ਭਵਾਨੀਗੜ੍ਹ,(ਕਾਂਸਲ) : ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਲਗਾਏ ਹੋਏ ਭਗਵਾਨ ਵਾਲਮੀਕਿ ਜੀ ਦੇ ਫਲੈਕਸ ਬੋਰਡ ਨਾਲ ਰਾਤ ਸਮੇਂ ਸ਼ਰਾਰਤੀ ਅਨਸਰਾਂ ਵੱਲੋ ਛੇੜਖਾਨੀ ਕਰਨ ਕਾਰਨ ਵਾਲਮਿਕੀ ਭਾਈਚਾਰੇ 'ਚ ਰੋਸ ਪਾਇਆ ਗਿਆ। ਇਸ ਸਬੰਧੀ ਸਭਾ ਦੇ ਕੌਮੀ ਮੀਤ ਪ੍ਰਧਾਨ ਪਰਗਟ ਸਿੰਘ ਗਮੀ ਕਲਿਆਣ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਫੋਟੋ ਵਾਲਾ ਫਲੈਕਸ ਨੂੰ ਫਾੜ ਕੇ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਹੈ। ਜਿਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਅਜਿਹੀ ਗਲਤ ਹਰਕਤ ਕਰਨ ਵਾਲੇ ਸ਼ਰਾਰਤੀ ਅਨਸ਼ਰਾਂ ਨੂੰ ਵਾਲਮੀਕਿ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਨਾ ਹੀ ਮਾਫ ਕਰਗਾ। ਉਨ੍ਹਾਂ ਸਥਾਨਕ ਪੁਲਸ ਨੂੰ ਇਸ ਸੰਬਧੀ ਸ਼ਿਕਾਇਤ ਕਰਦਿਆਂ ਮੰਗ ਕੀਤੀ ਗਈ ਹੈ ਇਸ ਗਲਤ ਹਰਕਤ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਖਤ ਤੋ ਸਖ਼ਤ ਸਜਾ ਦਿੱਤੀ ਜਾਵੇ। ਇਸ ਮੌਕੇ ਗੁਰੀ ਮਹਿਰਾ, ਅਮਰਜੀਤ ਸਿੰਘ, ਤਰਸੇਮ ਦਾਸ, ਗਗਨ ਬਾਵਾ, ਜੰਟ ਦਾਸ ਬਾਵਾ, ਅਵਤਾਰ ਕਾਕੜਾ, ਬਿੱਟੂ ਕਾਕੜਾ, ਭੁਪਿੰਦਰ ਸਿੰਘ, ਗੋਲੂ ਗੁਪਤਾ, ਗਗਨ ਧਵਨ, ਹਨੀ ਸਹੋਤਾ ਹਾਜ਼ਰ ਸਨ।
ਕੈਪਟਨ ਵਲੋਂ ਕੇਂਦਰ ਸਰਕਾਰ ਨੂੰ ਕਾਲੇ ਛੋਲੇ ਵੰਡਣ ਦੇ ਮਾਪਦੰਡਾਂ 'ਚ ਤਬਦੀਲੀ ਕਰਨ ਦੀ ਮੰਗ
NEXT STORY