ਧੱਕੇ ਖਾ ਕੇ ਬੰਦੇ ਨੂੰ ਅਕਲ ਆਉਂਦੀ
ਖਾ ਕੇ ਜੀਭ ਨੂੰ ਆਉਂਦਾ, ਸਵਾਦ ਯਾਰੋ
ਸ਼ਾਹੂਕਾਰਾਂ ਨੂੰ ਸਿਰੇ ਦੀ ਲੋਰ ਚੜਦੀ
ਖਾ ਕੇ ਲੋਕਾਂ ਦੇ ਕੋਲੋਂ ,ਵਿਆਜ ਯਾਰੋ
ਖਾ ਕੇ ਵੱਢੀਆਂ ਅਫਸਰ ਵਿਗੜ ਜਾਂਦੇ
ਨਸ਼ੇ ਖਾ ਕੇ ਵਿਗੜੇ ,ਔਲਾਦ ਯਾਰੋ
ਮਿੱਠਾ ਖਾ ਕੇ ਸ਼ੂਗਰ ਦਾ ਰੋਗ ਹੋਵੇ
ਕਰੇਲੇ ਖਾ ਕੇ ਹੁੰਦਾ, ਇਲਾਜ ਯਾਰੋ
ਫਲ ਖਾ ਕੇ ਬੰਦੇ ਦੇ ਰੋਗ ਘਟਦੇ
ਚਿੱਟਾ ਖਾ ਕੇ ਘਟੇ, ਮਿਆਦ ਯਾਰੋ
ਚਾਪਲੂਸ ਗੱਲਾਂ ਦੀ, ਖਾਣ ਖੱਟੀ
ਖਾ ਕੇ ਵਿਹਲੀਆਂ ਫਿੱਟਦੇ, ਸਾਧ ਯਾਰੋ
ਖਾ ਕੇ ਹਿੱਕਾਂ ਤੇ ਗੋਲੀਆਂ ਸ਼ੇਰ ਯੋਧੇ
ਕਰਨ ਕੌਮਾਂ ਨੂੰ ਸਦਾ, ਅਜ਼ਾਦ ਯਾਰੋ
ਜਿਗਰੀ ਯਾਰਾਂ ਤੋਂ ਪਿੱਠਾਂ ਤੇ ਫੱਟ ਖਾ ਕੇ
ਡਾਨਸੀਵਾਲੀਆ ਹੋਇਆ, ਬਰਬਾਦ ਯਾਰੋ
ਕੁਲਵੀਰ ਸਿੰਘ ਡਾਨਸੀਵਾਲ
778 863 2472
ਜ਼ਿੰਦਗੀ ਤੇ ਹਾਲਾਤ ਭਾਰੇ...
NEXT STORY