Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    10:35:37 AM

  • stock market fell due to crude oil and foreign capital   sensex nifty

    ਕੱਚੇ ਤੇਲ ਦੀਆਂ ਕੀਮਤਾਂ ਤੇ ਵਿਦੇਸ਼ੀ ਪੂੰਜੀ ਨਿਕਾਸੀ...

  • us embassy issue advisory

    ਇਥੋਪੀਆ 'ਚ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ...

  • major decision by punjab and haryana highcourt regarding arms licenses

    ਹਥਿਆਰ ਲਾਇਸੈਂਸਾਂ ਨੂੰ ਲੈ ਕੇ ਪੰਜਾਬ-ਹਰਿਆਣਾ...

  • pargat singh reaches amritsar for the first time after becoming president

    ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਪੰਜਾਬ ਲਈ ਵੱਡੀ ਚੁਣੌਤੀ: 'ਬ੍ਰੇਨ ਡਰੇਨ ਟੂ ਕੈਨੇਡਾ'

MERI AWAZ SUNO News Punjabi(ਨਜ਼ਰੀਆ)

ਪੰਜਾਬ ਲਈ ਵੱਡੀ ਚੁਣੌਤੀ: 'ਬ੍ਰੇਨ ਡਰੇਨ ਟੂ ਕੈਨੇਡਾ'

  • Edited By Vandana,
  • Updated: 09 Dec, 2022 11:11 AM
Jalandhar
brain drain to canada
  • Share
    • Facebook
    • Tumblr
    • Linkedin
    • Twitter
  • Comment

ਸਾਡੇ ਦੇਸ਼ ਖ਼ਾਸ ਕਰਕੇ ਪੰਜਾਬ ਵਿਚੋਂ ਚੰਗੇ ਪੜ੍ਹੇ ਲਿਖੇ ਨੌਜਵਾਨਾਂ ਦਾ ਬਾਹਰਲੇ ਮੁਲਕਾਂ ਵਿੱਚ ਜਾਣ ਦਾ ਲਗਾਤਾਰ ਵਧ ਰਿਹਾ ਰੁਝਾਨ ਸਾਡੇ ਸਾਰਿਆਂ ਲਈ ਖਾਸ ਕਰਕੇ ਸਰਕਾਰਾਂ ਲਈ ਇਕ ਮੰਥਨ ਕਰਨ ਵਾਲਾ ਵਿਸ਼ਾ ਹੈ। ਇਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿ ਅੰਗਰੇਜ਼ ਬਿਨਾਂ ਲੜੇ ਸਾਡੇ ਦੇਸ਼, ਖਾਸ ਕਰਕੇ ਪੰਜਾਬ ਦਾ ਬਹੁਮੁੱਲਾ ਖਜ਼ਾਨਾ ਲੁਟ ਕੇ ਲੈ ਜਾ ਰਹੇ ਹਨ ਜਾਂ ਕਹਿ ਲਓ ਕਿ ਪੰਜਾਬ ਦੀ ਕਰੀਮ ਕੱਢ ਕੇ ਲਿਜਾਈ ਜਾ ਰਹੀ। ਜੇਕਰ ਇਸ ਬ੍ਰੇਨ ਡਰੇਨ ਲਈ ਕੋਈ ਜ਼ਿੰਮੇਵਾਰ ਹੈ ਤਾਂ ਉਹ ਸਾਡੇ ਦੇਸ਼ ਦਾ ਸਿਸਟਮ, ਗੰਦੀ ਅਤੇ ਭ੍ਰਿਸ਼ਟ ਰਾਜਨੀਤੀ, ਜਿਸ ਕਰਕੇ ਅਸੀਂ ਆਪਣੇ ਨੌਜਵਾਨਾਂ ਨੂੰ ਉਹ ਸਹੂਲਤਾਂ, ਕੰਮ ਅਤੇ ਚੰਗਾ ਸਿਸਟਮ ਦੇਣ ਵਿੱਚ ਕਾਮਯਾਬ ਨਹੀਂ ਹੋ ਪਾਏ, ਜਿਹੋ ਜਿਹਾ ਉਹ ਦੂਜੇ ਮੁਲਕਾਂ ਵਿੱਚ ਲੱਭਦੇ ਫਿਰਦੇ ਹਨ। 

ਨੌਜਵਾਨ ਕਿਸੇ ਵੀ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਕਿਸੇ ਵੀ ਦੇਸ਼ ਦਾ ਵਿਕਾਸ ਨੌਜਵਾਨ ਸ਼ਕਤੀ ’ਤੇ ਹੀ ਨਿਰਭਰ ਕਰਦਾ ਹੈ। ਜਿਹਨਾਂ ਮੁਲਕਾਂ ਨੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਚੰਗੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਈਆਂ ਹਨ, ਉਹ ਦੇਸ਼ ਅੱਜ ਵਿਕਸਤ ਦੇਸ਼ਾਂ ਦੀ ਮੋਹਰਲੀ ਕਤਾਰ ਵਿੱਚ ਹਨ। ਸਿੱਖਿਆ ਤੇ ਸਿਹਤ ਹੀ ਕਿਸੇ ਦੇਸ਼ ਦੇ ਵਿਕਾਸ ਲਈ ਦੋ ਪੌੜੀਆਂ ਹੁੰਦੀਆਂ ਹਨ। ਨੌਜਵਾਨ ਕਿਸੇ ਵੀ ਦੇਸ਼ ਦੇ ਵਿਕਾਸ ਲਈ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਵਧੀਆ ਸਿਹਤ ਸਹੂਲਤਾਂ ਤੇ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਦੇਸ਼ ਵਿਕਾਸ ਦੇ ਪੱਖ ਤੋਂ ਪਛੜ ਜਾਂਦੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿੱਚ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ ਲਈ ਠੋਸ ਯੋਜਨਾਵਾਂ ਦੀ ਵੱਡੀ ਘਾਟ ਹੈ। ਮੁਲਕ ਭਰ ਵਿੱਚ ਨੌਜਵਾਨਾਂ ਨੂੰ ਨਾ ਤਾਂ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਿਹਤ ਸਹੂਲਤਾਂ। 

ਭਲਾ ਮਿਆਰੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਤੋਂ ਬਗੈਰ ਚੰਗੇ ਰਾਸ਼ਟਰ ਦਾ ਨਿਰਮਾਣ ਅਤੇ ਚੰਗੇ ਸਮਾਜ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ।ਸਿੱਖਿਆ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਮੁਲਕ ਭਰ ਵਿੱਚ ਨੌਜਵਾਨ ਧਰਨੇ ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਸਰਕਾਰ ਵੱਲੋਂ ਰੁਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਨੂੰ ਡਾਂਗਾ ਨਾਲ ਨਿਵਾਜਿਆ ਜਾ ਰਿਹਾ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ। ਨੌਜਵਾਨਾਂ ਦੀਆਂ ਨੌਕਰੀਆਂ ਖੁਸ ਰਹੀਆਂ ਹਨ। ਸਰਕਾਰੀ ਨੌਕਰੀਆਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਵਧਦੀ ਆਬਾਦੀ, ਗਰੀਬੀ, ਅਮਨ ਕਾਨੂੰਨ ਦੀ ਮਾੜੀ ਹਾਲਤ, ਅਪਰਾਧਿਕ ਘਟਨਾਵਾਂ ਵਿੱਚ ਲਗਾਤਾਰ ਵਾਧਾ, ਆਰਥਿਕ ਮੰਦਵਾੜਾ ਅਤੇ ਨਸ਼ਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਨੌਜਵਾਨ ਦੇਸ਼ ਛੱਡਣ ਲਈ ਮਜਬੂਰ ਹਨ। ਦਰ- ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਕਈ ਵਾਰ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਖੁਦਕਸ਼ੀ ਵੀ ਕਰ ਲੈਂਦੇ ਹਨ ਜਾਂ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। 

ਜੇਕਰ ਇਕੱਲੇ ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਲੱਗਭਗ 13‌ ਲੱਖ ਤੋਂ ਵੀ ਵੱਧ ਪੰਜਾਬੀ ਹਨ ਜੋ ਕਿ ਉਥੋਂ ਦੀ ਵਸੋਂ ਦਾ ਲੱਗਭਗ 3% ਹਿੱਸਾ ਬਣਦਾ ਹੈ ਅਤੇ ਇਹ ਵਾਧਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿੰਨੀ ਤੇਜ਼ੀ ਨਾਲ ਨੌਜਵਾਨ ਵਰਗ ਪਰਵਾਸ ਕਰ ਰਿਹਾ ਹੈ, ਉਸਦੇ ਮੱਦੇਨਜ਼ਰ ਮੁਲਕ ਭਰ ਵਿੱਚ ਨੌਜਵਾਨ ਪੀੜ੍ਹੀ ਦੀ ਗਿਣਤੀ ਘਟਣ ਦੇ ਆਸਾਰ ਹਨ। ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ। ਵਿਦੇਸ਼ਾਂ ਵਿੱਚ ਪੜ੍ਹਾਈ ਦੇ ਨਾਲ-ਨਾਲ 20-25 ਘੰਟੇ ਹਫ਼ਤੇ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ। ਕੰਮ ਦੇ ਬਦਲੇ ਵਾਜਬ ਮਜ਼ਦੂਰੀ ਮਿਲਦੀ ਹੈ। ਜਦਕਿ ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਕੰਮ ਕਰਨ ਦੀ ਵਿਵਸਥਾ ਨਹੀਂ ਹੈ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਪੀ.ਆਰ. ਮਿਲਣ ਦੀ ਸੰਭਾਵਨਾ ਹੁੰਦੀ ਹੈ। ਇਸਦੇ ਨਾਲ ਹੀ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਵੀ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾਂ ਉਹਨਾਂ ਮੁਲਕਾਂ ਵਿੱਚ ਸ਼ੁੱਧ ਖੁਰਾਕ, ਸਾਫ-ਸੁਥਰਾ ਪੌਣ-ਪਾਣੀ, ਸੁਰੱਖਿਅਤ ਮਾਹੌਲ, ਸ਼ਾਂਤਮਈ ਵਾਤਾਵਰਣ ਅਤੇ ਵਧੀਆ ਅਰਥਿਕ ਤੇ ਸਮਾਜਿਕ ਢਾਂਚਾ ਵੀ ਵਧੇਰੇ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ।

ਜੇਕਰ ਪੰਜਾਬ ਦੇ ਪੈਸੇ ਦੀ ਗੱਲ ਕਰੀਏ ਤਾਂ ਹਰ ਸਾਲ ਲਗਭਗ 1.45 ਲੱਖ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਲਈ 25 ਅਰਬ 30 ਕਰੋੜ ਰੁਪਏ ਖਰਚ ਕਰਦੇ ਹਨ। 80 ਫੀਸਦੀ ਮਾਪੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਇਛੁੱਕ ਹਨ ਅਤੇ 90 ਫੀਸਦੀ ਵਿਦਿਆਰਥੀ ਪੰਜਾਬ ਦੀ ਬਜਾਏ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਯੂਰਪੀਅਨ ਅਤੇ ਹੋਰ ਦੇਸ਼ਾਂ ਵਿੱਚ ਜਾਣ ਦੇ ਪੱਖ ਵਿੱਚ ਹਨ। ਪੰਜਾਬ ਦੇ ਬਜਟ ਦਾ ਲੱਗਭਗ 17 ਫੀਸਦੀ ਰੁਪਇਆ ਹਰ ਸਾਲ ਮਾਪਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਦੂਜੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਢੰਗ ਨਾਲ ਟ੍ਰੈਵਲ ਏਜੰਟ ਨੌਜਵਾਨਾਂ ਤੋਂ 10 ਤੋਂ 20 ਲੱਖ ਲੈ ਕੇ ਬਾਹਰ ਭੇਜਦੇ ਹਨ, ਜਿਸ ਨਾਲ ਬਾਹਰ ਜਾਣ ਵਾਲੇ ਧਨ ਦੀ ਮਾਤਰਾ ਹੋਰ ਵਧ ਜਾਂਦੀ ਹੈ ਜੋ ਪੰਜਾਬ ਦੀ ਅਰਥ ਵਿਵਸਥਾ ਲਈ ਕਿਸੇ ਦਿਨ ਮੁਸ਼ਕਿਲ ਪੈਦਾ ਕਰ ਸਕਦੀ ਹੈ। ਬੱਚਿਆਂ ਵਲੋਂ ਵਿਦੇਸ਼ਾਂ ਵਿੱਚ ਕਮਾਇਆ ਧਨ ਹੁਣ ਵਾਪਸ ਪੰਜਾਬ ਨਹੀਂ ਆ ਰਿਹਾ। ਸਗੋਂ ਵਿਦੇਸ਼ ਪੜ੍ਹਦੇ ਬੱਚੇ ਉੱਥੇ ਹੀ ਰੀਅਲ ਅਸਟੇਟ, ਟਰਾਂਸਪੋਰਟ, ਕੋਠੀਆਂ ਜਾਂ ਕਾਰਾਂ ’ਤੇ ਹੀ ਖਰਚ ਕਰ ਰਹੇ ਹਨ।

ਦੇਸ਼ ਦੇ ਬਹੁਗਿਣਤੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲਣਾ ਚਾਹੁੰਦੇ ਹਨ। ਇਸ ਵਾਸਤੇ ਜਿੱਧਰ ਵੀ ਕਿਧਰੇ ਮੌਕਾ ਮਿਲਣ ਦੀ ਸੰਭਾਵਨਾ ਹੁੰਦੀ ਹੈ, ਨੌਜਵਾਨ ਉੱਧਰ ਨੂੰ ਕਿਨਾਰਾ ਕਰ ਲੈਂਦੇ ਹਨ। ਹੁਣ ਤੱਕ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਬਹੁਤੇ ਲੋਕਾਂ ਨੂੰ ਨਿਰਾਸ਼ਾ ਹੀ ਦਿੱਤੀ ਹੈ। ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਹਨ। ਬਹੁਤੇ ਨੌਜਵਾਨ ਆਪਣੀ ਇਸ ਦੌੜ ਵਿੱਚ ਸਫਲ ਵੀ ਹੋ ਜਾਂਦੇ ਹਨ। ਪਰ ਬਹੁਤਿਆਂ ’ਤੇ ਕਠਨਾਈਆਂ ਅਤੇ ਦੁੱਖਾਂ ਦੇ ਪਹਾੜ ਵੀ ਟੁੱਟ ਪੈਂਦੇ ਹਨ। 

ਨੌਜਵਾਨ ਕਾਨੂੰਨੀ ਤੇ ਗੈਰ-ਕਾਨੂੰਨੀ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਆਈਲੈਟਸ ਨਾ ਹੋਣ ਤੇ ਨੌਜਵਾਨ ਖੁਦ ਜਾਂ ਉਹਨਾਂ ਦੇ ਮਾਪੇ ਆਈਲੈਟਸ ਵਿੱਚ 6-7 ਬੈਂਡ ਪ੍ਰਾਪਤ ਲੜਕੀ ਦੇ ਮਾਪਿਆਂ ਅੱਗੇ ਤਰਲੇ ਕੱਢਣੇ ਸੂਰੁ ਕਰ ਦਿੰਦੇ ਹਨ ਤਾਂ ਜੋ ਵਿਦੇਸ਼ ਪਹੁੰਚਿਆ ਜਾ ਸਕੇ। ਜਾਤ-ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਨੂੰ ਆਈਲੈਟਸ ਨੇ ਕਰ ਵਿਖਾਇਆ ਹੈ। ਵਿਆਹ ਵੇਲੇ ਸਿਰਫ ਬੈਂਡ ਵੇਖੇ ਜਾਂਦੇ ਹਨ, ਜਾਤ-ਪਾਤ ਕੋਈ ਨਹੀਂ ਪੁੱਛਦਾ। ਪੜ੍ਹਾਈ ਵਿੱਚ ਹਰ ਪੱਧਰ ’ਤੇ ਕੁੜੀਆਂ ਦੀ ਝੰਡੀ ਹੈ। ਵੱਡੇ-ਵੱਡੇ ਲੈਂਡਲਾਰਡ ਹੁਣ ਦਾਜ ਲੈਣ ਦੀ ਬਜਾਏ ਪੰਜਾਹ ਪੰਜਾਹ ਲੱਖ ਰੁਪਇਆ ਕੁੜੀ ਵਾਲਿਆਂ ਨੂੰ ਦੈਣ ਲਈ ਚੁੱਕੀ ਫਿਰਦੇ ਹਨ ਕਿ ਕਿਸੇ ਤਰ੍ਹਾਂ ਮੁੰਡਾ ਬਾਹਰ ਚਲਾ ਜਾਵੇ। ਇੱਥੋਂ ਤਕ ਕਿ ਵਿਆਹ ਦਾ ਸਾਰਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ। 

ਭਾਰਤ ਵਿੱਚ ਆਈਲੈਟਸ ਨੇ ਧੀਆਂ ਦੀ ਕਿਸਮਤ ਖੋਲ੍ਹ ਦਿੱਤੀ ਹੈ। ਹੁਣ ਗਰੀਬ ਤੇ ਮੱਧ ਵਰਗ ਦੀਆਂ ਲੜਕੀਆਂ ਵੀ ਵਿਦੇਸ਼ ਜਾ ਰਹੀਆਂ ਹਨ।ਸਰਕਾਰ ਨੂੰ ਆਪਣੇ ਪੜ੍ਹੇ-ਲਿਖੇ ਕਾਬਿਲ ਬੱਚਿਆਂ ਨੂੰ ਦੇਸ਼ ਵਿੱਚ ਰੱਖਣ ਲਈ ਨਵੇਂ-ਨਵੇਂ ਉਪਾਅ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੇਸ਼ ਨੂੰ ਕੈਨੇਡਾ, ਅਮਰੀਕਾ ਜਪਾਨ, ਅਤੇ ਜਰਮਨ ਵਰਗੇ ਮੁਲਕਾਂ ਦੇ ਹਾਣ ਦਾ ਬਣਾਉਣ ਲਈ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ ਅਤੇ ਦੇਸ਼ ਨੂੰ ਅੰਧਵਿਸ਼ਵਾਸ,ਜ਼ਾਤੀ ਵਿਵਸਥਾ ਅਤੇ ਧਰਮਾਂ ਤੋਂ ਉੱਪਰ ਉੱਠਕੇ ਨਵੀਂ ਟੈਕਨੌਲੋਜੀ ਅਤੇ ਵਿਗਿਆਨ ਤੇ ਕੰਮ ਕਰਨ ਦੀ ਲੋੜ ਹੈ ਨਹੀਂ ਤਾਂ ਦੇਸ਼ ਵਿੱਚੋਂ ਬੇਨ-ਡਰੇਨ ਹੁੰਦਾ ਰਹੇਗਾ, ਜਿਸਦਾ ਦੇਸ਼ ਦੀ ਕਾਰਜ ਪ੍ਰਣਾਲੀ ’ਤੇ ਬੁਰਾ ਅਸਰ ਪਵੇਗਾ। ਜੇਕਰ ਸਰਕਾਰਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪੰਜਾਬ ਅਤੇ ਦੇਸ਼ ਦਾ ਭਵਿੱਖ ਧੁੰਦ ਦੇ ਬੱਦਲਾਂ ਵਾਂਗ ਨਜਰ ਆ ਸਕਦਾ ਹੈ।


ਕੁਲਦੀਪ ਸਿੰਘ ਰਾਮਨਗਰ
 

  • Punjabi Youth
  • Canada
  • Trends
  • Kuldeep Singh Ramnagar
  • ਪੰਜਾਬੀ ਨੌਜਵਾਨ
  • ਕੈਨੇਡਾ
  • ਰੁਝਾਨ
  • ਕੁਲਦੀਪ ਸਿੰਘ ਰਾਮਨਗਰ

ਹਿਜਰਤਨਾਮਾ: ਜਥੇਦਾਰ ਤਰਲੋਕ ਸਿੰਘ ਤੇਹਿੰਗ

NEXT STORY

Stories You May Like

  • big news for sidhu  s fans
    ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ
  • big news for sidhu  s fans
    ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ
  • a boon for children  s brain development and education
    ਬੱਚਿਆਂ ਦੇ ਬ੍ਰੇਨ ਡਿਵੈਲਪਮੈਂਟ ਤੇ ਪੜ੍ਹਾਈ ਲਈ ਵਰਦਾਨ: ਛੋਟੇ ਗਰੁੱਪਾਂ 'ਚ ਪੜ੍ਹਾਈ ਦਾ ਜਾਦੂ
  • asian games  indian golfers face the challenge of several star players
    ਏਸ਼ੀਆਈ ਖੇਡਾਂ : ਭਾਰਤੀ ਗੋਲਫ਼ਰਾਂ ਸਾਹਮਣੇ ਕਈ ਸਟਾਰ ਖਿਡਾਰੀਆਂ ਦੀ ਚੁਣੌਤੀ
  • punjab weather major rainfall forecast
    ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ
  • pseb new portal
    ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੜ੍ਹੇ ਵਿਦਿਆਰਥੀਆਂ ਲਈ ਵੱਡੀ ਖ਼ਬਰ
  • punjab board s new formula for revision in certificates
    ਪੰਜਾਬ ਬੋਰਡ ਦਾ ਸਰਟੀਫਿਕੇਟਾਂ 'ਚ ਸੋਧ ਲਈ ਨਵਾਂ ਫਾਰਮੂਲਾ, ਬਿਨੈਕਾਰਾਂ ਨੂੰ ਮਿਲੇਗੀ ਵੱਡੀ ਰਾਹਤ
  • shiromani akali dal campaign
    ਪੰਜਾਬ 'ਚ ਚੋਣਾਂ ਤੋਂ ਪਹਿਲਾਂ ਤੇਜ਼ ਹੋਈ ਹਲਚਲ! 6 ਅਕਤੂਬਰ ਤੋਂ ਡੋਰ-ਟੂ-ਡੋਰ ਕੈਂਪੇਨ ਸ਼ੁਰੂ ਕਰਨਗੇ ਸੁਖਬੀਰ ਬਾਦਲ
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
Trending
Ek Nazar
flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +