ਨਵੀਂ ਦਿੱਲੀ- ਅਕਸਰ ਹੀ ਜਦੋਂ ਕਿਸੇ ਨੂੰ ਪੁੱਛਿਆ ਜਾਵੇ ਕੀ ਕੀ ਕਰ ਰਹੇ ਹੋ ? ਤਾਂ ਅੱਗੋਂ ਜਵਾਬ ਮਿਲਦਾ ਹੈ 'ਕੁਝ ਨਹੀਂ।' ਹੁਣ ਇਹ ਸਿਰਫ਼ ਇਕ ਗੱਲ ਨਹੀਂ ਰਹਿ ਗਈ, ਸਗੋਂ ਕਰੋੜਾਂ ਲੋਕਾਂ ਦਾ ਸੱਚ ਬਣ ਗਿਆ ਹੈ। 140 ਕਰੋੜ ਤੋਂ ਵੀ ਵੱਧ ਦੀ ਆਬਾਦੀ ਵਾਲਾ ਭਾਰਤ ਦੇਸ਼ ਇਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀ ਅਰਥਵਿਵਸਥਾ ਹੈ। ਪਰ ਨੀਤੀ ਆਯੋਗ ਵੱਲੋਂ ਇਕ ਹੈਰਾਨ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਗਈ ਹੈ।
ਤਾਜ਼ਾ ਰਿਪੋਰਟ 'Reimagining Skilling for Viksit Bharat@2047' ਅਨੁਸਾਰ, ਭਾਰਤ 'ਚ 15 ਤੋਂ 29 ਸਾਲ ਦੀ ਉਮਰ ਦੇ ਲਗਭਗ 8.7 ਕਰੋੜ ਨੌਜਵਾਨ 'ਨਿਰ੍ਹੇ ਵਿਹਲੇ' ਹਨ, ਭਾਵ, ਉਹ ਨਾ ਤਾਂ ਕੋਈ ਪੜ੍ਹਾਈ ਕਰ ਰਹੇ ਹਨ, ਨਾ ਹੀ ਕੋਈ ਕੰਮ ਕਰ ਰਹੇ ਹਨ ਅਤੇ ਨਾ ਹੀ ਕਿਸੇ ਕਿਸਮ ਦੇ ਹੁਨਰ ਦੀ ਟ੍ਰੇਨਿੰਗ ਲੈ ਰਹੇ ਹਨ। ਅਜਿਹੇ ਲੋਕਾਂ ਦੇ ਗਰੁੱਪ ਨੂੰ ਅੰਤਰਰਾਸ਼ਟਰੀ ਪੱਧਰ 'ਤੇ NEET (Not in Education, Employment, or Training) ਕਿਹਾ ਜਾਂਦਾ ਹੈ।
ਰਿਪੋਰਟ ਅਨੁਸਾਰ ਇਸ 8.7 ਕਰੋੜ NEET ਨੌਜਵਾਨਾਂ ਦੀ ਆਬਾਦੀ 'ਚੋਂ ਲਗਭਗ 88 ਫ਼ੀਸਦੀ ਨੌਜਵਾਨ ਘਰੇਲੂ ਕੰਮਕਾਜ ਤੇ ਜ਼ਿੰਮੇਵਾਰੀਆਂ 'ਚ ਉਲਝੇ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਰੋਜ਼ਗਾਰ ਨਾ ਮਿਲਣ ਦਾ ਕਾਰਨ ਸਿਰਫ਼ ਇੱਛਾ ਦੀ ਕਮੀ ਨਹੀਂ, ਸਗੋਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸੁਵਿਧਾਵਾਂ ਦੀ ਕਮੀ ਵੀ ਹੈ। ਔਰਤਾਂ 'ਚ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਨੀਤੀ ਆਯੋਗ ਅਨੁਸਾਰ ਦੇਸ਼ ਵਿੱਚ ਸਿਰਫ਼ 29 ਫ਼ੀਸਦੀ ਔਰਤਾਂ ਹੀ ਨੌਕਰੀਆਂ ਵਿੱਚ ਹਨ, ਜਦੋਂ ਕਿ ਬਾਕੀ 71 ਫ਼ੀਸਦੀ ਔਰਤਾਂ ਵੀ ਇਸ NEET ਸਮੂਹ ਦਾ ਹਿੱਸਾ ਹਨ।
ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ
ਰਿਪੋਰਟ ਮੁਤਾਬਕ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਿਰਫ਼ 8.25 ਫ਼ੀਸਦੀ ਗ੍ਰੈਜੂਏਟ ਹੀ ਆਪਣੀ ਯੋਗਤਾ ਦੇ ਮੁਤਾਬਕ ਨੌਕਰੀ ਹਾਸਲ ਕਰ ਪਾਉਂਦੇ ਹਨ। ਪ੍ਰੈਕਟੀਕਲ ਹੁਨਰ ਦੀ ਘਾਟ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਘੱਟ ਤਨਖਾਹ ਵਾਲੇ ਕੰਮ ਕਰਨੇ ਪੈਂਦੇ ਹਨ ਜਾਂ ਉਹ ਬੇਰੁਜ਼ਗਾਰ ਰਹਿ ਜਾਂਦੇ ਹਨ। ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਕਾਲਜ ਦੀ ਪੜ੍ਹਾਈ ਤੋਂ ਬਾਅਦ ਵੱਖਰੇ ਤੌਰ 'ਤੇ ਪੈਸੇ ਖਰਚ ਕੇ ਕੋਈ ਸਕਿੱਲ ਜਾਂ ਹੁਨਰ ਸਿੱਖਣਾ ਬਹੁਤ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਉਹ ਇਸ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਨੌਕਰੀ ਤੋਂ ਵੀ ਸੱਖਣੇ ਰਹਿ ਜਾਂਦੇ ਹਨ।
ਨੀਤੀ ਆਯੋਗ ਨੇ ਸੁਝਾਅ ਦਿੱਤਾ ਹੈ ਕਿ 6ਵੀਂ ਤੋਂ 12ਵੀਂ ਜਮਾਤ ਤੱਕ ਹੀ ਸਕੂਲਾਂ ਵਿੱਚ ਸਕਿੱਲ ਟ੍ਰੈਕ ਅਤੇ ਰੋਜ਼ਗਾਰ ਯੋਗਤਾ ਦੇ ਸਬਜੈਕਟ ਜੋੜੇ ਜਾਣ, ਤਾਂ ਜੋ ਬੱਚੇ ਸ਼ੁਰੂ ਤੋਂ ਹੀ ਪ੍ਰੈਕਟੀਕਲ ਹੁਨਰ ਸਿੱਖ ਸਕਣ। NEET ਨੌਜਵਾਨਾਂ ਅਤੇ ਔਰਤਾਂ ਲਈ ਮੁਫ਼ਤ ਜਾਂ ਘੱਟ ਲਾਗਤ ਵਾਲੀ ਹੁਨਰ ਟ੍ਰੇਨਿੰਗ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਇਸ ਦੇ ਨਾਲ-ਨਾਲ ਨੌਜਵਾਨਾਂ ਲਈ 'Earn While You Learn' ਵਰਗੇ ਮੌਕੇ ਪੈਦਾ ਕੀਤੇ ਜਾਣ ਅਤੇ ਛੋਟੇ ਕੋਰਸਾਂ ਰਾਹੀਂ ਦੁਬਾਰਾ ਪੜ੍ਹਾਈ ਜਾਂ ਕੰਮ 'ਚ ਪਰਤਣ ਦੀ ਸੁਵਿਧਾ ਦਿੱਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ : 42 ਸਾਲਾ ਬਾਅਦ ਕਤਲ ਦਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ
NEXT STORY