ਬਠਿੰਡਾ (ਸੁਖਵਿੰਦਰ)- ਬੀਤੀ ਰਾਤ ਬੱਸ ਸਟੈਡ ਨਜ਼ਦੀਕ ਖੁੱਲੀ ਸਬਜ਼ੀ ਵੇਚਣ ਵਾਲਿਆਂ ਦੀ ਫੜੀਆਂ ਤੋਂ ਚੋਰ ਨਕਦੀ, ਸਾਮਾਨ ਅਤੇ ਸਬਜ਼ੀਆਂ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦਿਆਂ ਜਤਿੰਦਰ, ਛੋਟੂ ਅਤੇ ਪਵਨ ਨੇ ਦੱਸਿਆ ਕਿ ਉਹ ਬੱਸ ਸਟੈਡ ਦੇ ਪਿੱਛੇ ਬਣੀ ਰਿਟੇਲ ਸਬਜ਼ੀ ਮੰਡੀ ਵਿਚ ਪ੍ਰਚੂਨ ਸਬਜ਼ੀਆਂ ਵੇਚਕੇ ਆਪਣਾ ਗੁਜਾਰਾ ਕਰਦੇ ਹਨ।
ਇਹ ਵੀ ਪੜ੍ਹੋ- ਹਵਾਲਾਤ ’ਚ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵਾਲਿਆਂ ਪੈ ਗਈਆਂ ਭਾਜੜਾਂ
ਉਨ੍ਹਾਂ ਦੱਸਿਆ ਕਿ 24 ਜਨਵਰੀ ਦੀ ਰਾਤ ਨੂੰ ਇਕ ਗੱਡੀ ਵਿਚ ਸਵਾਰ ਕੁਝ ਵਿਅਕਤੀ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ । ਉਨ੍ਹਾਂ ਦੱਸਿਆ ਕਿ ਉਹ ਫੜੀਆਂ 'ਤੇ ਪਏ ਗੱਲੇ ਵਿਚ ਪਈ ਨਗਦੀ, ਕੰਡੇ ਅਤੇ ਸਬਜ਼ੀਆਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ 40 ਹਜ਼ਾਰ ਦੇ ਕਰੀਬ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੁਲਸ ਨੂੰ ਸੂਚਿਤ ਕਰਕੇ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਅਣਗਹਿਲੀ ਦੀ ਭੇਟ ਚੜ੍ਹ ਗਿਆ ਮਾਪਿਆਂ ਦਾ ਇਕਲੌਤਾ ਬੱਚਾ', ਤਰਨਜੋਤ ਦੀ ਮੌਤ 'ਤੇ ਭਾਵੁਕ ਹੋਏ ਹਰਸਿਮਰਤ ਬਾਦਲ
NEXT STORY