ਅੰਮ੍ਰਿਤਸਰ (ਸਰਬਜੀਤ)- ਧਾਰਮਿਕ ਅਤੇ ਇਤਿਹਾਸਕ ਪੱਖੋਂ ਵਿਸ਼ਵ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਅੱਜ ਇਕ ਗੰਭੀਰ ਵਾਤਾਵਰਣ ਸੰਕਟ ਦੇ ਮੁਹਾਣੇ ’ਤੇ ਆ ਖੜ੍ਹਾ ਹੈ। ਜੇਕਰ ਗੱਲ ਕਰੀਏ ਤਾਂ ਸ਼ਹਿਰ ਦਾ ਪਾਣੀ ਹੇਠਲੇ ਪੱਧਰ ਤੋਂ ਨਾ ਸਿਰਫ਼ ਗੰਧਲਾ ਹੋ ਰਿਹਾ ਹੈ, ਸਗੋਂ ਪ੍ਰਦੂਸ਼ਿਤ ਹੋ ਕੇ ਜ਼ਹਿਰ ਬਣਦਾ ਜਾ ਰਿਹਾ ਹੈ। ਜਿਸ ਦਾ ਲੈਵਲ ਦਿਨ-ਪ੍ਰਤੀ-ਦਿਨ ਹੇਠਾਂ ਜਾਣ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਦਾ ਆਧਾਰ ਹੀ ਖ਼ਤਰੇ ’ਚ ਪੈ ਜਾਣ ਤੋਂ ਸ਼ਾਇਦ ਹੀ ਰੋਕਿਆ ਜਾ ਸਕੇਗਾ। ਜੇਕਰ ਅਜੇ ਵੀ ਸਮੇਂ ਸਿਰ ਇਸ ਪ੍ਰੇਸ਼ਾਨੀ ਦਾ ਹੱਲ ਨਾ ਲੱਭਿਆ ਗਿਆ, ਤਾਂ ਸਥਿਤੀ ਬੇਕਾਬੂ ਹੋ ਸਕਦੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਮਹਾਨ ਨਗਰ ਵਿਚ ਅੱਜ ਵੀ ਲਾਪ੍ਰਵਾਹੀ ਨਾਲ ਧਰਤੀ ਹੇਠਾਂ ਜਾ ਰਿਹਾ ਜ਼ਹਿਰ, ਸ਼ਹਿਰ ’ਚ ਸਥਾਪਤ ਕਈ ਫੈਕਟਰੀਆਂ ਵੱਲੋਂ ਫੈਲਾਇਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਪ੍ਰਦੂਸ਼ਣ ਵੀ ਹੈ। ਕੁਝ ਫੈਕਟਰੀ ਮਾਲਕਾਂ ਦੀ ਲਾਪ੍ਰਵਾਹੀ ਇਸ ਹੱਦ ਤੱਕ ਵਧ ਗਈ ਹੈ ਕਿ ਉਹ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਫੈਕਟਰੀ ਦਾ ਗੰਦਾ ਪਾਣੀ ਸਿੱਧਾ ਨਹਿਰਾਂ ਜਾਂ ਫਿਰ ਲਾਗੇ ਦੇ ਨਾਲਿਆ ਚ ਸੁੱਟ ਰਹੇ ਹਨ। ਇਸ ਤੋਂ ਵੀ ਖ਼ਤਰਨਾਕ ਪਹਿਲੂ ਇਹ ਹੈ ਕਿ ਕਈ ਥਾਵਾਂ ’ਤੇ ਅੰਡਰਗਰਾਉਂਡ ਸਮਰਸੀਬਲ ਲਾ ਕੇ ਗੰਦਾ ਤੇ ਕੈਮੀਕਲ ਯੁਕਤ ਪਾਣੀ ਸਿੱਧਾ ਧਰਤੀ ਦੇ ਹੇਠਲੇ ਸਰੋਤਾਂ ’ਚ ਭੇਜਿਆ ਜਾ ਰਿਹਾ ਹੈ। ਕਾਨੂੰਨਾਂ ਦੀ ਉਲੰਘਣਾ ਕਰ ਕੇ ਕੀਤੇ ਜਾ ਰਹੇ ਇਸ ਕਾਰੇ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਜਨਮ ਤਾਂ ਲੈ ਰਹੀਆਂ ਹਨ ਪਰ ਇਸ ਦੀ ਵੱਡੀ ਸਮੱਸਿਆ ਸਾਡੀਆਂ ਆਉਣ ਵਾਲੀਆਂ ਨਸਲਾਂ 'ਤੇ ਭਾਰੀ ਪੈ ਜਾਵੇਗੀ।
ਇਹ ਵੀ ਪੜ੍ਹੋ- ਗੁਰਦਾਸਪੁਰ: ਬੰਬ ਨਾਲ ਉੱਡਾ ਦਿੱਤੇ ਜਾਣਗੇ ਸਕੂਲ..., ਮਿਲੀ ਧਮਕੀ ਭਰੀ ਈਮੇਲ
ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਇਸ ਮਾਮਲੇ ’ਚ ਸਖ਼ਤੀ ਦਿਖਾਉਣ ਦੀ ਲੋੜ
ਇਸ ਸਬੰਧ ਵਿੱਚ ਸਮਾਜ ਸੇਵਕ ਅਤੇ ਰਿਟਾਇਰ ਆਫਿਸਰ ਸੁਖਦੇਵ ਸਿੰਘ ਪੰਨੂ ਨੇ ਆਪਣੀ ਰਾਏ ਦਿੰਦਿਆਂ ਕਿਹਾ ਕਿ ਅਜਿਹੇ ਸਮੱਗਲਰ ਜੋ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਫੈਕਟਰੀਆਂ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕਰਨ।
ਇਹ ਵੀ ਪੜ੍ਹੋ- ਸਕੂਲਾਂ ਮਗਰੋਂ ਹੁਣ ਪਠਾਨਕੋਟ ਦੇ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕੀਤੀ ਛੁੱਟੀ
ਵਾਤਾਵਰਣ ਅਤੇ ਸਿਹਤ ’ਤੇ ਮਾਰੂ ਪ੍ਰਭਾਵ
ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਵਾ ਵੀ ਗੰਦਲੀ ਹੋਵੇਗੀ ਅਤੇ ਪਾਣੀ ਵੀ ਗੰਧਲਾ ਹੋਵੇਗਾ, ਤਾਂ ਇਕ ਇਨਸਾਨ ਦਾ ਆਉਣ ਵਾਲੇ ਸਮੇਂ ਵਿੱਚ ਜੀਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਨਾਲ ਲੱਗਦੀਆਂ ਨਹਿਰਾਂ ਜੋ ਕਦੇ ਪਵਿੱਤਰਤਾ ਦੀ ਪ੍ਰਤੀਕ ਮੰਨਿਆ ਜਾਂਦੀਆਂ ਸਨ, ਅੱਜ ਫੈਕਟਰੀਆਂ ਦੇ ਗੰਦੇ ਪਾਣੀ ਕਰ ਕੇ ਕਾਲੀਆਂ ਪੈ ਚੁੱਕੀਆਂ ਹਨ। ਭਾਵੇਂ ਇਸ ਸਬੰਧੀ ਮਹਾਪੁਰਸ਼ ਅਤੇ ਵਾਤਾਵਰਣ ਪ੍ਰੇਮੀ ਲਗਾਤਾਰ ਆਵਾਜ਼ ਉਠਾ ਰਹੇ ਹਨ। ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਾਣੀ ਦੀ ਸੰਭਾਲ ਲਈ ਨਵੇਂ ਪ੍ਰਾਜੈਕਟ ਆਰੰਭੇ ਜਾਣੇ ਚਾਹੀਦੇ ਹਨ।
ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ’ਤੇ ਨੱਥ ਪਾਈ ਜਾਵੇ
ਇਸ ਗੰਭੀਰ ਮੁੱਦੇ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਜਾਹਿਰ ਕਰਦਿਆਂ ਕਿਸਾਨ ਸੈੱਲ ਦੇ ਆਗੂ ਅਤੇ ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਕਈ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ’ਤੇ ਨੱਥ ਪਾਈ ਜਾਵੇ। ਸ਼ਹਿਰ ਦੇ ਵੱਖ-ਵੱਖ ਚੌਕ ਅਤੇ ਏ. ਡੀ. ਏ. ਕਾਲੋਨੀਆਂ ’ਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦੀ ਗੁਣਵੱਤਾ ਡਿੱਗਣ ਨਾਲ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਸਿਰਸਾ ਨੇ ਕਿਹਾ ਕਿ ਦੇਸ਼ ਦੇ ਹਰ ਇਨਸਾਨ ਨੂੰ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਉਨ੍ਹਾਂ ਅਨੁਸਾਰ, ਜਿੰਨੀ ਦੇਰ ਤੱਕ ਜਨਤਾ ਇਕਜੁੱਟ ਹੋ ਕੇ ਇਸ ਪ੍ਰਦੂਸ਼ਣ ਦੇ ਖ਼ਿਲਾਫ਼ ਮੁਜ਼ਾਹਰਾ ਨਹੀਂ ਕਰੇਗੀ ਅਤੇ ਸੁਚੇਤ ਨਹੀਂ ਹੋਵੇਗੀ, ਉਨੀ ਦੇਰ ਤੱਕ ਸਥਾਈ ਹੱਲ ਸੰਭਵ ਨਹੀਂ ਹੈ।
ਅਦਾਲਤੀ ਦਖ਼ਲ ਅਤੇ ਭਵਿੱਖ ਦੀ ਆਸ
ਇਸ ਸਬੰਧ ਵਿਚ ਪਿਛਲੇ ਸਮੇਂ ਦੌਰਾਨ ਚੋਟੀ ਦੀ ਅਦਾਲਤ ਅਤੇ ਹਾਈ ਕੋਰਟ ਨੇ ਕਈ ਵਾਰ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਹਾਲ ਹੀ ’ਚ ਇਕ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਸਾਫ਼ ਪਾਣੀ ਮਿਲਣਾ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ। ਇੱਥੋਂ ਤੱਕ ਕਿ ਸੰਬੰਧਿਤ ਇਲਾਕਿਆਂ ਦੇ ਕਾਨੂੰਨ ਅਤੇ ਹੋਰ ਮਾਲ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਹਿਰੀ ਜ਼ਮੀਨਾਂ ’ਤੇ ਕਾਬਜ਼ ਲੋਕਾਂ ਅਤੇ ਫੈਕਟਰੀਆਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਨਿਕਾਸ ਦੀ ਰਿਪੋਰਟ ਤਿਆਰ ਕਰਨ।
ਜੇਕਰ ਅਸੀਂ ਅੱਜ ਵੀ ਨਾ ਸੰਭਲੇ, ਤਾਂ ਆਉਣ ਵਾਲੇ ਸਮੇਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਇੰਨੀ ਵਧ ਜਾਵੇਗੀ ਕਿ ਰੋਜ਼ਗਾਰ ਅਤੇ ਹੋਰ ਸੁੱਖ-ਸੁਵਿਧਾਵਾਂ ਦਾ ਕੋਈ ਮਤਲਬ ਮਾਹੀ ਨੇ ਨਹੀਂ ਰਹਿ ਜਾਵੇਗਾ। ਹੁਣ ਅਖੀਰ ਵਿੱਚ ਦੱਸਿਆ ਗਿਆ ਬੇਰੋਜ਼ਗਾਰ ਨੌਜਵਾਨਾਂ ਨੂੰ ਵੀ ਵਾਤਾਵਰਣ ਸੁਰੱਖਿਆ ਨਾਲ ਜੁੜੇ ਪ੍ਰਾਜੈਕਟ ’ਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਰੋਜ਼ਗਾਰ ਦੇ ਨਾਲ-ਨਾਲ ਧਰਤੀ ਮਾਂ ਦੀ ਸੇਵਾ ਵੀ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰਾਵੀ ਦਰਿਆ 'ਚ ਪਾਣੀ ਵੱਧਣ ਕਾਰਨ ਹੁਣ ਇਹ ਪੁਲ ਟੁੱਟਿਆ, 7 ਪਿੰਡਾਂ ਦੇ ਲੋਕ ਭਾਰੀ ਮੁਸੀਬਤ 'ਚ
NEXT STORY