ਲੁਧਿਆਣਾ (ਰਾਜ) : ਢੰਡਾਰੀ ਖੁਰਦ ਇਲਾਕੇ ’ਚ ਇਕ ਔਰਤ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਨੀਤੂ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਯੂ. ਪੀ. ਦੀ ਰਹਿਣ ਵਾਲੀ ਹੈ ਅਤੇ ਢੰਡਾਰੀ ’ਚ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਜਾਂਚ ਲਈ ਪੁੱਜੀ।
ਏ. ਐੱਸ. ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਨੀਤੂ ਫੈਕਟਰੀ ’ਚ ਕੰਮ ਕਰਦੀ ਸੀ ਅਤੇ ਪਤੀ ਅਤੇ ਭਰਾ ਨਾਲ ਰਹਿ ਰਹੀ ਸੀ। ਉਸ ਦਾ ਪਤੀ ਅਤੇ ਭਰਾ ਕੰਮ ’ਤੇ ਗਏ ਹੋਏ ਸਨ। ਪਿੱਛੇ ਨੀਤੂ ਘਰ ’ਚ ਇਕੱਲੀ ਸੀ। ਇਸ ਦੌਰਾਨ ਉਸ ਨੇ ਫ਼ਾਹਾ ਲੈ ਲਿਆ। ਜਦੋਂ ਉਸ ਨੂੰ ਗੁਆਂਢੀ ਬੁਲਾਉਣ ਗਏ ਤਾਂ ਘਟਨਾ ਦਾ ਪਤਾ ਲੱਗਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਇਹ ਸੇਵਾ
NEXT STORY