ਕਿਸ਼ਨਪੁਰਾ ਕਲਾਂ,(ਹੀਰੋ)- ਪੰਜਾਬ ਰਾਜ ਬਿਜਲੀ ਮਹਿਕਮੇ ਦੇ ਕਾਮਿਆਂ ਦੀ ਅਣਗਹਿਲੀ ਕਾਰਨ ਇਕ ਹਫ਼ਤੇ ’ਚ ਦੂਸਰੀ ਮੌਤ ਹੋ ਚੁੱਕੀ ਹੈ। ਤਕਰੀਬਨ ਮੰਡ ਏਰੀਏ ਦੇ ਕਾਫ਼ੀ ਟਰਾਂਸਫਾਰਮਰ ਅਜਿਹੇ ਹਨ, ਜਿਨ੍ਹਾਂ ਨੂੰ ਕਈ ਸਾਲਾਂ ਬਾਅਦ ਵੀ ਰਿਪੇਅਰ ਨਹੀਂ ਕੀਤਾ ਗਿਆ। ਖੇਤਾਂ ਵਿਚ ਲੱਗੇ ਟਰਾਂਸਫਾਰਮਰ ਵਿਚ ਕਰੰਟ ਆਉਣ ਕਾਰਨ ਸਾਬਕਾ ਅਕਾਲੀ ਸਰਪੰਚ ਪ੍ਰੇਮ ਸਿੰਘ ਮੰਡ ਤਿਹਾੜਾ ਦੀ ਮੌਤ ਦੇ ਸਿਵੇ ਦੀ ਅੱਗ ਅਜੇ ਠੰਢੀ ਨਹੀਂ ਹੋਈ ਸੀ ਕਿ ਹਫ਼ਤੇ ਬਾਅਦ ਮੌਜੂਦਾ ਕਾਂਗਰਸੀ ਸਰਪੰਚ ਬਲਵਿੰਦਰ ਸਿੰਘ ਮਹੇਮੜ੍ਹੇ ਦੇ ਨੌਜਵਾਨ ਪੁੱਤਰ ਜਸਪਾਲ ਸਿੰਘ ਮਿੰਟਾ ਦੀ ਖੇਤ ਵਿਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੇ ਜਾਨ ਲੈ ਲਈ, ਕਿਉਂਕਿ ਮੌਤ ਦਾ ਕਾਰਨ ਲੋਹੇ ਦੇ ਖੰਬੇ ਅਤੇ ਪੁਰਾਣੇ ਟਰਾਂਸਫਾਰਮਰ ਹੀ ਹਨ।
ਖਹਿਰਾ ਨੇ ਕਥਿਤ SFJ ਸਮਰਥਕ ਗੁੱਜਰ ਦੀ ਗ੍ਰਿਫ਼ਤਾਰੀ ’ਤੇ ਖੜ੍ਹੇ ਕੀਤੇ ਸਵਾਲ
NEXT STORY