ਅੰਮ੍ਰਿਤਸਰ(ਇੰਦਰਜੀਤ)-ਵਿਆਹਾਂ ਅਤੇ ਹੋਰ ਵੱਡੇ-ਛੋਟੇ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਲਈ ਇਹ ਖ਼ਬਰ ਸ਼ਾਇਦ ਬਹੁਤ ਖੁਸ਼ੀ ਦੀ ਹੋਵੇਗੀ ਕਿ ਮੈਰਿਜ ਪੈਲੇਸਾਂ ਅਤੇ ਰਿਜ਼ੋਰਟਾਂ ਵਿਚ ਕਿਸੇ ਵੀ ਪ੍ਰੋਗਰਾਮ ਲਈ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਹੁਣ ਮਨਮਾਨੇ ਢੰਗ ਨਾਲ ਨਹੀਂ ਲਏ ਜਾਣਗੇ। ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਨੇ ਰੇਟ ਲਿਸਟਾਂ ਅਤੇ ਗਾਈਡ ਲਾਈਨ ਜਾਰੀ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਆਮ ਗਾਹਕ ਸ਼ਿਕਾਇਤ ਕਰ ਰਹੇ ਸਨ ਕਿ ਜਦੋਂ ਵੀ ਕਿਸੇ ਵੀ ਵਿਆਹ ਵਿਚ ਸ਼ਰਾਬ, ਵਿਸਕੀ ਜਾਂ ਬੀਅਰ ਦਾ ਸਟਾਲ ਲਗਾਇਆ ਜਾਂਦਾ ਹੈ, ਤਾਂ ਠੇਕੇਦਾਰ ਉੱਥੇ ਮੁਹੱਈਆ ਸ਼ਰਾਬ ਨੂੰ ਆਪਣੀ ਪਸੰਦ ਦੇ ਰੇਟ ’ਤੇ ਵੇਚਦੇ ਹਨ। ਜੇਕਰ ਕੋਈ ਪ੍ਰੋਗਰਾਮ ਪ੍ਰਬੰਧਕ ਕਿਸੇ ਹੋਰ ਠੇਕੇ ਜਾਂ ਸਰਕਲ ਤੋਂ ਸ਼ਰਾਬ ਲਿਆਉਂਦਾ ਹੈ ਤਾਂ ਪੈਲੇਸ ਦੇ ਮਾਲਕ ਅਤੇ ਠੇਕੇਦਾਰ ਇਸ ’ਤੇ ਵੀ ਇਤਰਾਜ਼ ਕਰਦੇ ਹਨ ਅਤੇ ਵਿਆਹ ਵਿਚ ਹੁਲੜਬਾਜ਼ੀ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ। ਇਸ ਵਿਚ ਠੇਕੇਦਾਰਾਂ ਦੇ ਕੁਝ ਤਾਕਤਵਰ ਵਿਅਕਤੀ ਉੱਥੇ ਆਉਂਦੇ ਹਨ ਅਤੇ ਪ੍ਰੋਗਰਾਮ ਵਿਚ ਵਿਘਨ ਪਾਉਣ ਵਿਚ ਵਿਚ ਕੋਈ ਕਸਰ ਨਹੀਂ ਛੱਡਦੇ। ਨਤੀਜੇ ਵਜੋਂ ਖਪਤਕਾਰ ਉਨ੍ਹਾਂ ਤੋਂ ਵੱਧ ਕੀਮਤਾਂ ’ਤੇ ਸ਼ਰਾਬ ਖਰੀਦਣ ਲਈ ਮਜ਼ਬੂਰ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਅਗਲੇ 5 ਦਿਨਾਂ ਦਾ ਹਾਲ
ਵਿਆਹ-ਸ਼ਾਦੀ ਦਾ ਬਜਟ ਹੋ ਜਾਂਦੈ ਖਰਾਬ
ਦਰਅਸਲ, ਪੰਜਾਬ ਵਿਚ ਸ਼ਰਾਬ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਹਨ। ਇਨ੍ਹਾਂ ਦੀਆਂ ਕੀਮਤਾਂ ਦੂਜੇ ਰਾਜਾਂ ਨਾਲੋਂ ਬਹੁਤ ਜ਼ਿਆਦਾ ਹਨ ਅਤੇ ਇਸ ਤੋਂ ਇਲਾਵਾ, ਠੇਕੇਦਾਰ/ਰਿਜ਼ੋਰਟ ਮਾਲਕ ਵਲੋਂ ਪ੍ਰੋਗਰਾਮਾਂ ਦੇ ਸਮੇਂ ਲਈਆਂ ਜਾਣ ਵਾਲੀਆਂ ਦਰਾਂ ਖਪਤਕਾਰ ਦੇ ਬਜਟ ਤੋਂ ਬਾਹਰ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਬਕਾਰੀ ਵਿਭਾਗ ਦੀ ਉੱਚ ਕਮਾਨ ਨੇ ਹੁਣ ਇਹ ਫੈਸਲਾ ਲਿਆ ਹੈ ਤਾਂ ਜੋ ਕਿਸੇ ਵੀ ਖਪਤਕਾਰ ਦਾ ਮਜ਼ਬੂਰੀ ਦੀ ਸਥਿਤੀ ਵਿਚ ਆਰਥਿਕ ਸ਼ੋਸ਼ਣ ਨਾ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਵਿਭਾਗ ਵੱਲੋਂ ਜਾਰੀ ਕੀਤੀਆਂ ਕੀਮਤਾਂ ’ਚ ਖਪਤਕਾਰਾਂ ਲਈ ਵੱਡੀ ਰਾਹਤ
ਮੈਕਡੌਵੇਲਜ਼ ਇੰਪੀਰੀਅਲ-ਬਲੂ 4800, ਆਰ. ਕੇ., ਆਰ. ਸੀ., ਸਟਰਲਿੰਗ, ਰਾਇਲ ਸਟੈਗ ਦੀ ਪੇਟੀ 6300 ਰੁਪਏ, ਆਰ. ਐੱਸ. ਬੈਰਲ 7400, ਬਲੈਂਡਰਜ਼ ਪ੍ਰਾਈਡ, ਰੌਕਫੋਰਡ, ਟੀਚਰਜ਼ ਦੀ ਪੇਟੀ 8400, ਬਲੈਂਡਰਜ਼ ਰਿਜ਼ਰਵ, ਐਂਟੀਕੁਇਟੀ 9500, ਵਹਾਟ-69 10,500, ਹਡ੍ਰੇਡ-ਪੀਪਰ-12, ਬਲੈਕ-ਡੌਗ ਗੋਲਡ 20,300, ਬਲੈਕ ਲੇਬਲ, ਚਿਵਾਸ ਰੀਗਲ 28,600, ਜੇਨਫਿਡਿਚ, ਡਬਲ-ਬਲੈਕ, ਮੰਕੀ ਸ਼ੋਲਡਰ, ਸਿਰੋਕ ਵੋਡਕਾ, ਡਬਲ ਬਲੈਕ 35,000 ਰੁਪਏ ਪ੍ਰਤੀ ਪੇਟੀ ਦੀ ਉਕਤ ਦਰਾਂ ਤੋਂ ਪ੍ਰੋਗਰਾਮ ਵਿਚਕਾਰ ਖਪਤਕਾਰਾਂ ਲਈ ਰੇਂਟ ਤੈਅ ਕਰ ਦਿੱਤੇ ਗਹੇ ਹਨ। ਇਸ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਸ਼ਿਕਾਇਤ ’ਤੇ ਤੁਰੰਤ ਕੀਤੀ ਜਾਵੇਗੀ ਕਾਰਵਾਈ : ਵਿਭਾਗੀ ਅਧਿਕਾਰੀ
ਇਸ ਸਬੰਧੀ ਆਬਕਾਰੀ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਦਫ਼ਤਰ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਨਿਰਧਾਰਤ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕੋਈ ਸ਼ਰਾਬ ਵੇਚਣ ਵਾਲਾ ਇਸ ਪ੍ਰੋਗਰਾਮ ਲਈ ਇਸ ਤੋਂ ਵੱਧ ਕੀਮਤ ਦੀ ਮੰਗ ਕਰਦਾ ਹੈ, ਤਾਂ ਆਬਕਾਰੀ ਵਿਭਾਗ ਦੇ ਕਿਸੇ ਵੀ ਇੰਸਪੈਕਟਰ, ਜ਼ਿਲਾ ਆਬਕਾਰੀ ਅਧਿਕਾਰੀ ਜਾਂ ਉੱਚ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਜਾ ਸਕਦਾ ਹੈ। ਸ਼ਿਕਾਇਤ ਈਮੇਲ ਰਾਹੀਂ ਲਿਖਤੀ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਪ੍ਰਿੰਸੀਪਲ ਤੋਂ ਮੰਗੀ 1 ਕਰੋੜ ਦੀ ਫਿਰੌਤੀ
NEXT STORY