ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਜੰਗ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਕੇਂਦਰ ਦੀਆਂ ਲਿਖਤੀ ਤਜਵੀਜ਼ਾਂ ਨੂੰ ਮੰਨਣ ਤੋਂ ਕਿਸਾਨਾਂ ਨੇ ਕੋਰੀ ਨਾਂਹ ਕਰ ਦਿੱਤੀ ਹੈ। ਕਿਸਾਨਾਂ ਨੇ ਕਾਨੂੰਨ ਵਾਪਸ ਲਏ ਜਾਣ ਤੱਕ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿੰਗੀਆਂ ਫ਼ੀਸਾਂ ਨੇ ਤੋੜੇ 'ਪੰਜਾਬੀਆਂ' ਦੇ ਸੁਫ਼ਨੇ, ਵਿਦਿਆਰਥੀਆਂ ਨੇ ਛੱਡੀਆਂ MBBS ਦੀਆਂ 441 ਸੀਟਾਂ
ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਕਿਸਾਨ ਅੜੇ ਹੋਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਸ ਹੱਕ ਲਈ ਉਹ 14 ਦਿਨਾਂ ਤੋਂ ਖੁੱਲ੍ਹੇ ਆਸਮਾਨ ਹੇਠਾਂ ਡਟੇ ਹਨ, ਉਨ੍ਹਾਂ ਦਾ ਉਹ ਹੱਕ ਪੂਰਾ ਨਹੀਂ ਹੋ ਰਿਹਾ ਹੈ, ਜਿਸ ਕਾਰਨ ਕਿਸਾਨ ਜੱਥੇਬੰਦੀਆਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਅੰਦੋਲਨ 'ਚ ਕਈ ਕਿਸਾਨ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਬੀਤੇ 2 ਹਫ਼ਤਿਆਂ ਦੌਰਾਨ 15 ਕਿਸਾਨਾਂ ਦੀ ਮੌਤ ਨੇ ਜੱਥੇਬੰਦੀਆਂ 'ਚ ਰੋਸ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੀਤੇ 'ਪ੍ਰੇਮ ਵਿਆਹ' ਦਾ ਅਜਿਹਾ ਹਸ਼ਰ ਹੋਵੇਗਾ, ਕੋਈ ਯਕੀਨ ਨਾ ਕਰ ਸਕਿਆ
ਇਨ੍ਹਾਂ 'ਚੋਂ 4 ਕਿਸਾਨਾਂ ਦੀ ਮੌਤ ਹਾਦਸਿਆਂ ਦੌਰਾਨ ਹੋਈ ਹੈ ਅਤੇ 10 ਕਿਸਾਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਅਤੇ ਠੰਡ ਹੈ। ਅਜਿਹੇ ਵੀ ਕਈ ਕਿਸਾਨ ਦੇਖਣ ਨੂੰ ਮਿਲੇ ਹਨ, ਜੋ ਆਪਣੇ ਬੁਲੰਦ ਹੌਂਸਲੇ ਕਾਰਨ ਜ਼ਖਮੀਂ ਹਾਲਤ 'ਚ ਵੀ ਸਰਕਾਰ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹਨ। ਕਿਸਾਨ ਬੀਬੀ ਮਹਿੰਦਰ ਕੌਰ ਦਿੱਲੀ ਮੋਰਚੇ ਦੌਰਾਨ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਹਈ, ਜਿਨ੍ਹਾਂ ਦੀ ਲੱਤ ਵੀ ਟੁੱਟ ਗਈ ਅਤੇ ਜ਼ਖਮ ਵੀ ਭਿਆਨਕ ਹੈ ਪਰ ਇਸ ਕਿਸਾਨ ਬੀਬੀ ਨੇ ਭਿਆਨਕ ਰੂਪ 'ਚ ਜ਼ਖਮੀਂ ਹੋਣ ਦੇ ਬਾਵਜੂਦ ਵੀ ਦਿੱਲੀ ਮੋਰਚੇ 'ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਟਲਿਆ ਵੱਡਾ ਰੇਲ ਹਾਦਸਾ, ਟੁੱਟੇ ਟਰੈਕ 'ਤੇ ਚੜ੍ਹ ਗਈ ਟਰੇਨ (ਵੀਡੀਓ)
ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ
ਕਾਹਨ ਸਿੰਘ (ਧਨੇਰ, ਬਰਨਾਲਾ), ਧੰਨਾ ਸਿੰਘ (ਚੇਲਨਵਾਲੀ), ਗੱਜਣ ਸਿੰਘ (ਭੰਗੂ ਖੱਤਰਾ), ਜਨਕ ਰਾਜ (ਧਨੌਲਾ, ਬਰਨਾਲਾ), ਗੁਰਦੇਵ ਸਿੰਘ (ਅੱਤਰ ਸਿੰਘਵਾਲਾ), ਗੁਰਜੰਤ ਸਿੰਘ (ਬਛਾਣਾ, ਮਾਨਸਾ), ਗੁਰਬਚਨ ਸਿੰਘ ਸੀਬੀਆ (ਭਿੰਡਰਖੁਰਦ, ਮੋਗਾ), ਬਲਜਿੰਦਰ ਸਿੰਘ (ਝਾਮੁਮੋ, ਲੁਧਿਆਣਾ), ਲਖਬੀਰ ਸਿੰਘ (ਲਲਿਆਣਾ, ਬਠਿੰਡਾ), ਕਰਨੈਲ ਸਿੰਘ (ਸ਼ੇਰਪੁਰ, ਸੰਗਰੂਰ), ਰਾਜਿੰਦਰ ਕੌਰ (ਗੰਗੋਹਰ, ਬਰਨਾਲਾ), ਗੁਰਮੇਲ ਕੌਰ (ਘਰਚੋਨ, ਬਠਿੰਡਾ), ਮੇਵਾ ਸਿੰਘ (ਖੋਤੇ, ਫਰੀਦਕੋਟ), ਅਜੇ ਕੁਮਾਰ (ਸੋਨੀਪਤ) ਅਤੇ ਲਖਬੀਰ ਸਿੰਘ (ਝਾਰੋਨ, ਸੰਗਰੂਰ)। ਦੱਸਣਯੋਗ ਹੈ ਕਿ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਲਗਾਤਰ ਵੱਧਦਾ ਜਾ ਰਿਹਾ ਹੈ। ਇਸ ਅੰਦੋਲਨ ਕਾਰਨ ਪੰਜਾਬ, ਹਰਿਆਣਾ, ਦਿੱਲੀ ਸਮੇਤ ਬਾਕੀ ਸੂਬਿਆਂ 'ਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ
‘ਸਰਬੱਤ ਦੇ ਭਲੇ’ ਦੀ ਅਰਦਾਸ ਕਰਦਿਆਂ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਇਹ ਪੋਸਟ
NEXT STORY