ਕੋਟਕਪੂਰਾ, (ਨਰਿੰਦਰ)– ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕੋਟਕਪੂਰਾ ਵਿਖੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੇਮ ਕੁਮਾਰ ਪੁੱਤਰ ਜਗਦੀਸ਼ ਕੁਮਾਰ ਦੇ ਬਿਆਨਾਂ ਅਨੁਸਾਰ ਉਹ ਬਾਹਰ ਜਾਣ ਦਾ ਚਾਹਵਾਨ ਸੀ, ਜਿਸ ਨੂੰ ਲੈ ਕੇ ਉਸਦਾ ਦੀਪਇੰਦਰ ਸਿੰਘ ਆਦਿ ਨਾਲ 21 ਲੱਖ 50 ਹਜ਼ਾਰ ਰੁਪਏ ’ਚ ਐਗਰੀਮੈਂਟ ਹੋਇਆ ਅਤੇ ਉਸਨੇ ਉਕਤ ਵਿਅਕਤੀਆਂ ਨੂੰ 15 ਲੱਖ 30 ਹਜ਼ਾਰ ਰੁਪਏ ਦੇ ਦਿੱਤੇ ਸਨ ਪਰ ਉਸਨੂੰ ਬਾਹਰ ਨਹੀਂ ਭੇਜਿਆ ਗਿਆ। ਇਸ ਸਬੰਧੀ ਦੀਪਇੰਦਰ ਸਿੰਘ, ਮਨੀ ਸਿੰਘ, ਅਰਵਿੰਦਰ ਸਿੰਘ ਵਾਸੀ ਕੋਟਕਪੂਰਾ ਸਮੇਤ ਇਕ ਔਰਤ ਖਿਲਾਫ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਘਟਿਆ, ਐੱਨ. ਡੀ. ਆਰ. ਐੱਫ. ਵੱਲੋਂ ਰੈਸਕਿਊ ਜਾਰੀ
NEXT STORY