ਫਿਰੋਜ਼ਪੁਰ/ਫਰੀਦਕੋਟ (ਕੁਮਾਰ, ਖੁੱਲਰ, ਮਲਹੋਤਰਾ, ਪਰਮਜੀਤ)- ਫਰੀਦਕੋਟ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 25 ਸਾਲਾ ਨੌਜਵਾਨ ਰਣਜੀਤ ਸਿੰਘ ਵਾਸੀ ਪਿੰਡ ਸਾਧਾਂਵਾਲਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਉਸ ਦੀ ਲਾਸ਼ ਦਿੱਲੀ ਪਬਲਿਕ ਸਕੂਲ ਨੇੜੇ ਨਹਿਰ ਦੀ ਪੱਟੜੀ ’ਤੇ ਮਿਲੀ ਹੈ। ਇਸ ਮਾਮਲੇ ਸਬੰਧੀ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਮ੍ਰਿਤਕ ਰਣਜੀਤ ਸਿੰਘ ਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਨਸ਼ਾ ਸਮੱਗਲਰ ਸੁੱਖਾ ਸਿੰਘ, ਉਸ ਦੀ ਮਾਤਾ ਪਿਆਰੋ ਅਤੇ ਪਤਨੀ ਵਾਸੀ ਪਿੰਡ ਸਾਧਾਂਵਾਲਾ (ਫਰੀਦਕੋਟ) ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਸੀ ਅਤੇ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿੰਦਾ ਸੁੱਖਾ ਸਿੰਘ ਆਦਿ ਉਸ ਨੂੰ ਨਸ਼ਾ ਵੇਚਦਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਕਈ ਵਾਰ ਸੁੱਖਾ ਸਿੰਘ, ਉਸ ਦੀ ਪਤਨੀ ਅਤੇ ਉਸ ਦੀ ਮਾਂ ਨੂੰ, ਉਸ ਦੇ ਪਤੀ ਨੂੰ ਨਸ਼ਾ ਨਾ ਦੇਣ ਲਈ ਕਿਹਾ ਸੀ।
ਇਹ ਵੀ ਪੜ੍ਹੋ- ਬਠਿੰਡਾ ਵਾਸੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ ; 30 ਕਰੋੜ ਦੀ ਲਾਗਤ ਨਾਲ ਬਣੇ Auditorium ਦਾ ਕੀਤਾ ਉਦਘਾਟਨ
23 ਅਕਤੂਬਰ 2024 ਨੂੰ ਸਵੇਰੇ ਕਰੀਬ 8 ਵਜੇ ਉਸ ਨੇ ਆਪਣੇ ਪਤੀ ਨੂੰ 500 ਰੁਪਏ ਦੇ ਦਿੱਤੇ ਸਨ, ਜਿਸ ਨੇ ਸੁੱਖਾ ਸਿੰਘ ਹੋਰਾਂ ਤੋਂ ਨਸ਼ਾ ਖਰੀਦ ਲਿਆ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਚਲਾ ਗਿਆ ਅਤੇ ਕਰੀਬ ਡੇਢ ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਣਜੀਤ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਨਹਿਰ ਦੀ ਪੱਟੜੀ ’ਤੇ ਪਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਨਾਮਜ਼ਦ ਲੋਕਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੱਕੇ ਹੋਣ ਦੀ ਚਾਹਤ ਨੇ ਔਰਤ ਨੂੰ ਵਿਦੇਸ਼ 'ਚ ਫਸਾਇਆ, 12 ਸਾਲ ਬਾਅਦ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੱਕੇ ਹੋਣ ਦੀ ਚਾਹਤ ਨੇ ਔਰਤ ਨੂੰ ਵਿਦੇਸ਼ 'ਚ ਫਸਾਇਆ, 12 ਸਾਲ ਬਾਅਦ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ
NEXT STORY