ਜਲੰਧਰ (ਜ.ਬ.)– ਜਲੰਧਰ ਦੇ ਨੌਜਵਾਨ ਨੂੰ ਯੂ.ਕੇ. ਅਤੇ ਫਿਰ ਯੂ.ਐੱਸ.ਏ. ਭੇਜਣ ਦੇ ਨਾਂ ’ਤੇ ਨੋਇਡਾ ਦੇ ਏਜੰਟ ਨੇ 23 ਲੱਖ ਰੁਪਏ ਠੱਗ ਲਏ। ਮੁਲਜ਼ਮ ਨੇ ਨੌਜਵਾਨ ਨੂੰ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦਿੱਤਾ ਸੀ ਪਰ ਦੁਬਈ ਵਿਚ ਇਕ ਹਫਤਾ ਰੱਖ ਕੇ ਉਹ ਨੌਜਵਾਨ ਨੂੰ ਵਾਪਸ ਭਾਰਤ ਵਿਚ ਲੈ ਆਇਆ ਅਤੇ ਫਿਰ ਲਾਰੇ ਲਾਉਣ ਦੇ ਬਾਅਦ ਧਮਕੀਆਂ ਦੇਣ ਲੱਗ ਪਿਆ। ਥਾਣਾ ਨਵੀਂ ਬਾਰਾਦਰੀ ਵਿਚ ਨੋਇਡਾ ਦੇ ਗੌਤਮ ਬੁੱਧ ਨਗਰ ਸਥਿਤ ਬੀ.ਐੱਸ.ਵੀ. ਪ੍ਰਾਈਵੇਟ ਲਿ. ਦੇ ਮਾਲਕ ਏਜੰਟ ਮਨੋਜ ਕੁਮਾਰ ਨਿਵਾਸੀ ਟੈਗੋਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਨਬੀਰ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਕੁਆਰਟਰ ਨੰਬਰ 7, ਨਵੀਂ ਬਾਰਾਦਰੀ ਨੇ ਦੱਸਿਆ ਕਿ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦਾ ਸੀ। ਉਸ ਦੇ ਜਾਣਕਾਰ ਨੇ ਮਨੋਜ ਨਾਂ ਦੇ ਏਜੰਟ ਨਾਲ ਮੁਲਾਕਾਤ ਕਰਵਾਈ। ਮਨੋਜ ਨਾਲ ਉਨ੍ਹਾਂ ਯੂ.ਕੇ. ਵਿਚ ਵਰਕ ਪਰਮਿਟ ’ਤੇ ਭੇਜਣ ਦੀ ਗੱਲ ਕੀਤੀ ਸੀ, ਜਿਸ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ 22 ਲੱਖ ਰੁਪਏ ਵਿਚ ਯੂ.ਕੇ. ਭੇਜ ਦੇਵੇਗਾ। ਜੂਨ 2023 ਨੂੰ ਉਨ੍ਹਾਂ ਨੇ 23 ਲੱਖ ਰੁਪਏ ਮਨੋਜ ਨੂੰ ਦੇ ਦਿੱਤੇ। ਅਗਲੇ ਹੀ ਮਹੀਨੇ ਮਨੋਜ ਉਨ੍ਹਾਂ ਨੂੰ ਦੁਬਈ ਲੈ ਗਿਆ, ਜਿਥੋਂ ਉਨ੍ਹਾਂ ਯੂ.ਕੇ. ਜਾਣਾ ਸੀ। ਰਾਜਨਬੀਰ ਸਿੰਘ ਆਪਣੇ ਨਾਲ ਲੱਗਭਗ 4 ਲੱਖ ਰੁਪਏ ਦੇ ਡਾਲਰ ਵੀ ਨਾਲ ਲੈ ਗਿਆ ਸੀ। ਇਕ ਹਫਤੇ ਉਥੇ ਰੁਕਵਾਉਣ ਤੋਂ ਬਾਅਦ ਮਨੋਜ ਨੇ ਕਿਸੇ ਜ਼ਰੂਰੀ ਕੰਮ ਤੋਂ ਵਾਪਸ ਭਾਰਤ ਜਾਣ ਦੀ ਗੱਲ ਕਹੀ ਤਾਂ ਉਹ ਵੀ ਉਸ ਦੇ ਨਾਲ ਮੁੜ ਆਇਆ।
ਇਹ ਵੀ ਪੜ੍ਹੋ- ਜਦੋਂ DSP ਦੀ ਰਿਹਾਇਸ਼ 'ਚ ਵੜ ਗਏ ਜ਼ਹਿਰੀਲੇ ਸੱਪ ! ਦੇਖੋ ਸਪੇਰੇ ਨੇ ਕਿਵੇਂ ਬੀਨ ਵਜਾ ਕੇ ਕੀਤੇ ਕਾਬੂ
ਮਨੋਜ ਨੇ ਵਾਪਸ ਆ ਕੇ ਉਨ੍ਹਾਂ ਨੂੰ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪੈਸੇ ਵੀ ਨਹੀਂ ਮੋੜੇ। ਇੰਨੀ ਰਕਮ ਫਸੀ ਹੋਣ ਕਾਰਨ ਉਹ ਵੀ ਮਨੋਜ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਨ ਲਈ ਮਜਬੂਰ ਸਨ। ਇਸ ਦੌਰਾਨ ਮਨੋਜ ਕਹਿਣ ਲੱਗਾ ਕਿ ਯੂ.ਕੇ. ਦੇ ਵੀਜ਼ੇ ਲੱਗਣੇ ਬੰਦ ਹੋ ਗਏ ਹਨ ਅਤੇ ਉਹ ਯੂ.ਐੱਸ.ਏ. ਦਾ ਵਰਕ ਪਰਮਿਟ ਲੁਆ ਸਕਦਾ ਹੈ, ਜਿਸ ਦੇ ਲਈ 35 ਲੱਖ ਰੁਪਏ ਖਰਚ ਆਵੇਗਾ।
ਰਾਜਨਬੀਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹ ਮੰਨ ਗਏ। ਪੀੜਤ ਪਰਿਵਾਰ ਨੇ ਮਨੋਜ ਨੂੰ 17.89 ਲੱਖ ਰੁਪਏ ਦੇ ਦਿੱਤੇ ਪਰ ਪੈਸੇ ਦੇਣ ਦੇ ਬਾਵਜੂਦ ਉਸ ਨੇ ਫਾਈਲ ਤਕ ਨਹੀਂ ਲਾਈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਮਨੋਜ ਨਾਲ ਗੱਲ ਕੀਤੀ ਪਰ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਮੁਲਜ਼ਮ ਏਜੰਟ ਮਨੋਜ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ- ਇਕ ਹੋਰ ਲਵ ਮੈਰਿਜ ਦਾ 'ਖ਼ੂਨੀ' ਅੰਜਾਮ, ਪਤਨੀ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਦੋਂ DSP ਦੀ ਰਿਹਾਇਸ਼ 'ਚ ਵੜ ਗਏ ਜ਼ਹਿਰੀਲੇ ਸੱਪ ! ਦੇਖੋ ਸਪੇਰੇ ਨੇ ਕਿਵੇਂ ਬੀਨ ਵਜਾ ਕੇ ਕੀਤੇ ਕਾਬੂ
NEXT STORY