ਧਰਮਕੋਟ (ਸਤੀਸ਼): ਮਨੁੱਖ ਦੇ ਅੱਗੇ ਕੋਈ ਕੰਮ ਵੱਡਾ ਨਹੀਂ ਹੁੰਦਾ ਬੱਸ ਕੰਮ ਨੂੰ ਕਰਨ ਦੇ ਲਈ ਜਿਗਰਾ ਵੱਡਾ ਹੋਵੇ। ਸੰਦੀਪ ਸਿੰਘ ਕੈਲਾ ਜਿਸ ਨੇ ਕਿ ਇਤਿਹਾਸ ਰਚਿਆ ਹੈ।ਸੰਦੀਪ ਦੇ ਨਾਂ ਪਹਿਲਾਂ ਹੀ ਤਿੰਨ ਗਿਨੀਜ਼ ਵਰਲਡ ਰਿਕਾਰਡ ਹਨ ਹੁਣ ਉਸ ਨੇ ਚੌਥਾ ਵਰਲਡ ਰਿਕਾਰਡ ਬਣਾ ਕੇ ਦੇਸ਼ਾਂ-ਵਿਦੇਸ਼ਾਂ 'ਚ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ। ਸਾਡੇ ਨਾਲ ਗੱਲਬਾਤ ਕਰਦਿਆਂ ਹੋਇਆ ਸੰਦੀਪ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਤਿੰਨ ਬਾਸਕਟਬਾਲਾਂ ਨੂੰ ਘੁਮਾਉਣ ਦਾ ਇਹ ਰਿਕਾਰਡ ਮਕਸੀਕੋ ਦੇ ਡਾਇਗੋ ਸੋਟੋ ਦੇ ਨਾਮ ਤੇ 17:80 ਸੈਕਿੰਡ ਦਾ ਦਰਜ਼ ਸੀ। ਸੰਦੀਪ ਨੇ ਉਸ ਦਾ ਇਹ ਰਿਕਾਰਡ ਤੋੜ ਕੇ 20:98 ਸੈਕਿੰਡ ਕੀਤਾ।
ਜ਼ਿਕਰਜੋਗ ਹੈ ਕਿ ਆਮ ਤੌਰ ਤੇ ਗਿਨੀਜ਼ ਵਾਲੇ ਰਿਕਾਰਡ ਨੂੰ ਦਰਜ ਕਰਨ ਲਈ 6 ਮਹੀਨੇ ਦਾ ਸਮਾਂ ਲੈਂਦੇ ਹਨ, ਪਰ ਹੁਣ ਉਹ ਕੋਵਿਡ ਦੇ ਚੱਲਦਿਆਂ ਜ਼ਿਆਦਾ ਸਮਾਂ ਲੈ ਰਹੇ ਹਨ। ਸੰਦੀਪ ਨੇ ਆਪਣੇ ਇਸ ਰਿਕਾਰਡ ਲਈ 20 ਮਾਰਚ 2019 ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਵਿਚ ਕੋਸ਼ਿਸ਼ ਕੀਤੀ ਸੀ ਅਤੇ 9 ਦਸੰਬਰ 2020 ਨੂੰ ਉਸਦੇ ਰਿਕਾਰਡ ਨੂੰ ਦਰਜ ਕਰ ਲਿਆ ਗਿਆ।
ਅੱਜ-ਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਬਰੈਮਪਟਨ ਵਿਚ ਰਹਿ ਰਿਹਾ ਹੈ। ਆਪਣੇ ਹੀ ਬਣਾਏ ਹੋਏ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕਿਸਾਨ ਅੰਦੋਲਨ : 2 ਹਫ਼ਤਿਆਂ 'ਚ 15 ਕਿਸਾਨਾਂ ਦੀ ਗਈ ਜਾਨ, ਕਈ ਜ਼ਖਮੀਂ ਹਾਲਤ 'ਚ ਵੀ ਮੋਰਚੇ 'ਤੇ ਡਟੇ (ਤਸਵੀਰਾਂ)
NEXT STORY