ਮੁੱਲਾਂਪੁਰ ਦਾਖਾ, (ਕਾਲੀਆ)- ਮੁੱਲਾਂਪੁਰ ਸ਼ਹਿਰ ’ਚ ਚੋਰਾਂ ਦੀ ਦਹਿਸ਼ਤ ਐਨੀ ਫੈਲੀ ਹੋਈ ਹੈ ਕਿ ਚੋਰ ਬੇਖੌਫ ਹੋ ਕੇ ਦਿਨ-ਦਿਹਾਡ਼ੇ ਸੰਘਣੀ ਅਾਬਾਦੀ ’ਚ ਮੋਟਰਸਾਈਕਲਾਂ ’ਤੇ ਆ ਕੇ ਦੋ ਘਰਾਂ ਨੂੰ ਸੰਨ੍ਹ ਲਾ ਕੇ ਕਰੀਬ 8 ਹਜ਼ਾਰ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ , ਜਦਕਿ ਬੀਤੀ ਰਾਤ ਧਾਲੀਵਾਲ ਮੈਡੀਕਲ ਸਟੋਰ ਦਾ ਸ਼ਟਰ ਤੋਡ਼ ਕੇ ਚੋਰਾਂ ਨੇ 18 ਹਜ਼ਾਰ ਰੁਪਏ ਦੀ ਨਕਦੀ, ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਅਤੇ ਫਾਸਟਵੇਅ ਦਾ ਸੈੱਟਅਪ ਬਾਕਸ ਚੋਰੀ ਕਰ ਲਿਆ, ਉਪਰੰਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਰਸ਼ਨ ਕੁਮਾਰ ਜੇਠੀ ਦੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਗਏ। ਚੋਰਾਂ ਦਾ ਖਡ਼ਾਕਾ ਸੁਣ ਕੇ ਮਾਲਕ ਦੇ ਰੌਲਾ ਪਾਉਣ ’ਤੇ ਚੋਰ ਕੰਧ ਟੱਪ ਕੇ ਫਰਾਰ ਹੋ ਗਏ। ਇਨ੍ਹਾਂ ਚੋਰੀਆਂ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
®ਪੀਡ਼ਤ ਕਿਰਨ ਬਾਲਾ ਪਤਨੀ ਸਵ. ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਲਡ਼ਕੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ-ਕਾਰਾਂ ’ਤੇ ਗਏ ਸਨ ਅਤੇ ਉਸ ਦੀ ਨੂੰਹ ਨੀਤੂ ਬਾਲਾ ਘਰ ਨੂੰ ਤਾਲਾ ਲਗਾ ਕੇ ਸਕੂਲ ’ਚ ਪੇਰੈਂਟਸ ਮੀਟਿੰਗ ਵਿਚ ਗਈ ਸੀ। ਸਵੇਰੇ ਕਰੀਬ 10:30 ਵਜੇ ਚੋਰ ਘਰ ਦੇ ਦਰਵਾਜ਼ੇ ਦਾ ਤਾਲਾ ਤੋਡ਼ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਗੋਦਰੇਜ ਦੀ ਅਲਮਾਰੀ ਨੂੰ ਤੋਡ਼ ਕੇ ਉਸ ’ਚੋਂ ਕਰੀਬ 3 ਹਜ਼ਾਰ ਰੁਪਏ ਦੀ ਨਕਦੀ, ਦੋ ਲੇਡੀਜ਼ ਸੋਨੇ ਦੀਆਂ ਮੁੰਦਰੀਆਂ, ਇਕ ਟੌਪਸਾਂ ਦਾ ਜੋਡ਼ਾ ਅਤੇ ਇਕ ਮਰਦਾਨਾ ਮੁੰਦਰੀ, ਬੱਚਿਆਂ ਦੇ ਚਾਂਦੀ ਦੇ ਕੰਗਨ ਅਤੇ ਝਾਂਜਰਾਂ ਦੇ ਦੋ ਜੋਡ਼ੇ ਲੈ ਕੇ ਫਰਾਰ ਹੋ ਗਏ।
ਚੋਰਾਂ ਨੇ ਘਰ ਦੀ ਫਰੋਲਾ-ਫਰਾਲੀ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪੇਟੀ ਦਾ ਜਿੰਦਰਾ ਵੀ ਤੋਡ਼ਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਚੋਰ ਜਾਂਦੇ ਸਮੇਂ ਨਕਲੀ ਸੋਨੇ ਦੇ ਗਹਿਣੇ ਅਤੇ ਪਰਸ ਪੌਡ਼ੀਆਂ ਵਿਚ ਹੀ ਸੁੱਟ ਗਏ। ਇਸੇ ਤਰ੍ਹਾਂ ਉਨ੍ਹਾਂ ਦੇ ਗੁਆਂਢ ਵਿਚ ਰਿਕਸ਼ਾ ਚਾਲਕ ਬਿੰਦਰਪਾਲ ਕਾਲਾ ਪੁੱਤਰ ਸਵ. ਜੀਵਨ ਲਾਲ ਦੇ ਘਰ ਚੋਰਾਂ ਨੇ ਗੋਦਰੇਜ ਦੀ ਅਲਮਾਰੀ ’ਚੋਂ ਕਰੀਬ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਅਤੇ ਚੋਰ ਅਸਲੀ ਸੋਨੇ ਦੀਆਂ ਵਾਲੀਆਂ ਘਰ ਛੱਡ ਗਏ ਪਰ ਨਕਲੀ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
®®ਬੀਤੀ ਰਾਤ ਸ਼ਹੀਦ ਭਗਤ ਸਿੰਘ ਨਗਰ ’ਚ ਚਾਰ ਚੋਰ ਦਰਸ਼ਨ ਕੁਮਾਰ ਜੇਠੀ ਦੇ ਘਰ ਕੰਧ ਟੱਪ ਕੇ ਦਾਖਲ ਹੋ ਗਏ ਤਾਂ ਚੋਰਾਂ ਦਾ ਖਡ਼ਾਕਾ ਸੁਣ ਕੇ ਮਾਲਕ ਨੇ ਲਾਈਟ ਜਗਾ ਕੇ ਰੌਲਾ ਪਾਇਆ ਤਾਂ ਉਹ ਚੋਰ ਕੰਧ ਟੱਪ ਕੇ ਮੋਟਰਸਾਈਕਲਾਂ ’ਤੇ ਫਰਾਰ ਗਏ। ਇਸੇ ਤਰ੍ਹਾਂ ਬੀਤੀ ਰਾਤ ਹੀ ਮੇਨ ਜੀ. ਟੀ. ਰੋਡ ਰਾਏਕੋਟ ਰੋਡ ’ਤੇ ਸਥਿਤ ਧਾਲੀਵਾਲ ਮੈਡੀਕਲ ਸਟੋਰ ਦਾ ਸ਼ਟਰ ਤੋਡ਼ ਕੇ ਚੋਰਾਂ ਨੇ ਕਰੀਬ 18 ਹਜ਼ਾਰ ਦੀ ਨਕਦੀ, ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਅਤੇ ਫਾਸਟਵੇਅ ਦਾ ਸੈੱਟਅਪ ਬਾਕਸ ਚੋਰੀ ਕਰ ਲਿਆ। ਥਾਣਾ ਦਾਖਾ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਢਿੱਲੋਂ ਨੇ ਚੋਰੀ ਦੀਆਂ ਘਟਨਾਵਾਂ ਦਾ ਜਾਇਜ਼ਾ ਲਿਆ। ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਚੋਰਾਂ ਨੂੰ ਫਡ਼ਨ ਲਈ ਪੁਲਸ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਇਕ ਹੀ ਰਾਤ ’ਚ ਚੋਰਾਂ ਨੇ 7 ਦੁਕਾਨਾਂ ਦੇ ਤੋਡ਼ੇ ਤਾਲੇ
NEXT STORY