ਚੀਮਾ ਮੰਡੀ (ਗੋਇਲ)— ਪਿੰਡ ਬਚਾਓ, ਪੰਜਾਬ ਬਚਾਓ ਸੰਸਥਾ ਵਲੋਂ ਪਿੰਡ ਸ਼ਾਹਪੁਰ ਕਲਾਂ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਆਈ. ਡੀ. ਪੀ. ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਤੇ ਤਿਰਲੋਚਨ ਸਿੰਘ ਸੂਲਰ ਘਰਾਟ ਸੂਬਾ ਸਕੱਤਰ ਆਈ. ਡੀ. ਪੀ. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ । ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਜਖੇਪਲ ਨੇ ਕਿਹਾ ਕੇ ਪਿੰਡਾਂ ਦੇ ਬਿਹਤਰ ਵਿਕਾਸ ਲਈ ਕਾਬਿਲ ਇਮਾਨਦਾਰ ਲੋਕਾਂ ਦਾ ਅੱਗੇ ਆਉਣਾ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਪੰਚਾਇਤੀ ਚੋਣਾਂ ਵਿਚ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਾਂਗੇ। ਉਨਾਂ ਕਿਹਾ ਕਿ ਹਰ ਪਿੰਡ ਵਿਚ ਸਰਪੰਚ-ਪੰਚ ਰਾਜਨੀਤਕ ਪਾਰਟੀਆਂ ਦੇ ਨਹੀਂ, ਸਗੋਂ ਪਿੰਡ ਦੇ ਚੁਣੇ ਜਾਣੇ ਜ਼ਰੂਰੀ ਹਨ ਤਾਂ ਜੋ ਪਿੰਡਾਂ ਦੇ ਸਾਂਝੇ ਕੰਮ ਗ੍ਰਾਮ ਸਭਾ ਦੇ ਮੈਂਬਰਾਂ ਦੀ ਸਹਿਮਤੀ ਨਾਲ ਬਿਨਾਂ ਕਿਸੇ ਭੇਦਭਾਵ ਅਤੇ ਵਿਤਕਰੇ ਤੋਂ ਕੀਤੇ ਜਾ ਸਕਣ।
ਗ੍ਰਾਮ ਸਭਾਵਾਂ ਰਾਹੀਂ ਮਨਰੇਗਾ ਬਜਟ ਪਾਸ ਕਰਕੇ ਕਾਨੂੰਨੀ 100 ਦਿਨ ਦਾ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜੋਬ ਕਾਰਡ ਬਣਾਏ ਜਾ ਸਕਦੇ ਹਨ ਅਤੇ ਜਦੋਂ ਵੀ ਮਨਰੇਗਾ ਮਜ਼ਦੂਰ ਚਾਹੇ ਉਹ ਪੰਚਾਇਤ ਅਫਸਰ ਨੂੰ ਲਿਖਤੀ ਅਰਜੀ ਦੇ ਕੰਮ ਦੇ ਲੈ ਸਕਦਾ ਹੈ। ਗ੍ਰਾਮ ਸਭਾ ਦਾ ਇਜਲਾਸ ਸਰਪੰਚ ਨੇ ਬੁਲਾਉਣਾ ਹੁੰਦਾ ਹੈ ਪਰ ਜੇਕਰ ਸਰਪੰਚ ਇਜਲਾਸ ਬੁਲਾਉਣ ਤੋਂ ਨਾਂਹ ਕਰਦਾ ਹੈ ਤਾਂ 20% ਵੋਟਰ ਆਪਣੇ ਦਸਤਖਤ ਕਰਕੇ ਗ੍ਰਾਮ ਸਭਾ ਦਾ ਇਜਲਾਸ ਬੁਲਾ ਸਕਦੇ ਹਨ।
ਇਸ ਮੌਕੇ ਤਿਰਲੋਚਨ ਸਿੰਘ ਸੂਲਰ ਘਰਾਟ ਸੂਬਾ ਸਕੱਤਰ ਆਈ. ਡੀ. ਪੀ. ਨੇ ਕਿਹਾ ਕੇ ਸਾਡੇ ਪਿੰਡਾਂ ਵਿਚ ਰਾਜਨੀਤਕ ਧੜੇਬੰਦੀ ਕਾਰਨ ਭਾਈਚਾਰਕ ਸਾਂਝ ਵਿਚ ਖੜੋਤ ਆਈ ਹੈ। ਲੋਕਾਂ ਵਿਚ ਨਾ ਤਾਂ ਕਿਸੇ ਨਾਲ ਕੋਈ ਹਮਦਰਦੀ ਹੈ ਅਤੇ ਨਾ ਹੀ ਕੋਈ ਸਾਂਝ ਅਤੇ ਨਾ ਹੀ ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਇਕੱਠੇ ਹੋਣ। ਜੇਕਰ ਲੋਕ ਪਿੰਡਾਂ ਵਿਚ ਸਰਬਸੰਮਤੀ ਨਾਲ ਆਉਣ ਵਾਲੀਆਂ ਪੰਚਾਇਤਾਂ ਚੁਣ ਲੈਣ ਅਤੇ ਹਰ ਪਿੰਡ ਵਿਚ ਗ੍ਰਾਮ ਸਭਾਵਾਂ ਦੇ ਇਜਲਾਸ ਹੋਣ ਲੱਗ ਜਾਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਅਖੀਰ ਵਿਚ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਦੇ ਪ੍ਰਧਾਨ ਮੱਖਣ ਸਿੰਘ ਨੇ ਸੰਸਥਾ ਦੇ ਆਗੂਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਰੇਪ ਪੀੜਤ ਲੜਕੀ ਦੇ ਪਰਿਵਾਰ ਨੂੰ ਮਿਲਿਆ ਇਨਸਾਫ ਦਾ ਭਰੋਸਾ (ਵੀਡੀਓ)
NEXT STORY