ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਦੇਸ਼ ਦੇ ਚੋਟੀ ਦੇ ਬੱਲੇਬਾਜ਼ਾਂ ਦੀ ਵੱਖ-ਵੱਖ ਖੇਡ ਸ਼ੈਲੀ ਨੇ ਕ੍ਰਿਕਟ ਨੂੰ ਜ਼ਿਆਦਾ ਰਚਨਾਤਮਕ ਬਣਾ ਦਿੱਤਾ ਹੈ ਤੇ ਉੱਥੇ ਹੀ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਰਾਸ਼ਟਰੀ ਟੀਮ ’ਚ ਵਾਪਸੀ ਨੂੰ ਉਸ ਦੀ ਸਖਤ ਮਿਹਨਤ, ਅਨੁਸ਼ਾਸਨ ਤੇ ਘਰੇਲੂ ਕ੍ਰਿਕਟ ’ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਕਰਾਰ ਦਿੱਤਾ।
ਰੈਨਾ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ, ‘‘ਭਾਰਤੀ ਕ੍ਰਿਕਟ ’ਚ ਹੁਣ ਕਈ ਅਜਿਹੇ ਖਿਡਾਰੀ ਹਨ, ਜਿਹੜੇ ਬੇਖੌਫ ਹੋ ਕੇ ਆਪਣੀ ਵੱਖ-ਵੱਖ ਸ਼ੈਲੀ ’ਚ ਖੇਡ ਰਹੇ ਹਨ ਤੇ ਦਬਾਅ ਦੇ ਹਾਲਾਤ ’ਚ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ।’’ ਇਸ ਲੀਗ ਦੇ ਬ੍ਰਾਂਡ ਅੰਬੈਸਡਰ ਬਣੇ ਰੈਨਾ ਨੇ ਕਿਹਾ, ‘‘ਕ੍ਰਿਕਟ ਹੁਣ ਕਾਫੀ ਪ੍ਰਯੋਗ ਕਰਨ ਵਾਲੀ ਤੇ ਰਚਨਾਤਮਕ ਖੇਡ ਬਣ ਗਈ ਹੈ। ਅਭਿਸ਼ੇਕ ਸ਼ਰਮਾ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ, ਜਦਕਿ ਸ਼ੁਭਮਨ ਗਿੱਲ ਦਾ ਅੰਦਾਜ਼ ਵੱਖਰਾ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ 50 ਓਵਰਾਂ ਦੇ ਫਾਰਮੈੱਟ ’ਚ ਆਪਣੀ-ਆਪਣੀ ਸ਼ੈਲੀ ਨਾਲ ਖੇਡ ਰਹੇ ਹਨ। ਇਹ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਸਾਡੇ ਕੋਲ ਵੱਡੀ ਗਿਣਤੀ ’ਚ ਕੋਚ ਹਨ।’’
ਰੈਨਾ ਨੇ ਭਾਰਤੀ ਟੀਮ ’ਚ ਵਾਪਸੀ ਕਰਨ ’ਤੇ ਤਜ਼ਰੇਬਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਦੀ ਲਗਨ, ਅਨੁਸ਼ਾਸਨ ਤੇ ਸਖਤ ਮਿਹਨਤ ਆਖਿਰਕਾਰ ਰੰਗ ਲਿਆਈ ਹੈ।
ਰੈਨਾ ਨੇ ਕਿਹਾ, ‘‘36 ਸਾਲ ਦੀ ਉਮਰ ’ਚ ਵੀ ਭੁਵਨੇਸ਼ਵਰ ਨੇ ਆਪਣੇ ਦਮਖਮ ਤੇ ਜੁਝਾਰੂਪਨ ਦਾ ਪਛਾਣ ਦਿੱਤੀ ਹੈ। ਉਹ ਬੇਹੱਦ ਅਨੁਸ਼ਾਸਿਤ ਗੇਂਦਬਾਜ਼ ਹੈ ਤੇ ਖੇਡ ਦੀ ਪ੍ਰਕਿਰਿਆ ਅਤੇ ਉਸ ਦੀਆਂ ਬਾਰੀਕੀਆਂ ’ਤੇ ਵਿਸ਼ੇਸ਼ ਧਿਆਨ ਦਿੰਦਾ ਹੈ। ਉਸ ਨੇ ਆਪਣੀ ਫਿਟਨੈੱਸ ਨੂੰ ਬਿਹਤਰ ਬਣਾਉਣ ਲਈ ਵੀ ਕਾਫੀ ਮਿਹਨਤ ਕੀਤੀ ਹੈ। ਮੈਨੂੰ ਉਮੀਦ ਹੈ ਕਿ ਨਿਊਜ਼ੀਲੈਂਡ ਦੌਰੇ ’ਤੇ ਉਹ ਸ਼ਾਨਦਾਰ ਪ੍ਰਦਰਸ਼ਨ ਕਰੇਗਾ।’’
ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਪਹਿਲਾਂ ਮਹਿਲਾ ਪਹਿਲਵਾਨਾਂ ਦੇ ਵੀਜ਼ਾ ’ਤੇ ਰਾਹਤ ਦੀ ਉਮੀਦ
NEXT STORY