ਬੁਢਲਾਡਾ (ਮਨਜੀਤ) - ਜ਼ਿਲਾ ਪੁਲਸ ਪ੍ਰਸ਼ਾਸਨ ਮਾਨਸਾ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਮਿਲ ਕੇ ਪੂਰੇ ਜ਼ਿਲੇ ਦੇ ਪਿੰਡਾਂ ਨੂੰ ਸੀਲ ਕੀਤਾ ਹੈ। ਪੁਲਸ ਨੇ ਕਰਫਿਊ ਦੌਰਾਨ ਪਿੰਡਾਂ ਨੂੰ ਇਸ ਕਰਕੇ ਸੀਲ ਕੀਤਾ ਤਾਂ ਕਿ ਪਿੰਡ ਵਿਚ ਕੋਈ ਬਾਹਰਲਾ ਵਿਅਕਤੀ ਦਾਖਲ ਨਾ ਹੋਵੇ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਪਿੰਡ ਚੱਕ ਅਲੀਸ਼ੇਰ ਵਲੋਂ ਪਿੰਡ ਸੈਨੀਟਾਈਜ਼ਰ ਕਰ ਕੇ ਪਿੰਡ ਦੇ ਸਾਰੇ ਆਉਣ-ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਕੇ ਪਿੰਡ ਵਾਸੀਆਂ ਵੱਲੋਂ ਦਿਨ-ਰਾਤ ਪਹਿਰਾ ਦਿੱਤਾ ਜਾ ਰਿਹਾ ਹੈ। ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ ਪ੍ਰਧਾਨ ਪੰਚਾਇਤ ਯੂਨੀਅਨ ਬੁਢਲਾਡਾ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਵੱਲੋਂ ਪੰਚਾਇਤਾਂ ਨਾਲ ਤਾਲਮੇਲ ਕਰ ਕੇ ਕਰਫਿਊ ਦੌਰਾਨ ਪਿੰਡ ਵਿਚ ਬਾਹਰਲਿਆਂ ਦੀ ਰੋਕਥਾਮ ਲਈ ਅਤੇ ਪਿੰਡ ਦੇ ਲੋਕਾਂ ਨੂੰ ਬਿਨਾਂ ਮਤਲਬ ਤੋਂ ਬਾਹਰ ਜਾਣ ਤੋਂ ਰੋਕਣ ਲਈ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਵੱਲੋਂ ਅਸੀਂ ਉਸ ਨੂੰ ਅੱਗੇ ਤੋਰਿਆ ਹੈ।
ਪਿੰਡ ਗੋਬਿੰਦਪੁਰਾ ਦੇ ਰਣਵੀਰ ਸਿੰਘ ਨੇ ਸਰਕਾਰੀ ਦਫਤਰਾਂ ਵਿਚ ਕੀਤਾ ਸੈਨੀਟਾਈਜ਼ਰ
ਪਿੰਡ ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੇ ਸਪੁੱਤਰ ਰਣਵੀਰ ਸਿੰਘ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ ਨਾਲ ਲੈ ਕੇ ਬੁਢਲਾਡਾ ’ਚ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਜਾ ਕੇ ਸੈਨੀਟਾਈਜ਼ਰ ਦਾ ਛਿਡ਼ਕਾਓ ਕੀਤਾ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਰਾਜਨੀਤੀ ਤੋਂ ਉੱਪਰ ਉੇੱਠ ਕੇ ਹਰ ਸਮੇਂ ਕਰਨ ਲਈ ਤਿਆਰ ਹਨ। ਇਸ ਮੌਕੇ ਸਰਪੰਚ ਗੁਰਲਾਲ ਸਿੰਘ, ਤਰਸੇਮ ਸਿੰਘ ਸੇਮਾ, ਗੁਰਤੇਜ ਤੇਜੀ, ਸ਼ਿੰਗਾਰਾ ਸਿੰਘ, ਬੂਟਾ ਸਿੰਘ, ਜੋਗਾ ਸਿੰਘ, ਭੋਲਾ ਸਿੰਘ ਵੀ ਮੌਜੂਦ ਸਨ।
Punjab Wrap Up : ਪੜ੍ਹੋ 05 ਅਪ੍ਰੈਲ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY