ਚੰਡੀਗੜ੍ਹ : ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ਼ ਹਰਿੰਦਰ ਕੌਰ ਨਾਂ ਦੀ ਇਕ ਔਰਤ ਵੱਲੋਂ ਡੀ.ਜੀ.ਪੀ ਪੰਜਾਬ ਦੇ ਨਾਂ ਸ਼ਿਕਾਇਤ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਹਰਿੰਦਰ ਕੌਰ ਨੇ ਕਿਹਾ ਕਿ ਸਾਲ 2017 'ਚ ਜ਼ਿਮਨੀ ਚੋਣ ਦੌਰਾਨ ਮੇਰੀ ਇਤਰਾਜ਼ਯੋਗ ਵੀਡੀਓ ਬਣਵਾ ਕੇ ਵਾਇਰਲ ਕੀਤੀ ਗਈ। ਉਸ ਨੇ ਸੁਖਜਿੰਦਰ ਰੰਧਾਵਾ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਵੀਡੀਓ ਰੰਧਾਵਾ ਨੇ ਹੀ ਬਣਵਾ ਕੇ ਵਾਇਰਲ ਕੀਤੀ ਹੈ।
ਉਨ੍ਹਾਂ ਨੇ ਮੈਨੂੰ ਪੂਰੀ ਤਰ੍ਹਾਂ ਮਜਬੂਰ ਕਰ ਦਿੱਤਾ ਕਿ ਜੋ ਉਹ ਕਹਿਣਗੇ, ਮੈਂ ਉਹੀ ਕਰਾਂਗੀ। ਸ਼ਿਕਾਇਤ ਵਿਚ ਰੰਧਾਵਾ ਦੇ ਸਾਲ਼ੇ ਬੱਬੀ, ਰਸ਼ਪਾਲ ਸਿੰਘ ਤੇ ਪਰਮਜੀਤ ਪੰਮੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਸ ਨੇ ਇਨ੍ਹਾਂ ਵਿਅਕਤੀਆਂ ਵਿਰੁੱਧ ਸਮਾਜ ਵਿਚ ਉਸ ਦਾ ਅਕਸ ਨੂੰ ਖਰਾਬ ਕਰਨ, ਜਿਨਸੀ ਤੌਰ 'ਤੇ ਪ੍ਰੇਸ਼ਾਨ ਕਰਨ, ਉਸ ਦੇ ਤੇ ਉਸ ਦੇ ਪੁੱਤਰ ਨੂੰ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਕਰਨ, ਬਦਲੀ ਅਤੇ ਹਥਿਆਰ ਲਾਇਸੈਂਸ ਜਾਰੀ ਕਰਨ ਲਈ 2 ਲੱਖ ਰੁਪਏ ਲੈਣ ਦਾ ਇਲਜ਼ਾਮ ਲਾਇਆ ਹੈ।
ਇਹ ਵੀ ਪੜ੍ਹੋ : ਧਮਕੀ ਭਰੇ ਆਉਂਦੇ ਸਨ ਫੋਨ, ਮੰਗਦੇ ਸੀ ਫਿਰੌਤੀਆਂ, ਜਦੋਂ ਖੁੱਲ੍ਹਾ ਰਾਜ਼ ਤਾਂ ਦੇਖੋ ਨਿਕਲਿਆ ਕੌਣ?





ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲਾਰੈਂਸ ਬਿਸ਼ਨੋਈ ਦੇ ਘਰ NIA ਨੇ ਮਾਰੀ ਰੇਡ, ਮਾਂ-ਪਿਓ ਤੋਂ ਕੀਤੀ ਪੁੱਛਗਿੱਛ
NEXT STORY