ਲੁਧਿਆਣਾ, (ਹਿਤੇਸ਼)- ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਤਹਿਤ ਨਗਰ ਨਿਗਮ ਨੇ ਆਖਿਰ ਵਾਟਰ ਸਪਲਾਈ ਵਿਚ ਡੇਢ ਘੰਟੇ ਦੀ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਲੋਡ ਘੱਟ ਕਰਨ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਜਦੋਂ ਵੀ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਸਿੱਧੇ ਤੌਰ ’ਤੇ ਸੀਵਰੇਜ ਲਾਈਨ ਦਾ ਪਾਣੀ ਸੁੱਟਣ ਲਈ ਨਗਰ ਨਿਗਮ ਤੇ ਭਾਂਡਾ ਭੰਨਿਆ ਜਾਂਦਾ ਹੈ। ®ਇਸ ਮਾਮਲੇ ਵਿਚ ਆਪਣੇ ਬਚਾਅ ਲਈ ਨਗਰ ਨਿਗਮ ਵਲੋਂ ਸੀਵਰੇਜ ਟਰੀਟਮੈਂਟ ਪਲਾਂਟ ਦੇ ਓਵਰਲੋਡ ਹੋਣ ਦਾ ਹਵਲਾ ਦਿੱਤਾ ਜਾ ਰਿਹਾ ਹੈ, ਜਿਸ ਵਜ੍ਹਾ ਨਾਲ ਪਾਣੀ ਨੂੰ ਬਿਨਾਂ ਟਰੀਟਮੈਂਟ ਦੇ ਨਾਲੇ ਵਿਚ ਸੁੱਟਿਆ ਜਾ ਰਿਹਾ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਵਾਟਰ ਸਪਲਾਈ ’ਚ ਕਟੌਤੀ ਕਰਨ ਦੀ ਯੋਜਨਾ ਕਾਫੀ ਸਮਾਂ ਪਹਿਲਾਂ ਹੀ ਬਣਾ ਲਈ ਗਈ ਸੀ ਪਰ ਸਿਆਸੀ ਵਿਰੋਧ ਕਾਰਨ ਅਮਲ ਨਹੀਂ ਹੋ ਸਕਿਆ ਪਰ ਹੁਣ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਲੈ ਕੇ ਵਧ ਰਹੇ ਦਬਾਅ ਦੌਰਾਨ ਨਗਰ ਨਿਗਮ ਨੇ ਡੇਢ ਘੰਟੇ ਲਈ ਵਾਟਰ ਸਪਲਾਈ ’ਚ ਕਟੌਤੀ ਦੇ ਪ੍ਰਸਤਾਵ ਨੂੰ ਲਾਗੂ ਕਰ ਦਿੱਤਾ ਹੈ।
ਇੰਡਸਟਰੀਅਲ ਏਰੀਏ ’ਚ ਹੋਵੇਗੀ ਵੱਧ ਕਟੌਤੀ
ਨਗਰ ਨਿਗਮ ਵਲੋਂ ਵਾਟਰ ਸਪਲਾਈ ਵਿਚ ਕੀਤੀ ਗਈ ਡੇਢ ਘੰਟੇ ਦੀ ਕਟੌਤੀ ਨੂੰ ਇੰਡਸਟਰੀਅਲ ਏਰੀਏ ਵਿਚ ਵਧਾਇਆ ਜਾ ਸਕਦਾ ਹੈ, ਕਿਉਂਕਿ ਉਥੇ ਸਵੇਰ ਤੇ ਸ਼ਾਮ ਸਮੇਂ ਪਾਣੀ ਦੀ ਲੋਡ਼ ਘੱਟ ਹੁੰਦੀ ਹੈ।
ਐੱਨ. ਜੀ. ਟੀ. ਦੀ ਕਮੇਟੀ ਤੇ ਕੈਪਟਨ ਸਾਹਮਣੇ
ਮੁੱਦਾ ਉਠਾਉਣ ਤੋਂ ਬਾਅਦ ਲਿਆ ਫੈਸਲਾ
ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੁਪਨਾ ਪੂਰਾ ਕਰਨ ਦੀ ਮਾਨੀਟਰਿੰਗ ਇਸ ਸਮੇਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਕੀਤੀ ਜਾ ਰਹੀ ਹੈ। ਜਿਸ ਵਲੋਂ ਬਣਾਈ ਗਈ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਖੁਦ ਕੈਪਟਨ ਅਮਰਿੰਦਰ ਸਿੰਘ ਵਲੋਂ ਰੀਵਿਊ ਮੀਟਿੰਗ ਕੀਤੀ ਜਾ ਚੱਕੀ ਹੈ, ਜਿਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਨੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਕੈਪਸਿਟੀ ਤੇ ਟੈਕਨਾਲੋਜੀ ਅੱਪਗ੍ਰੇਡ ਕਰਨ ਦੀ ਯੋਜਨਾ ਦੱਸੀ ਤਾਂ ਉਨ੍ਹਾਂ ਤੋਂ ਪਹਿਲਾਂ ਓਵਰ ਵਾਟਰ ਸਪਲਾਈ ਨੂੰ ਲੈ ਕੇ ਜਵਾਬਤਲਬੀ ਕੀਤੀ ਗਈ ਅਤੇ ਇਸ ’ਚ ਨਿਯਮਾਂ ਮੁਤਾਬਕ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ।
ਸਰਦੀਆਂ ਦੌਰਾਨ ਕਟੌਤੀ ’ਚ
ਹੋ ਸਕਦੈ ਵਾਧਾ
ਨਗਰ ਨਿਗਮ ਵਲੋਂ ਇਸ ਸਮੇਂ ਡੇਢ ਘੰਟੇ ਦੀ ਕਟੌਤੀ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਕੀਤੀ ਗਈ ਹੈ, ਜਦ ਕਿ ਸਰਦੀਆਂ ਦੌਰਾਨ ਕਟੌਤੀ ਵਿਚ ਵਾਧਾ ਹੋ ਸਕਦਾ ਹੈ।
ਟਾਈਮਰ ਲਾਉਣ ਨਾਲ ਬੰਦ ਹੋਵੇਗੀ ਆਪ੍ਰੇਟਰਾਂ ਦੀ ਮਨਮਾਨੀ
ਨਗਰ ਨਿਗਮ ਵਲੋਂ ਇਸ ਸਮੇਂ 10 ਘੰਟੇ ਦੀ ਵਾਟਰ ਸਪਲਾਈ ਦਿੱਤੀ ਜਾ ਰਹੀ ਹੈ ਪਰ ਠੇਕੇ ’ਤੇ ਕੰਮ ਕਰ ਰਹੇ ਆਪ੍ਰੇਟਰਾਂ ਵਲੋਂ ਆਪਣੀ ਮਨਮਰਜ਼ੀ ਨਾਲ ਓਵਰ ਟਾਈਮ ਟਿਉੂਬਵੈੱਲ ਚਲਾਏ ਜਾ ਰਹੇ, ਜਿਸ ’ਤੇ ਰੋਕ ਲਾਉਣ ਲਈ ਸਾਰੇ ਟਿਊਬਵੈੱਲਾਂ ਤੇ ਟਾਈਮਰ ਲਾਏ ਜਾ ਰਹੇ ਹਨ।
ਸੀਵਰੇਜ ਜਾਮ ਦੀ ਸਮੱਸਿਆ ਦਾ ਵੀ ਹੋਵੇਗਾ ਹੱਲ
ਵਾਟਰ ਸਪਲਾਈ ਵਿਚ ਕਟੌਤੀ ਹੋਣ ਨਾਲ ਸੀਵਰੇਜ ਜਾਮ ਦੀ ਸਮੱਸਿਆ ਦਾ ਹੱਲ ਵੀ ਹੋ ਸਕਦਾ ਹੈ, ਕਿਉਂਕਿ ਇਸ ਨਾਲ ਸੀਵਰੇਜ ਲਾਈਨ ’ਤੇ ਲੋਡ ਘਟੇਗਾ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ।
ਗਰਾਊਂਡ ਵਾਟਰ ਲੈਵਲ ਤੇ ਬਿਜਲੀ ਦੇ ਬਿੱਲਾਂ ਦੀ ਹੋਵੇਗੀ ਬੱਚਤ
ਵਾਟਰ ਸਪਲਾਈ ’ਚ ਕਟੌਤੀ ਕਰਨ ਨਾਲ ਗਰਾਊਂਡ ਵਾਟਰ ਲੈਵਲ ਡਾਊਨ ਹੋਣ ਦੀ ਸਮੱਸਿਆ ਤਾਂ ਹੱਲ ਹੋਵੇਗੀ ਹੀ, ਟਿਊਬਵੈੱਲ ਚਲਾਉਣ ਲਈ ਆ ਰਹੇ ਬਿਜਲੀ ਦੇ ਬਿੱਲਾਂ ਦਾ ਵੀ ਬੱਚਤ ਹੋਵੇਗੀ।
ਹਾਲਾਤ ’ਤੇ ਇਕ ਨਜ਼ਰ
v ਰੋਜ਼ਾਨਾ 150 ਲਿਟਰ ਪਾਣੀ ਦੀ ਦੇਣੀ ਚਾਹੀਦੀ ਸਪਲਾਈ
v ਨਗਰ ਨਿਗਮ ਵਲੋਂ ਕਰੀਬ ਇਕ ਹਜ਼ਾਰ ਟਿਊਬਵੈੱਲਾਂ ਨਾਲ ਦਿੱਤੀ ਜਾ ਰਹੀ ਹੈ ਸਪਲਾਈ
v ਤਿੰਨ ਸ਼ਿਫਟਾਂ ’ਚ 10 ਘੰਟੇ ਦਿੱਤੀ ਜਾਂਦੀ ਹੈ ਵਾਟਰ ਸਪਲਾਈ
v ਰੋਜ਼ਾਨਾ 262 ਲਿਟਰ ਪਾਣੀ ਦੀ ਸਪਲਾਈ ਦਾ ਅੰਦਾਜ਼ਾ
v ਓਵਰਲੋਡ ਚਲ ਰਹੇ ਸੀਵਰੇਜ ਟਰੀਟਮੈਂਟ ਪਲਾਂਟ
v ਹੁਣ ਡੇਢ ਘੰਟੇ ਦੀ ਕੀਤੀ ਹੈ ਕਟੌਤੀ
v ਹਰ ਸ਼ਿਫਟ ’ਚ ਅੱਧੇ ਘੰਟੇ ਦਾ ਕੱਟ
ਵਿਦੇਸ਼ ਭੇਜਣ ਦੇ ਨਾਂ ’ਤੇ 13 ਲੱਖ ਦੀ ਠੱਗੀ, 4 ਨਾਮਜ਼ਦ
NEXT STORY