ਲੁਧਿਆਣਾ (ਰਾਮ)- ਚੰਡੀਗੜ੍ਹ ਰੋਡ ’ਤੇ ਸਮਰਾਲਾ ਚੌਕ ’ਤੇ ਰਾਤ ਕਰੀਬ 11.30 ਵਜੇ ਹਾਦਸਾ ਹੋ ਗਿਆ। ਇਸ ਦੌਰਾਨ ਬੱਜਰੀ ਨਾਲ ਲੱਦੇ ਟਿੱਪਰ ਨੇ ਸਵਿਫਟ ਡਿਜ਼ਾਇਰ ਕਾਰ ਨੂੰ ਕਰੀਬ 1500 ਮੀਟਰ ਤੱਕ ਘੜੀਸਿਆ। ਖੁਸਕਿਸਮਤੀ ਰਹੀ ਕਿ ਰਾਹਗੀਰ ਆਟੋ ਡਰਾਈਵਰ ਨੇ ਰੌਲਾ ਪਾ ਕੇ ਡਰਾਈਵਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਟਿੱਪਰ ਰੁਕਵਾਇਆ। ਟਿੱਪਰ ਡਰਾਈਵਰ ਮੋਬਾਈਲ ’ਤੇ ਗੱਲ ਕਰਨ ਵਿਚ ਵਿਅਸਤ ਸੀ। ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਨੂੰ ਕਾਫੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ। ਰਾਹਗੀਰਾਂ ਨੇ ਨੁਕਸਾਨੀ ਕਾਰ ’ਚੋਂ 2 ਬੱਚਿਆਂ ਅਤੇ ਜੋੜੇ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ
ਕਾਰ ’ਚ ਸਵਾਰ ਔਰਤ ਕਨਿਕਾ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਪਤੀ ਨਾਲ ਉਹ ਅੰਬਰ ਗਾਰਡਨ ਨੇੜੇ ਲੇਡੀਜ਼ ਸੰਗੀਤ ਸਮਾਰੋਹ ਤੋਂ ਵਾਪਸ ਘਰ ਜਾ ਰਹੇ ਸਨ। ਅਚਾਨਕ ਟਿੱਪਰ ਡਰਾਈਵਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ। ਟਿੱਪਰ ਚਾਲਕ ਉਨ੍ਹਾਂ ਨੂੰ ਘੜੀਸਦਾ ਹੋਇਆ ਕਾਫ਼ੀ ਦੂਰ ਤੱਕ ਲੈ ਗਿਆ। ਚਸ਼ਮਦੀਦ ਗਵਾਹ ਆਟੋ ਚਾਲਕ ਸੰਨੀ ਨੇ ਕਿਹਾ ਕਿ ਟਿੱਪਰ ਚਾਲਕ ਨੇ ਜਦੋਂ ਟੱਕਰ ਮਾਰੀ ਤਾਂ ਪੂਰਾ ਪਰਿਵਾਰ ਚੀਕਾਂ ਮਾਰ ਰਿਹਾ ਸੀ। ਫਿਰ ਟਿੱਪਰ ਚਾਲਕ ਦੀ ਖਿੜਕੀ ’ਤੇ ਜ਼ੋਰ ਨਾਲ ਹੱਥ ਮਾਰਿਆ। ਉਸ ਨੂੰ ਰੁਕਣ ਲਈ ਕਿਹਾ। ਗੱਡੀ ਦਾ ਡਰਾਈਵਰ ਫੋਨ ’ਤੇ ਵਿਅਸਤ ਸੀ। ਟਿੱਪਰ ਰੁਕਣ ਤੋਂ ਬਾਅਦ ਸਵਿਫਟ ਕਾਰ ਵਿਚ ਸਵਾਰ ਬੱਚਿਆਂ ਅਤੇ ਜੋੜੇ ਨੂੰ ਬਾਹਰ ਕੱਢਿਆ। ਕਾਰ ਦੇ ਦੋਵੇਂ ਦਰਵਾਜ਼ੇ ਅਤੇ ਸ਼ੀਸ਼ਾ ਟੁੱਟ ਗਿਆ ਹੈ। ਲੋਕਾਂ ਨੇ ਹੀ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਮੈਰਿਜ਼/ਫੰਕਸ਼ਨ ’ਤੇ 'ਸ਼ਰਾਬ' ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਹੁਕਮ ਜਾਰੀ
ਟਿੱਪਰ ਡਰਾਈਵਰ ਸੋਢੀ ਨੇ ਕਿਹਾ ਕਿ ਉਹ ਨੰਗਲ ਤੋਂ ਬੱਜ਼ਰੀ ਭਰ ਕੇ ਲੁਧਿਆਣਾ ਛੱਡਣ ਆਇਆ ਸੀ। ਫਿਲਹਾਲ ਸਵਿਫਟ ਕਾਰ ਅਤੇ ਟਿੱਪਰ ਦੋਵਾਂ ਨੂੰ ਥਾਣਾ ਮੋਤੀ ਨਗਰ ’ਚ ਪੁਲਸ ਨੇ ਕਬਜ਼ਾ ਵਿਚ ਲੈ ਲਿਆ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਅਗਲੇ 5 ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਪਹਿਰਾਵੇ ਨੂੰ ਲੈ ਕੇ ਸਖ਼ਤ ਹੁਕਮ ਲਾਗੂ, ਪੜ੍ਹੋ ਪੂਰੀ ਡਿਟੇਲ
NEXT STORY