ਚੰਡੀਗੜ੍ਹ- ਯੂਟੀ ਚੰਡੀਗੜ੍ਹ ਦੀ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ 18 ਮਈ ਤੋਂ 20 ਮਈ ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ "CH01 CZ" ਦੇ VIP ਨੰਬਰ ਵੇਚ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਇਸ ਵਾਰ 0001 ਨੰਬਰ 31 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ। ਪਹਿਲਾਂ 0001 ਨੰਬਰ 25 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ। ਚੰਡੀਗੜ੍ਹ ਦੀ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਨੇ ਉਕਤ ਸੀਰੀਜ਼ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (VIP ਅਤੇ ਪਸੰਦ) ਦੇ ਨਾਲ-ਨਾਲ ਪਿਛਲੀ ਸੀਰੀਜ਼ ਤੋਂ ਬਚੇ VIP-ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨੀਲਾਮੀ ਤੋਂ 2,94,21000 ਰੁਪਏ ਦੀ ਕਮਾਈ ਕੀਤੀ ਹੈ।
ਵੇਚੇ ਗਏ ਸਭ ਤੋਂ ਮਹਿੰਗੇ ਨੰਬਰਾਂ ਵਿੱਚੋਂ, "CH01-CZ-0007" ਵੀ ਕਾਫ਼ੀ ਮਸ਼ਹੂਰ ਸੀ, ਜਿਸਦੀ ਨਿਲਾਮੀ 13 ਲੱਖ 60 ਹਜ਼ਾਰ ਰੁਪਏ ਵਿੱਚ ਹੋਈ। "CH01-CZ-9999" ਨੂੰ 4 ਲੱਖ ਰੁਪਏ ਵਿੱਚ ਖਰੀਦਿਆ ਗਿਆ। “0009” ਨੰਬਰ ਲਈ ਬੋਲੀ ਦੀ ਜੰਗ ਹੋਈ ਅਤੇ ਇਸਨੂੰ 1.70 ਲੱਖ ਰੁਪਏ ਵਿੱਚ ਵੇਚਿਆ ਗਿਆ। ਕੁਝ ਨੰਬਰ ਮੁਕਾਬਲਤਨ ਘੱਟ ਕੀਮਤਾਂ 'ਤੇ ਵੇਚੇ ਗਏ, ਜਿਵੇਂ ਕਿ “CH01-CZ-0037” 73,000 ਰੁਪਏ ਵਿੱਚ, “CH01-CZ-0057” 66,000 ਰੁਪਏ ਵਿੱਚ ਅਤੇ “CH01-CZ-0086” 39,000 ਰੁਪਏ ਵਿੱਚ। ਪ੍ਰਸ਼ਾਸਨ ਨੇ ਇਸਨੂੰ ਇੱਕ ਵੱਡੀ ਸਫਲਤਾ ਮੰਨਿਆ ਹੈ।
ਅਧਿਕਾਰੀਆਂ ਦੇ ਅਨੁਸਾਰ, ਅਜਿਹੀਆਂ ਨਿਲਾਮੀਆਂ ਪਾਰਦਰਸ਼ਤਾ ਨਾਲ ਕੀਤੀਆਂ ਜਾਂਦੀਆਂ ਹਨ ਅਤੇ ਸ਼ਹਿਰ ਨੂੰ ਇਸ ਤੋਂ ਚੰਗੀ ਆਮਦਨ ਵੀ ਹੁੰਦੀ ਹੈ। ਲੋਕਾਂ ਦਾ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਹੁਣ ਵਾਹਨ ਨੰਬਰ ਵੀ ਪਛਾਣ ਅਤੇ ਵੱਕਾਰ ਦਾ ਸਾਧਨ ਬਣ ਗਏ ਹਨ। ਈ-ਨਿਲਾਮੀ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇਸਨੂੰ ਹੋਰ ਸਰਲ ਅਤੇ ਡਿਜੀਟਲ ਰੂਪ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਜੋ ਆਮ ਲੋਕ ਵੀ ਇਸ ਵਿੱਚ ਆਸਾਨੀ ਨਾਲ ਹਿੱਸਾ ਲੈ ਸਕਣ।
ਇਹਨਾਂ ਨੰਬਰਾਂ ਵਿੱਚ ਕੀ ਹੈ ਖਾਸ?
0001 – VIP ਦਾ ਪਹਿਲਾ ਪਿਆਰ।
0007 – ਜੇਮਸ ਬਾਂਡ ਦਾ ਜਾਦੂ ਹੁਣ ਸੜਕਾਂ 'ਤੇ ਹੈ।
9999 – ਹਰ ਕੇਈ ਈਕਰਸ਼ਿਤ ਹੁੰਦਾ ਹੈ।
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਰ ਸੂਚੀਆਂ ਅੱਪਡੇਟ ਪ੍ਰਕਿਰਿਆ ਸ਼ੁਰੂ, ਕਦੋਂ ਪੈਣਦੀਆਂ ਵੋਟਾਂ?
NEXT STORY