ਜਲਾਲਾਬਾਦ (ਨਿਖੰਜ,ਜਤਿੰਦਰ )-ਥਾਣਾ ਅਮੀਰ ਖਾਸ ਦੀ ਪੁਲਸ ਨੇ ਗਸ਼ਤ ਦੌਰਾਨ 3 ਵਿਅਕਤੀਆਂ ਨੂੰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਏ.ਐਸ.ਆਈ ਓਮ ਪ੍ਰਕਾਸ਼ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰਦੇ ਹੋਏ ਪਿੰਡ ਦਰੋਗਾ ਦੇ ਨਜ਼ਦੀਕ ਸੇਮਨਾਲਾ ਕੋਲ ਪੁੱਜੇ ਤਾਂ ਸਾਹਮਣੇ ਤੋਂ 3 ਨੌਜਵਾਨ ਪੈਂਦਲ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਨੌਜਵਾਨ ਲੜਕੇ ਹੱਥ 'ਚ ਫੜੇ ਮੋਦੀ ਲਿਫਾਫੇ ਸੁੱਟ ਕੇ ਭੱਜਣ ਲੱਗੇ ਤਾਂ ਜਦ ਨੇ ਪੁਲਸ ਨੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਪਾਸੋ 2 ਗ੍ਰਾਮ ਹੈਰੋਇਨ ਤੇ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਰਾਜ ਸਿੰਘ ਊਰਫ ਰਾਜੂ ਪੁੱਤਰ ਪਾਲਾ ਸਿੰਘ ,ਸੋਨਾਂ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਬੂਟਾ ਸਿੰਘ ਵਾਸੀਆਨ ਢਾਣੀ ਨਿਹੰਗਾ ਵਾਲੇ ਝੁੱਗੇ ਦਾਖਲੀ ਪਿੰਡ ਦਰੋਗਾ ਦੇ ਰੂਪ 'ਚ ਹੋਈ ਹੈ। ਜਿਨ੍ਹਾਂ ਖਿਲਾਫ ਪੁਲਸ ਨੇ ਥਾਣਾ ਅਮੀਰ ਖਾਸ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਮੌਤ
NEXT STORY