ਚੰਡੀਗੜ੍ਹ (ਸੁਸ਼ੀਲ) ਧਨਾਸ ਦੇ ਸਰਕਾਰੀ ਸਕੂਲ ਅਤੇ ਸੈਕਟਰ-42 ਦੀ ਵਾਈਨ ਸ਼ਾਪ ਕੋਲ ਬੁੱਧਵਾਰ ਨੂੰ ਦੋ ਲੋਕਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ 'ਚ ਮਿਲਣ ਨਾਲ ਹੜਕੰਪ ਮੱਚ ਗਿਆ। ਵਾਈਨ ਸ਼ਾਪ ਕੋਲ ਮਿਲੇ ਵਿਅਕਤੀ ਦੀ ਪਹਿਚਾਣ ਬੱਦੀ ਨਿਵਾਸੀ 40 ਸਾਲ ਦਾ ਕਮਲ ਬਹਾਦੁਰ ਦੇ ਰੂਪ 'ਚ ਹੋਈ, ਜਦੋਂਕਿ ਦੂਜੇ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਸੈਕਟਰ 36 ਅਤੇ ਸਾਰੰਗਪੁਰ ਥਾਣਾ ਪੁਲਸ ਮਾਮਲੇ ਦੀ ਜਾਂਚ 'ਚ ਕਰ ਰਹੀ ਹੈ। ਬੁੱਧਵਾਰ ਸਵੇਰੇ ਲੋਕਾਂ ਨੇ ਵੇਖਿਆ ਕਿ ਸੈਕਟਰ-42 ਦੀ ਵਾਈਨ ਸ਼ਾਪ ਦੇ ਬਾਹਰ ਵਿਅਕਤੀ ਸ਼ੱਕੀ ਹਾਲਤ 'ਚ ਪਿਆ ਹੋਇਆ ਹੈ। ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਤੋਂ ਬਰਾਮਦ ਕਾਗਜ਼ਾਤ ਤੋਂ ਉਸਦੀ ਪਹਿਚਾਣ ਬੱਦੀ ਨਿਵਾਸੀ ਕਮਲ ਬਹਾਦੁਰ ਦੇ ਰੂਪ 'ਚ ਹੋਈ। ਉਥੇ ਹੀ ਦੂਜਾ ਵਿਅਕਤੀ ਧਨਾਸ ਦੇ ਸਰਕਾਰੀ ਸਕੂਲ ਕੋਲ ਪਿਆ ਮਿਲਿਆ। ਮਕਾਮੀ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸਰਕਾਰੀ ਸਕੂਲ ਦੇ ਬਾਹਰ 50 ਸਾਲ ਦਾ ਵਿਅਕਤੀ ਸ਼ੱਕੀ ਹਾਲਤ 'ਚ ਪਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਅਤੇ ਸਾਰੰਗਪੁਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੀ. ਸੀ. ਆਰ. ਨੇ ਵਿਅਕਤੀ ਨੂੰ ਚੁੱਕਿਆ ਅਤੇ ਹਸਪਤਾਲ ਲੈਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਅਚਨਚੇਤ ਪਏ ਗੜ੍ਹੇ ਤੇ ਮੀਂਹ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ
NEXT STORY