ਸ਼ਾਰਜਾਹ – ਸੈਮ ਅਯੂਬ (69) ਤੇ ਹਸਨ ਨਵਾਜ਼ (52) ਦੇ ਅਰਧ ਸੈਂਕੜਿਆਂ ਤੋਂ ਬਾਅਦ ਹਸਨ ਅਲੀ (3 ਵਿਕਟਾਂ) ਤੇ ਮੁਹੰਮਦ ਨਵਾਜ਼ (2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਤਿਕੋਣੀ ਟੀ-20 ਲੜੀ ਦੇ ਦੂਜੇ ਮੈਚ ਵਿਚ ਯੂ. ਏ. ਈ. ਨੂੰ 31 ਦੌੜਾਂ ਨਾਲ ਹਰਾ ਦਿੱਤਾ।
208 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਯੂ. ਏ. ਈ. ਲਈ ਮੁਹੰਮਦ ਜੋਹੈਬ ਤੇ ਕਪਤਾਨ ਮੁਹੰਮਦ ਵਸੀਮ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 39 ਦੌੜਾਂ ਜੋੜੀਆਂ। 5ਵੇਂ ਓਵਰ ਵਿਚ ਮੁਹੰਮਦ ਨਵਾਜ਼ ਨੇ ਮੁਹੰਮਦ ਜੋਹੈਬ (13) ਨੂੰ ਆਊਟ ਕਰ ਕੇ ਪਾਕਿਸਤਾਨ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ 54 ਦੌੜਾਂ ਦੇ ਸਕੋਰ ’ਤੇ ਮੁਹੰਮਦ ਵਸੀਮ 18 ਗੇਂਦਾਂ ਵਿਚ 33 ਦੌੜਾਂ ’ਤੇ ਰਨ ਆਊਟ ਹੋ ਗਿਆ। ਇਸ ਓਵਰ ਦੀ ਆਖਰੀ ਗੇਂਦ ’ਤੇ ਹਸਨ ਅਲੀ ਨੇ ਈਥਨ ਡਿਸੂਜਾ (3) ਨੂੰ ਆਪਣਾ ਸ਼ਿਕਾਰ ਬਣਾ ਲਿਆ।
ਆਲੀਸ਼ਾਨ ਸ਼ਰਾਫੂ 3, ਰਾਹੁਲ ਚੋਪੜਾ 11, ਧਰੁਵ ਪਰਾਸ਼ਰ 15 ਤੇ ਸਗੀਰ ਅਲੀ 11 ਦੌੜਾਂ ਬਣਾ ਕੇ ਆਊਟ ਹੋਏ। ਆਸਿਫ ਖਾਨ ਨੇ 35 ਗੇਂਦਾਂ ਵਿਚ 6 ਚੌਕੇ ਤੇ 6 ਛੱਕੇ ਲਾਉਂਦੇ ਹੋਏ 77 ਦੌੜਾਂ ਦੀ ਪਾਰੀ ਖੇਡੀ। 20ਵੇਂ ਓਵਰ ਵਿਚ ਉਸ ਨੇ ਹਸਨ ਅਲੀ ਨੂੰ ਆਊਟ ਕੀਤਾ। ਪਾਕਿਸਤਾਨ ਦੀ ਗੇਂਦਬਾਜ਼ਾਂ ਦੇ ਅੱਗੇ ਯੂ. ਏ. ਈ. ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ’ਤੇ 176 ਦੌੜਾਂ ਹੀ ਬਣਾ ਸਕੀ ਤੇ ਮੁਕਾਬਲਾ 31 ਦੌੜਾਂ ਨਾਲ ਹਾਰ ਗਈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ ਪਹਿਲੇ ਹੀ ਓਵਰ ਵਿਚ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ (8) ਦੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਪਾਕਿਸਤਾਨ ਦੇ ਬੱਲੇਬਾਜ਼ ਤੇਜ਼ੀ ਦੇ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗਵਾਉਂਦੇ ਰਹੇ। ਹਾਲਾਂਕਿ ਸੈਮ ਅਯੂਬ ਨੇ 38 ਗੇਂਦਾਂ ਵਿਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 69 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ, ਹਸਨ ਨਵਾਜ਼ ਨੇ 26 ਗੇਂਦਾਂ ਵਿਚ 6 ਛੱਕੇ ਤੇ 2 ਚੌਕੇ ਲਾਉਂਦੇ ਹੋਏ 52 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ 15 ਗੇਂਦਾਂ ਵਿਚ 25 ਤੇ ਫਹੀਮ ਅਸ਼ਰਫ 16 ਦੌੜਾਂ ਬਣਾ ਕੇ ਆਊਟ ਹੋਏ। ਯੂ. ਏ. ਈ. ਦੇ ਗੇਂਦਬਾਜ਼ੀ ਹਮਲੇ ਦਾ ਆਲਮ ਅਜਿਹਾ ਸੀ ਕਿ ਪਾਕਿਸਤਾਨ ਦੇ 7 ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕਿਆ ਤੇ ਪੂਰੀ ਟੀਮ ਨਿਰਧਾਰਿਤ 20 ਓਵਰਾਂ ਵਿਚ 207 ਦੌੜਾਂ ’ਤੇ ਢੇਰ ਹੋ ਗਈ।
ਕਬੱਡੀ ਖੇਡ ਰਹੇ ਸਨ ਸਾਰੇ ਖਿਡਾਰੀ, ਅਚਾਨਕ ਮੈਦਾਨ 'ਤੇ ਆ ਡਿੱਗੀ ਅਸਮਾਨੋਂ ਬਿਜਲੀ, ਤਾਂ ਫਿਰ...
NEXT STORY