ਚੰਡੀਗਡ਼੍ਹ, (ਸਾਜਨ)- ਚੰਡੀਗਡ਼੍ਹ ਪੀ. ਜੀ. ਆਈ. ’ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜ਼ ਦਾਖਲ ਹੋਏ ਹਨ। ਤਿੰਨਾਂ ਦੇ ਸੈਂਪਲ ਏਮਸ ਨਵੀਂ ਦਿੱਲੀ ’ਚ ਜਾਂਚ ਲਈ ਭੇਜੇ ਗਏ ਹਨ। ਵੀਰਵਾਰ ਨੂੰ ਇਨ੍ਹਾਂ ਦੀ ਰਿਪੋਰਟ ਪੀ. ਜੀ. ਆਈ. ਕੋਲ ਪਹੁੰਚ ਜਾਵੇਗੀ। ਇਨ੍ਹਾਂ ਮਰੀਜ਼ਾਂ ਨੂੰ ਪੀ. ਜੀ. ਆਈ. ਦੇ ਸੀ. ਡੀ. ਵਾਰਡ ’ਚ ਭਰਤੀ ਕੀਤਾ ਗਿਆ ਹੈ। ਇਨ੍ਹਾਂ ’ਚ ਇਕ ਫੇਜ਼ -11, ਮੋਹਾਲੀ ਦਾ 30 ਸਾਲ ਦਾ ਵਿਅਕਤੀ ਜਿਸ ਨੂੰ ਹਲਕੀ ਖੰਘ ਹੈ ਅਤੇ ਸਿੰਗਾਪੁਰ ਤੋਂ ਆਇਆ ਹੈ, ਜਦੋਂਕਿ ਦੂਜੀ ਚੰਡੀਗਡ਼੍ਹ ਦੀ 38 ਸਾਲ ਦੀ ਔਰਤ ਹੈ, ਜੋ ਬੈਂਕਾਕ ਤੋਂ ਪਰਤੀ ਹੈ। ਤੀਜਾ 36 ਸਾਲ ਦੀ ਔਰਤ ਹੈ, ਜੋ ਜ਼ੀਰਕਪੁਰ ਇਲਾਕੇ ਦੀ ਹੈ ਅਤੇ ਉਸ ਨੂੰ ਵੀ ਹਲਕੀ ਖੰਘ ਹੈ।
ਦੋ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
ਉਧਰ ਮੰਗਲਵਾਰ ਨੂੰ ਜਿਨ੍ਹਾਂ ਦੋ ਮਰੀਜ਼ਾਂ ਦੇ ਸੈਂਪਲ ਏਮਸ ਭੇਜੇ ਗਏ ਸਨ, ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ’ਚ ਇਕ ਸੈਕਟਰ-20 ਨਿਵਾਸੀ 29 ਸਾਲ ਦਾ ਨੌਜਵਾਨ ਅਤੇ ਦੂਜਾ ਸੈਕਟਰ-50 ਨਿਵਾਸੀ 30 ਸਾਲ ਦਾ ਨੌਜਵਾਨ ਹੈ। ਦੋਵੇਂ ਹਾਲ ਹੀ ’ਚ ਇੰਡੋਨੇਸ਼ੀਆ ਤੋਂ ਪਰਤੇ ਸਨ। ਦੋਵਾਂ ਨੂੰ ਪੀ. ਜੀ. ਆਈ. ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਅਜਿਹੇ ਕੁੱਲ ਪੰਜ ਸ਼ੱਕੀ ਮਰੀਜ਼ ਪੀ. ਜੀ. ਆਈ. ’ਚ ਆ ਚੁੱਕੇ ਹਨ। ਹਾਲਾਂਕਿ ਸਾਰਿਆ ਦੀ ਰਿਪੋਰਟ ਨੈਗੇਟਿਵ ਹੀ ਆਈ ਹੈ। ਹੁਣ ਸ਼ੱਕੀ ਮਰੀਜ਼ਾਂ ਦਾ ਅੰਕਡ਼ਾ ਬੁੱਧਵਾਰ ਨੂੰ 8 ਤੱਕ ਪਹੁੰਚ ਗਿਆ।
119 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY