ਬਠਿੰਡਾ(ਵਿਸ਼ੇਸ਼)–ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਹੁਣੇ ਜਿਹੇ ਆਪਣੀ ਸਥਾਪਨਾ ਦੇ 15 ਸਾਲ ਪੂਰੇ ਕੀਤੇ ਹਨ। ਮੌਜੂਦਾ ਸਮੇਂ ’ਚ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਵਾਈਸ ਚਾਂਸਲਰ ਵਜੋਂ ਇਸ ਯੂਨੀਵਰਸਿਟੀ ਨੂੰ ਬੁਲੰਦੀਆਂ ’ਤੇ ਲਿਜਾ ਰਹੇ ਹਨ। ਯੂਨੀਵਰਸਿਟੀ ਨੇ ਨੈਕ ਮੁਲਾਂਕਣ ਦੇ ਦੂਜੇ ਰਾਊਂਡ ’ਚ ਏ ਪਲੱਸ ਗ੍ਰੇਡ ਦੇ ਨਾਲ-ਨਾਲ ਐੱਨ. ਆਈ. ਆਰ. ਐੱਫ. 2023 (ਯੂਨੀਵਰਸਿਟੀ ਵਰਗ) ’ਚ 100ਵਾਂ ਰੈਂਕ ਹਾਸਲ ਕੀਤਾ ਹੈ।
ਇਸ ਯੂਨੀਵਰਸਿਟੀ ਦਾ ਸਿੱਖਿਆ ਤੇ ਰਿਸਰਚ ਦੇ ਖੇਤਰ ਵਿਚ ਆਊਟਪੁਟ ਢਾਈ ਗੁਣਾ ਵਧ ਗਿਆ ਹੈ। ਇਸ ਦੌਰਾਨ ਯੂਨੀਵਰਸਿਟੀ ਦਾ ਐੱਚ. ਇੰਡੈਕਸ 2020 ’ਚ 49 ਤੋਂ ਵਧ ਕੇ 2024 ’ਚ 84 ਹੋ ਗਿਆ ਹੈ। ਯੂਨੀਵਰਸਿਟੀ ਨੇ ਐੱਨ. ਆਈ. ਆਰ. ਐੱਫ. ਰੈਂਕਿੰਗ 2023 ਦੀ ਫਾਰਮੇਸੀ ਸ਼੍ਰੇਣੀ ਵਿਚ 19ਵਾਂ ਰੈਂਕ ਹਾਸਲ ਕਰ ਕੇ ਨਵਾਂ ਰਿਕਾਰਡ ਵੀ ਬਣਾਇਆ ਹੈ। ਯੂਨੀਵਰਸਿਟੀ ਦੇ 4 ਵਿਭਾਗਾਂ ਨੂੰ ਡੀ. ਐੱਸ. ਟੀ.-ਐੱਫ. ਆਈ. ਐੱਸ. ਟੀ. ਵੱਲੋਂ 4.23 ਕਰੋੜ ਰੁਪਏ ਦੀ ਡੀ. ਐੱਸ. ਟੀ. ਪਰਸ ਯੋਜਨਾ ਤਹਿਤ 6.61 ਕਰੋੜ ਦੀ ਅਤੇ ਡੀ. ਐੱਸ. ਟੀ. ਫੰਡ ਆਈ. ਟੀ. ਬੀ. ਆਈ. ਯੋਜਨਾ ਤਹਿਤ 3.27 ਕਰੋੜ ਦੀ ਗ੍ਰਾਂਟ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਸਾਲ 2009 ’ਚ ਜਦੋਂ ਇਹ ਯੂਨੀਵਰਸਿਟੀ ਸ਼ੁਰੂ ਹੋਈ ਸੀ ਤਾਂ ਇਸ ਨੂੰ ਬਠਿੰਡਾ ਦੇ ਪਿੰਡ ਘੁੱਦਾ ਤੋਂ ਇਕ ਆਰਜ਼ੀ ਕੈਂਪਸ ਵਿਚੋਂ ਚਲਾਇਆ ਜਾ ਰਿਹਾ ਸੀ ਪਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਆਰਜ਼ੀ ਕੈਂਪਸ ਦੀ ਜਗ੍ਹਾ ਯੂਨੀਵਰਸਿਟੀ ਨੂੰ 500 ਏਕੜ ਦੇ ਸਥਾਈ ਕੈਂਪਸ ਵਿਚ ਤਬਦੀਲ ਕੀਤਾ ਅਤੇ ਕੈਂਪਸ ਵਿਚ ਹੋਸਟਲ ਤੇ ਅਕਾਦਮਿਕ ਬਿਲਡਿੰਗ ਦੇ ਵਿਸਤਾਰ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਯੂਨੀਵਰਸਿਟੀ ’ਚ 2021-22 ਦੇ ਸੈਸ਼ਨ ਤੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਇਨੋਵੇਟਿਵ ਰਿਫਾਰਮਜ਼ ਸਫਲ ਢੰਗ ਨਾਲ ਲਾਗੂ ਕੀਤੇ ਗਏ ਹਨ। ਇਨ੍ਹਾਂ ਵਿਚ ਲਰਨਿੰਗ ਆਊਟ ਕਮ ਬੇਸਡ ਕਰੀਕੁਲਮ ਫਰੇਮਵਰਕ ਨੂੰ ਅਪਣਾਇਆ ਗਿਆ ਹੈ। ਇਸ ਦੇ ਨਾਲ ਹੀ ਸਕਿਲ ਡਿਵੈਲਪਮੈਂਟ ਉੱਪਰ ਖਾਸ ਤੌਰ ’ਤੇ ਕੰਮ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ’ਚ ਇਸ ਵੇਲੇ ਪੋਸਟ ਗ੍ਰੈਜੂਏਟ ਲੈਵਲ ਦੇ 43 ਕੋਰਸ ਚੱਲ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ’ਚ ਪੀਐੱਚ. ਡੀ. ਕਰਵਾਈ ਜਾ ਰਹੀ ਹੈ ਅਤੇ 2024-25 ਦੇ ਸੈਸ਼ਨ ਤੋਂ ਬੀ. ਐੱਸ. ਸੀ.-ਬੀ. ਐੱਡ., ਬੀ. ਏ.-ਬੀ. ਐਂਡ, ਬੀ.ਫਾਰਮੇਸੀ, ਬੀ. ਏ.-ਐੱਲ. ਐੱਲ. ਬੀ., ਬੀ. ਟੈੱਕ ਕੰਪਿਊਟਰ ਸਾਇੰਸ ਤੇ ਬੀ. ਟੈੱਕ ਇੰਜੀਨੀਅਰਿੰਗ ਦੇ ਗ੍ਰੈਜੂਏਸ਼ਨ ਕੋਰਸ ਵੀ ਸ਼ੁਰੂ ਕਰਵਾਏ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਵੈਦਿਕ ਗਣਿਤ, ਜਿਓ ਇਨਫਰਾਮੈਟਿਕਸ, ਡਾਟਾ ਸਾਇੰਸ ਐਂਡ ਬਾਇਓ ਇਨਫਰਾਮੈਟਿਕਸ, ਹਿੰਦੀ ਟਰਾਂਸਲੇਸ਼ਨ, ਪੰਜਾਬੀ ਟਰਾਂਸਲੇਸ਼ਨ, ਕੰਪਿਊਟੇਸ਼ਨਲ ਲੋਜਿਸਟਿਕਸ, ਨਿਊਰਲ ਨੈੱਟਵਰਕਸ ਤੇ ਡੀਪ ਲਰਨਿੰਗ ਵਿਸ਼ਿਆਂ ’ਤੇ ਡਿਪਲੋਮਾ ਕੋਰਸ ਵੀ ਕਰਵਾਏ ਜਾਣਗੇ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ
ਯੂਨੀਵਰਸਿਟੀ ਨੂੰ ਅਨੇਕਤਾ ’ਚ ਏਕਤਾ ਦਾ ਮੰਚ ਬਣਾਇਆ ਜਾਵੇਗਾ : ਪ੍ਰੋ. ਤਿਵਾਰੀ
ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਕਿਹਾ ਕਿ ਐਜੂਕੇਸ਼ਨਲ ਇੰਸਟੀਚਿਊਟ ਤਾਂ ਹੀ ਤਰੱਕੀ ਕਰ ਸਕਦੇ ਹਨ ਜਦੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕ੍ਰਿਏਟਿਵ ਕੰਮ ਕਰਨ ਦਾ ਮੌਕਾ ਮਿਲੇ। ਨਵੇਂ ਮੌਕਿਆਂ ਦੇ ਨਾਲ ਹੀ ਨੌਜਵਾਨ ਪੀੜ੍ਹੀ ਦੇਸ਼ ਨੂੰ ਮੁੜ ਸੋਨੇ ਦੀ ਚਿੜੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਅਨੇਕਤਾ ’ਚ ਏਕਤਾ ਦਾ ਅਜਿਹਾ ਮੰਚ ਬਣਾਉਣਾ ਚਾਹੁੰਦੇ ਹਨ ਜਿੱਥੇ ਨੌਜਵਾਨ ਪੀੜ੍ਹੀ ਦੇਸ਼ ਨੂੰ ਵਿਕਸਿਤ ਬਣਾਉਣ ਦਾ ਸੁਪਨਾ ਵੇਖੇ ਅਤੇ ਇਸ ਨੂੰ ਸਾਕਾਰ ਕਰਨ ਲਈ ਉਸ ਵਿਚ ਸਮਰੱਥਾ ਦਾ ਵਿਕਾਸ ਵੀ ਹੋਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦੇ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਦਲਿਤ ਵੋਟਰਾਂ ਬਿਨਾਂ ਨਹੀਂ ਚੱਲ ਸਕਦੀ ਸਿਆਸਤ ਦੀ ਗੱਡੀ, ਹਰ ਪਾਰਟੀ ਕਰ ਰਹੀ ਫੋਕਸ
NEXT STORY