ਫ਼ਰੀਦਕੋਟ (ਰਾਜਨ) : ਲਾਗਲੇ ਪਿੰਡ ਟਹਿਣਾ ਦੀ ਫਿਰਨੀ ’ਤੇ ਕਰਿਆਨੇ ਦੀ ਦੁਕਾਨ 'ਚੋਂ ਰਾਤ ਸਮੇਂ ਆਵਲਾ ਤੇਲ, ਸ਼ੈਪੂ ਅਤੇ ਦੇਸੀ ਘਿਓ ਖਾਣ ਦੇ ਸ਼ੌਕੀਨ ਚੋਰਾਂ ਵੱਲੋਂ ਕਰੀਬ 30 ਹਜ਼ਾਰ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਥਾਣਾ ਦਸਰ ਵੱਲੋਂ ਦੁਕਾਨਦਾਰ ਦੀ ਸ਼ਿਕਾਇਤ ’ਤੇ ਦੋ ਖਿਲਾਫ਼ ਮੁਕੱਦਮਾ ਦਰਜ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਰਿਆਨਾ ਦੁਕਾਨ ਦੇ ਮਾਲਿਕ ਸੁਰਿੰਦਰ ਕੁਮਾਰ ਵਾਸੀ ਪਿੰਡ ਟਹਿਣਾ ਨੇ ਦੱਸਿਆ ਕਿ ਰਾਤ ਸਮੇਂ ਉਹ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਘਰ ਗਿਆ ਸੀ ਪਰ ਅੱਜ ਜਦੋਂ ਸਵੇਰੇ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੁਕਾਨ 'ਚ ਸਾਮਾਨ ਦਾ ਖਿਲਾਰਾ ਪਿਆ ਹੋਇਆ ਸੀ, ਜਾਂਚ ਕਰਨ ’ਤੇ ਪਤਾ ਲੱਗਾ ਕਿ ਦੁਕਾਨ 'ਚੋਂ 10 ਸ਼ੀਸ਼ੀਆਂ ਸਿਰ ’ਤੇ ਲਾਉਣ ਵਾਲਾ ਆਵਲਾ ਤੇਲ, 5 ਸ਼ੈਂਪੂ 600 ਐੱਮ.ਐੱਲ ਵਾਲੀਆਂ ਸ਼ੀਸ਼ੀਆਂ, 10 ਡੱਬੇ ਦੇਸੀ ਘਿਓ, 10 ਪੈਕਟ ਡਾਲਡਾ ਘਿਓ, ਐੱਲ.ਈ.ਡੀ 32 ਇੰਚ, 2400 ਨਕਦ ਦੀ ਚੋਰੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ 1 ਤੋਂ 30 ਸਤੰਬਰ ਤਕ ਮਨਾਇਆ ਜਾਵੇਗਾ ਰਾਸ਼ਟਰੀ ਪੋਸ਼ਣ ਮਹੀਨਾ
ਸ਼ਿਕਾਇਤਕਰਤਾ ਵੱਲੋਂ ਸ਼ਨਾਖਤ ਕੀਤੇ ਗਏ ਅਨੁਸਾਰ ਅਕਸ਼ੈ ਬਿੰਦ ਅਤੇ ਰਜੂਆ ਵਾਸੀ ਫ਼ਰੀਦਕੋਟ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੇ ਚੱਲਦਿਆਂ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਉਕਤ 'ਚੋਂ ਅਕਸ਼ੈ ਬਿੰਦ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਕੀਤੀ ਐੱਲ.ਈ.ਡੀ ਅਤੇ 5 ਡੱਬੇ ਦੇਸੀ ਘਿਓ ਬਰਾਮਦ ਕਰ ਲਿਆ ਕਰ ਲਿਆ ਹੈ ਜਦਕਿ ਦੂਸਰੇ ਦੀ ਗ੍ਰਿਫ਼ਤਾਰ ਬਾਕੀ ਹੈ।
ਵਿਆਹੁਤਾ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY