ਮੋਗਾ (ਗੋਪੀ/ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿਖੇ ਬੀਤੀ ਰਾਤ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਵਰਿੰਦਰ ਕੁਮਾਰ ਉਰਫ ਬੰਟੀ ਸ਼ਰਮਾ ਪੁੱਤਰ ਚਰਨਜੀਤ ਸ਼ਰਮਾ ਵਾਸੀ ਸੰਗਤਪੁਰਾ ਹਾਲ ਅਬਾਦ ਮੋਗਾ ਵਜੋਂ ਹੋਈ ਹੈ, ਜਿਸਦੀ ਉਮਰ 28-30 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵਰਿੰਦਰ ਕੁਮਾਰ ਬਾਘਾ ਪੁਰਾਣਾ ਦੇ ਤਹਿਸੀਲ ਕੰਪਲੈਕਸ ਵਿਖੇ ਕਾਗਜ਼-ਪੱਤਰਾਂ ਦਾ ਕੰਮ ਕਰਦਾ ਸੀ। ਬੀਤੀ ਰਾਤ ਉਸਦੀ ਪਿੰਡ ਮਾੜੀ ਮੁਸਤਫਾ ਵਿਖੇ ਮੌਤ ਹੋ ਗਈ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਮਾਨ, ਵਾਰੀ ਆਉਣ 'ਤੇ ਕੇਂਦਰ ਤੋਂ ਲਵਾਂਗਾ ਹਿਸਾਬ

ਮੌਤ ਦੀ ਸੂਚਨਾ ਪੁਲਸ ਥਾਣਾ ਬਾਘਾ ਪੁਰਾਣਾ ਨੂੰ ਵੀ ਦਿੱਤੀ ਗਈ, ਜਿਸ 'ਤੇ ਡੀ.ਐੱਸ.ਪੀ ਬਾਘਾ ਪੁਰਾਣਾ ਜਸਜਯੋਤ ਸਿੰਘ ਨੇ ਮੌਕਾ ਦੇਖਣ ਲਈ ਪੁਲਸ ਪਾਰਟੀ ਸਮੇਤ ਪਿੰਡ ਮਾੜੀ ਮੁਸਤਫਾ ਵਿਖੇ ਪਹੁੰਚੇ। ਉਕਤ ਨੌਜਵਾਨ ਦੀ ਮੌਤ ਨੂੰ ਲੈ ਕੇ ਜਿੱਥੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਪਰਿਵਾਰਕ ਮੈਬਰਾਂ ਤੇ ਉਸਦੇ ਸਾਥੀਆਂ ਵੱਲੋਂ ਇਸ ਮੌਤ ਨੂੰ ਵੱਖ-ਵੱਖ ਪਹਿਲੂਆਂ ਨਾਲ ਜੋੜ ਕੇ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਕਾਰਵਾਈ ਵੱਡੇ ਪੱਧਰ 'ਤੇ ਜਾਰੀ ਹੈ ਅਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੈਸੇ ਕਢਵਾਉਣ ਗਈ ਨੌਜਵਾਨ ਧੀ ਦੀ ਘਰ ਪਰਤੀ ਲਾਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
31 ਸਾਲਾਂ ਬਾਅਦ ਵੀ ਅਨੇਕਾਂ ਸਹੂਲਤਾਂ ਤੋਂ ਵਾਂਝਾ ਹੈ ਜ਼ਿਲ੍ਹਾ ਮਾਨਸਾ, ਨਹੀਂ ਹੈ ਸਰਕਾਰੀ ਕਾਲਜ ਤੇ ਕੋਈ ਵੱਡੀ ਇੰਡਸਟਰੀ
NEXT STORY