਜ ਦੀ ਵਰਦੀ ਪਹਿਨੇਗੀ। ਸਕੂਲ 'ਚ ਹਾਈ ਜੰਪ ਅਤੇ ਲਾਂਗ ਜੰਪ ਦੀ ਖਿਡਾਰੀ ਸੀ। ਅਗਨੀਵੀਰ ਦੀ ਪ੍ਰੀਖਿਆ ਲਈ ਸਰਦੂਲਗੜ੍ਹ ਦੀ ਨੂਰ ਸੈਨਿਕ ਅਕਾਦਮੀ 'ਚ ਕੋਚ ਹਰਪ੍ਰੀਤ ਫ਼ੌਜੀ ਤੋਂ ਚਾਰ ਮਹੀਨੇ ਸਿਖਲਾਈ ਲਈ। ਪਹਿਲੀ ਕੋਸ਼ਿਸ਼ 'ਚ ਹੀ ਇਮਤਿਹਾਨ ਪਾਸ ਕਰ ਲਿਆ। ਕਮਲਪ੍ਰੀਤ ਨੇ 12ਵੀਂ ਜਮਾਤ ਤੱਕ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹ ਕੇ ਆਪਣੇ ਸੁਫ਼ਨੇ ਨੂੰ ਸਾਕਾਰ ਕੀਤਾ।
ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ
ਦੇਸ਼ ਦੇ ਪਹਿਲੇ ਅਗਨੀਵੀਰਾਂ 'ਚ ਪੰਜਾਬ 'ਚ ਸੰਗਰੂਰ ਦੀ 1 ਅਤੇ ਮਾਨਸਾ ਦੀ 1 ਕੁੜੀ ਅਤੇ ਫਾਜ਼ਿਲਕਾ ਦੀਆਂ 3 ਕੁੜੀਆਂ ਸ਼ਾਮਲ ਹਨ। ਕਈਆਂ ਨੇ ਆਪਣੇ ਪਰਿਵਾਰ ਦਾ ਵਿਦੇਸ਼ ਜਾਣ ਦਾ ਸੁਫ਼ਨਾ ਤਿਆਗ ਦਿੱਤਾ, ਜਦੋਂ ਕਿ ਕੁਝ ਨੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਦਿਨ-ਰਾਤ ਮਿਹਨਤ ਕੀਤੀ। ਇਹ ਕੁੜੀਆਂ ਫੌਜ ਦੀ ਪਹਿਲੀ ਪ੍ਰੀਖਿਆ 'ਚ ਕਾਮਯਾਬ ਰਹੀਆਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ
NEXT STORY