Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    5:43:36 AM

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

  • prime minister narendra modi speech

    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • New Delhi
  • ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ

  • Edited By Aarti Dhillon,
  • Updated: 12 Apr, 2019 12:18 PM
New Delhi
educational institutions
  • Share
    • Facebook
    • Tumblr
    • Linkedin
    • Twitter
  • Comment

ਕਿਸੇ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਥੋਂ ਦੀਆਂ ਸਿੱਖਿਆ ਸੰਸਥਾਵਾਂ ਦਾ ਅਹਿਮ ਰੋਲ ਹੁੰਦਾ ਹੈ। ਸਿੱਖਿਆ ਸੰਸਥਾਵਾਂ ਵਿਚੋਂ ਪ੍ਰਾਪਤ ਗਿਆਨ ਅਤੇ ਹੁਨਰ ਸਦਕੇ ਹੀ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਸਿੱਖਿਆ ਤੋਂ ਬਿਨਾਂ ਮਨੁੱਖ ਅਧੂਰਾ ਹੁੰਦਾ ਹੈ/ ਸਿੱਖਿਆ ਪ੍ਰਾਪਤੀ ਉਪਰੰਤ ਹੀ ਗਿਆਨ ਰੂਪੀ ਤੀਜੀ ਅੱਖ ਖੁੱਲਣ ਦਾ ਜ਼ਿਕਰ ਕੀਤਾ ਜਾਂਦਾ ਹੈ। 
ਪਰ ਅਫ਼ਸੋਸ ! ਅੱਜ ਕੱਲ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ 'ਗਿਆਨ ਦੇ ਮੰਦਰ' ਨਾ ਰਹਿ ਕੇ ਵਪਾਰ ਦੀਆਂ ਦੁਕਾਨਾਂ ਵਿਚ ਤਬਦੀਲ ਹੋ ਕੇ ਰਹਿ ਗਈਆਂ ਹਨ। ਸਿੱਖਿਆ ਦੇ ਨਾਮ ਉੱਤੇ ਕਾਰੋਬਾਰ ਸਥਾਪਿਤ ਹੋ ਗਏ ਹਨ। ਸਿੱਖਿਆ ਦੇ ਮੰਦਰਾਂ ਨੂੰ ਮੰਦੀ ਸਿਆਸਤ ਨੇ ਮੰਦਾ ਕਰਕੇ ਰੱਖ ਦਿੱਤਾ ਹੈ। ਇਹਨਾਂ ਸਿੱਖਿਆ ਸੰਸਥਾਵਾਂ ਵਿੱਚੋਂ ਹੁਣ ਵਿਗਿਆਨਕ, ਸਾਹਿਤਕਾਰ ਅਤੇ ਡਾਕਟਰ ਘੱਟ ਨਿਕਲ ਰਹੇ ਹਨ ਬਲਕਿ ਰਾਜਨੇਤਾ ਜਿਆਦਾ ਗਿਣਤੀ ਵਿਚ ਪੈਦਾ ਹੋ ਰਹੇ ਹਨ। ਸਿੱਖਿਆ ਦੇ ਇਹਨਾਂ ਪਵਿੱਤਰ ਮੰਦਰਾਂ ਨੂੰ ਸਿਆਸਤ ਦੇ ਅੱਡੇ ਬਣਾ ਕੇ ਰੱਖ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵੱਜੋਂ ਵਿਦਿਆਰਥੀ ਵਰਗ ਦਾ ਧਿਆਨ ਸਿਆਸਤ ਵੱਲ ਵਧੇਰੇ ਕੇਂਦਰਿਤ ਹੋ ਗਿਆ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਸਕੂਲੀ ਸਿੱਖਿਆ ਉਪਰੰਤ ਉੱਚ ਸਿੱਖਿਆ ਲਈ ਕਾਲਜ/ ਯੂਨੀਵਰਸਿਟੀ ਦਾ ਰਾਹ ਹੁਣ ਸਿਆਸਤ ਦੀ ਗਲੀ ਵਿੱਚੋਂ ਹੋ ਕੇ ਲੰਘਣ ਲੱਗਾ ਹੈ। ਵਿਦਿਆਰਥੀ ਥੜਿਆਂ ਵਿਚ ਮਾਰ- ਕੁਟਾਈ ਅਖ਼ਬਾਰਾਂ ਵਿਚ ਆਮ ਜਿਹੀ ਖ਼ਬਰ ਬਣ ਕੇ ਰਹਿ ਗਈ ਹੈ। ਰਾਜਨੀਤਕ ਪਾਰਟੀਆਂ ਦੇ ਆਗੂ ਇਹਨਾਂ ਵਿਦਿਆਰਥੀ ਗੁਟਾਂ ਨੂੰ ਆਪਣੇ ਸਵਾਰਥ ਲਈ ਇਸਤੇਮਾਲ ਕਰਦੇ ਹਨ। ਇਸ ਕਾਰੇ ਵਿਚ ਵਿਦਿਆਰਥੀ ਵਰਗ ਦਾ ਸਿੱਖਿਆ ਪ੍ਰਾਪਤੀ ਦਾ ਰੁਝਾਨ ਖ਼ਤਮ ਹੋਣ ਕੰਢੇ ਹੈ ਅਤੇ ਬਹੁਤੇ ਨੌਜਵਾਨ ਸਿਆਸੀ ਰੰਗਾਂ ਵਿਚ ਰੰਗੇ ਗਏ ਹਨ। 
ਕਾਰਨ :-
ਸਿੱਖਿਆ ਸੰਸਥਾਵਾਂ ਦੇ ਸਿਆਸੀਕਰਨ ਪਿੱਛੇ ਰਾਜਨੀਤਕ ਪਾਰਟੀਆਂ ਦਾ ਸਵਾਰਥ ਲੁੱਕਿਆ ਹੁੰਦਾ ਹੈ; ਅਸਲ ਵਿਚ ਰਾਜਨੀਤਕ ਪਾਰਟੀਆਂ ਦਾ ਮੁੱਖ ਉਦੇਸ਼ 'ਸੱਤਾ- ਪ੍ਰਾਪਤੀ' ਹੁੰਦਾ ਹੈ ਅਤੇ ਇਸ ਕਾਰਜ ਲਈ ਉਹਨਾਂ ਨੂੰ ਨੌਜਵਾਨ ਤਬਕੇ ਦੇ ਸਹਿਯੋਗ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਸ ਕਰਕੇ ਰਾਜਨੀਤਕ ਪਾਰਟੀਆਂ ਸਿੱਖਿਆ ਸੰਸਥਾਵਾਂ ਵਿਚ ਆਪਣੇ ਪੈਰ ਪਸਾਰਦੀਆਂ ਹਨ ਅਤੇ ਵਿਦਿਆਰਥੀ ਆਗੂਆਂ ਨੂੰ ਹੱਲਾਸ਼ੇਰੀ ਦਿੰਦੀਆਂ ਹਨ ਤਾਂ ਕਿ ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਣ ਅਤੇ ਸੁਖਾਲੇ ਢੰਗ ਨਾਲ ਸੱਤਾ 'ਤੇ ਕਾਬਜ਼ ਹੋਇਆ ਸਕੇ। ਦੂਜੀ ਗੱਲ, ਵਿਦਿਆਰਥੀ ਵਰਗ ਵੀ ਕਾਮਯਾਬੀ ਦੀ ਮਨਸ਼ਾ ਕਰਕੇ ਅਜਿਹੇ ਲਾਲਚ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੇ ਅਸਲ ਉਦੇਸ਼ (ਸਿੱਖਿਆ- ਪ੍ਰਾਪਤੀ) ਤੋਂ ਅਵੇਸਲਾ ਹੋ ਜਾਂਦਾ ਹੈ ਅਤੇ ਸਿਆਸਤ ਦੇ ਰਾਹ ਤੁਰ ਪੈਂਦਾ ਹੈ। 
ਤੀਜਾ ਅਹਿਮ ਕਾਰਨ ਇਹ ਹੈ ਕਿ ਸਿਆਸਤ ਵਿਚ ਕਾਮਯਾਬ ਹੋਣ ਦਾ ਮੌਕਾ ਦੂਜੇ ਖੇਤਰਾਂ ਨਾਲੋਂ ਕਿਤੇ ਜਿਆਦਾ/ ਵੱਧ ਹੁੰਦਾ ਹੈ। ਇਸ ਲਈ ਵੀ ਨਵੀਂ ਉਮਰ ਦੇ ਮੁੰਡੇ- ਕੁੜੀਆਂ ਸਿਆਸਤ ਵਿਚ ਪੈਰ ਰੱਖ ਲੈਂਦੇ ਹਨ ਤਾਂ ਕਿ ਜਲਦ ਅਤੇ ਸੁਖਾਲੇ ਤਰੀਕੇ ਨਾਲ ਕਾਮਯਾਬੀ ਨੂੰ ਪ੍ਰਾਪਤ ਕੀਤਾ ਜਾ ਸਕੇ। 
ਚੌਥਾ ਕਾਰਨ ਇਹ ਹੈ ਕਿ ਸਿਆਸਤ ਵਿਚ ਪ੍ਰਸਿੱਧੀ ਬਹੁਤ ਜਲਦ ਮਿਲ ਜਾਂਦੀ ਹੈ ਅਤੇ ਹਰ ਮਨੁੱਖ ਆਪਣੇ ਜੀਵਨ ਵਿਚ ਮਸ਼ਹੂਰੀ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਲਈ ਵੀ ਨੌਜਵਾਨ ਤਬਕਾ ਬਹੁਤ ਜਲਦ ਸਿਆਸਤ ਦੇ ਚੱਕਰਵਿਊ ਵਿਚ ਘਿਰ ਜਾਂਦਾ ਹੈ ਤਾਂ ਕਿ ਪ੍ਰਸਿੱਧੀ ਨੂੰ ਪ੍ਰਾਪਤ ਕੀਤਾ ਜਾ ਸਕੇ।
ਪੰਜਵਾਂ ਕਾਰਨ ਇਹ ਹੈ ਕਿ ਸਿਆਸਤ ਵਿਚ ਭਵਿੱਖ ਦੇ ਸੁਪਨੇ ਪੂਰੇ ਕਰਨ ਦਾ ਬਹੁਤ ਢੁਕਵਾਂ ਮੌਕਾ ਹੁੰਦਾ ਹੈ। ਇਹ ਉਹ ਖੇਤਰ ਹੈ ਜਿੱਥੇ ਪੈਸਾ ਅਤੇ ਸ਼ੋਹਰਤ ਦੋਵੇਂ ਜਲਦ ਮਿਲਣ ਦੀ ਆਸ ਹੁੰਦੀ ਹੈ। ਇਸ ਕਰਕੇ ਵੀ ਨੌਜਵਾਨ ਵਰਗ ਆਪਣੇ ਮੂਲ ਕੰਮ (ਸਿੱਖਿਆ- ਪ੍ਰਾਪਤੀ) ਨੂੰ ਛਿੱਕੇ ਟੰਗ ਕੇ ਸਿਆਸਤ ਦੀਆਂ ਰਾਹਾਂ ਦਾ ਮੁਸਾਫ਼ਰ ਬਣ ਜਾਂਦਾ ਹੈ।
ਨਤੀਜੇ :-
ਸਿੱਖਿਆ ਸੰਸਥਾਵਾਂ ਵਿਚ ਨੌਜਵਾਨ ਆਪਣੀ ਪੜ੍ਹਾਈ ਤੋਂ ਜਿਆਦਾ ਸਿਆਸਤ ਦੇ ਕੰਮਾਂ ਵੱਲ ਧਿਆਨ ਦਿੰਦੇ ਹਨ। ਇਹਨਾਂ ਕਾਰਨਾਂ ਦੀ ਉੱਪਰ ਚਰਚਾ ਕੀਤੀ ਜਾ ਚੁਕੀ ਹੈ ਪਰ, ਇਹਨਾਂ ਦੇ ਨਤੀਜਿਆਂ ਨੂੰ ਸੰਖੇਪ ਰੂਪ ਵਿਚ ਹੇਠਾਂ ਵਾਚਿਆ ਜਾ ਰਿਹਾ ਹੈ ਤਾਂ ਕਿ ਸਹੀ ਕਾਰਨਾਂ ਦੀ ਪੜ•ਚੋਲ ਕਰਕੇ ਇਹਨਾਂ ਤੋਂ ਬਚਿਆ ਜਾ ਸਕੇ। ਨੌਜਵਾਨਾਂ ਪੀੜ੍ਹੀ ਨੂੰ ਸੇਧ ਮਿਲ ਸਕੇ।
ਪਹਿਲੀ ਗੱਲ, ਵਿਦਿਆਰਥੀ ਵਰਗ ਦੇ ਸਿਆਸਤ ਵਿਚ ਸਰਗਰਮ ਹੋਣ ਨਾਲ ਉਹਨਾਂ ਦੇ ਸਿੱਖਿਅਕ ਜੀਵਨ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅਜਿਹਾ ਅਕਸਰ ਹੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਸਿਆਸਤ ਦੇ ਚੱਕਰ ਕਰਕੇ ਆਪਣੀ ਪੜ੍ਹਾਈ ਅੱਧ- ਵਿਚਾਲੇ ਛੱਡ ਜਾਂਦੇ ਹਨ। 
ਦੂਜੀ ਗੱਲ, ਵਿਦਿਆਰਥੀ ਵਰਗ ਦੇ ਸਿਆਸਤ ਵਿਚ ਆਉਣ ਕਰਕੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਬਹੁਤ ਨੁਕਸਾਨ ਹੁੰਦਾ ਹੈ। ਕਾਲਜਾਂ/ ਯੂਨੀਵਰਸਿਟੀਆਂ ਵਿਚ ਨਿੱਤ ਹੀ ਲੜਾਈ- ਝਗੜੇ ਦੀਆਂ ਗੱਲਾਂ/ ਖ਼ਬਰਾਂ ਪੜ੍ਹਨ/ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਿੱਖਿਆ ਦੇ ਮੰਦਰਾਂ ਵਿਚ ਕਤਲ ਵਰਗੇ ਜ਼ੁਰਮ ਵੀ ਕਰ ਦਿੱਤੇ ਜਾਂਦੇ ਹਨ। ਇਹ ਬਹੁਤ ਮੰਦਭਾਗਾ ਅਤੇ ਗੰਭੀਰ ਰੁਝਾਨ ਹੈ। ਇਹ ਮੁੱਦੇ ਵੱਲ ਸਰਕਾਰ, ਬੁਧੀਜੀਵੀ ਵਰਗ ਅਤੇ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਤੀਜੀ ਗੱਲ, ਵਿਦਿਆਰਥੀਆਂ ਦੇ ਸਰਗਰਮ ਸਿਆਸਤ ਵਿਚ ਆਉਣ ਕਰਕੇ ਸਿੱਖਿਆ ਸੰਸਥਾਵਾਂ ਉੱਤੇ ਮਾੜਾ ਅਸਰ ਪੈਂਦਾ ਹੈ। ਕੈਂਪਸ ਵਿਚ ਪੜ੍ਹਾਈ ਦਾ ਮਾਹੌਲ ਘੱਟ ਅਤੇ ਸਿਆਸਤ ਦਾ ਮਾਹੌਲ ਜਿਆਦਾ ਭਾਰੂ ਹੁੰਦਾ ਹੈ। ਗ਼ਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਹੱਥ ਧੋਣਾ ਪੈਂਦਾ ਹੈ। ਮਾਪੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਅਜਿਹੀਆਂ ਸੰਸਥਾਵਾਂ ਵਿਚ ਪੜਨ ਜਿੱਥੇ ਪੜ•ਈ ਨਾਲੋਂ ਸਿਆਸਤ ਵੱਧ ਹੁੰਦੀ ਹੈ। 
ਸਿੱਖਿਆ ਸੰਸਥਾਵਾਂ ਵਿਚ ਲੜਾਈ- ਝਗੜੇ ਕਰਕੇ ਬਹੁਤ ਸਾਰੇ ਵਿਦਿਆਰਥੀ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਸਾਰੇ ਨੌਜਵਾਨ ਗ਼ਲਤ ਰਾਹਾਂ ਉੱਤੇ ਤੁਰ ਪੈਂਦੇ ਹਨ; ਬਹੁਤ ਸਾਰੇ ਗੈਂਗਸਟਰ ਇਹਨਾਂ ਸਿਆਸੀ ਗਤੀਵਿਧੀਆਂ ਦਾ ਹੀ ਨਤੀਜਾ ਹਨ। ਸਿਆਸੀ ਚੱਕਰਵਿਊ ਕਰਕੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਅੰਤ ਵਿਚ:-
ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਵਿਦਿਆਰਥੀ ਵਰਗ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ ਤਾਂ ਕਿ ਉਹ ਸਿਆਸੀ ਦਲਾਂ ਦੇ ਮਗਰ ਲੱਗ ਕੇ ਆਪਣੇ ਜੀਵਨ ਦਾ ਕੀਮਤੀ ਵਕਤ ਨਾ ਗੁਆਉਣ। ਸਿੱਖਿਆ ਪ੍ਰਾਪਤੀ ਦਾ ਇਹ ਅਮੁੱਲ ਮੌਕਾ ਮੁੜ ਕਦੇ ਨਹੀਂ ਮਿਲਦਾ। ਵਿਦਿਆਰਥੀ ਜੀਵਨ ਦਾ ਮੂਲ ਉਦੇਸ਼ 'ਵਿੱਦਿਆ ਪ੍ਰਾਪਤੀ' ਹੁੰਦਾ ਹੈ ਅਤੇ ਇਸ ਉਦੇਸ਼ ਤੋਂ ਭਟਕਣਾ ਮੂਰਖ਼ਤਾ ਹੈ। ਪਰ, ਇਸ ਮੂਰਖ਼ਤਾ ਤੋਂ ਕਿੰਨੇ ਕੂ ਵਿਦਿਆਰਥੀ ਬਚੇ ਰਹਿੰਦੇ ਹਨ ਇਹ ਅਜੇ ਦੇਖਣ ਵਾਲੀ ਗੱਲ ਹੈ।

ਡਾ. ਨਿਸ਼ਾਨ ਸਿੰਘ ਰਾਠੌਰ
ਸੰਪਰਕ : 075892- 33437.

 

  • Educational
  • Institutions
  • ਸਿੱਖਿਆ ਸੰਸਥਾਵਾਂ
  • ਨਤੀਜੇ

ਖਾਲਸਾ ਪੰਥ ਦੀ ਸਿਰਜਣਾ

NEXT STORY

Stories You May Like

  • india and indonesia signed agreements
    ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਿਹਤ, ਸਿੱਖਿਆ ਸਮਝੌਤਿਆਂ 'ਤੇ ਦਸਤਖਤ ; ਪੂਰਬੀ ਜਾਵਾ 'ਚ ਖੁੱਲ੍ਹੇਗਾ IIM ਕੈਂਪਸ
  • 3 clerks including block education officer suspended
    ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ
  • higher education for poor
    ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ
  • education crisis in bangladesh
    ਬੰਗਲਾਦੇਸ਼ 'ਚ ਸਿੱਖਿਆ ਦਾ ਗੰਭੀਰ ਸੰਕਟ: 58 ਫੀਸਦੀ ਬੱਚੇ ਬੁਨਿਆਦੀ ਸਿੱਖਿਆ ਤੋਂ ਰਹਿ ਗਏ ਵਾਂਝੇ
  • skill based madrasa education is essential
    ਦੇਸ਼ ਦੇ ਆਰਥਿਕ ਵਿਕਾਸ ਲਈ ਹੁਨਰ-ਅਧਾਰਤ ਮਦਰੱਸਾ ਸਿੱਖਿਆ ਜ਼ਰੂਰੀ
  • leading american sikh organizations stand in support of fbi action
    ਅਮਰੀਕੀ ਪ੍ਰਮੁੱਖ ਸਿੱਖ ਸੰਸਥਾਵਾਂ FBI ਦੀ ਕਾਰਵਾਈ ਦੇ ਹੱਕ 'ਚ ਡਟੀਆਂ, ਗੁਰਦੁਆਰਿਆਂ 'ਚ ਜਾਗਰੂਕਤਾ ਮੁਹਿੰਮ ਦਾ ਐਲਾਨ
  • savings for children s education rbi to launch scheme
    ਬੱਚਿਆਂ ਦੀ ਸਿੱਖਿਆ ਲਈ ਵਿਸ਼ੇਸ਼ ਬੱਚਤ ਯੋਜਨਾ ਸ਼ੁਰੂ ਕਰਨ ਦੀ ਤਿਆਰੀ 'ਚ RBI
  • punjab students  education department
    ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +