Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    9:02:01 PM

  • punjab bandh school holiday update

    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ...

  • punjab congress chief warrents

    ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪੰਜਾਬ 'ਚ ਹੋਵੇਗੀ...

  • heavy rain and storm in punjab alert issued

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

  • banks collect rs 26 100 crore penalty for minimum balance  hdfc earns most

    ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ

BLOG News Punjabi(ਬਲਾਗ)

ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ

  • Edited By Anmol Tagra,
  • Updated: 07 Jul, 2026 04:55 PM
Blog
higher education for poor
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਸੰਸਦੀ ਸਥਾਈ ਕਮੇਟੀ ਨੇ ਕਿਹਾ ਹੈ ਕਿ ਉੱਚ ਸਿੱਖਿਆ ਲਈ ਮੌਜੂਦਾ ਬਜਟ ਦੀ ਵੰਡ ਕਾਫ਼ੀ ਨਹੀਂ ਹੈ ਅਤੇ ਸਿੱਖਿਆ ’ਤੇ ਖ਼ਰਚ ਵਧਾ ਕੇ ਜੀ. ਡੀ. ਪੀ. ਦਾ 6 ਫੀਸਦੀ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਅਨੁਸਾਰ 2021-22 ’ਚ ਭਾਰਤ ਦਾ ਸਿੱਖਿਆ ਖ਼ਰਚ ਸਿਰਫ਼ 4.12 ਫੀਸਦੀ ਸੀ, ਜੋ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਟੀਚੇ ਤੋਂ ਘੱਟ ਹੈ। ਰਿਪੋਰਟ ’ਚ ਮਹਿੰਗਾਈ, ਦਾਖਲਿਆਂ ’ਚ ਵਾਧੇ ਅਤੇ ਸਿੱਖਿਆ ਦੀ ਗੁਣਵੱਤਾ ਨੂੰ ਦੇਖਦੇ ਹੋਏ ਵਧੇਰੇ ਨਿਵੇਸ਼ ਦੀ ਲੋੜ ਦੱਸੀ ਗਈ ਹੈ। ਕਮੇਟੀ ਦਾ ਮੰਨਣਾ ਹੈ ਕਿ ਮਨੁੱਖੀ ਸਰੋਤਾਂ ਦੇ ਬਿਹਤਰ ਵਿਕਾਸ ਅਤੇ ਰੋਜ਼ਗਾਰ ਮੁਖੀ ਸਿੱਖਿਆ ਲਈ ਉੱਚ ਸਿੱਖਿਆ ’ਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੋੜਨਾ ਜ਼ਰੂਰੀ ਹੈ। ਇਸੇ ਕਾਰਨ ਉਸ ਨੇ 2035 ਤੱਕ ਐੱਨ. ਈ. ਪੀ. 2020 ਦੇ ਟੀਚਿਆਂ ਅਨੁਸਾਰ ਸਿੱਖਿਆ ਖੇਤਰ ’ਚ ਨਿਵੇਸ਼ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ।

ਉੱਚ ਸਿੱਖਿਆ ਦੀ ਮੌਜੂਦਾ ਲਾਗਤ ਅੱਜ ਇਕ ਵੱਡੀ ਚੁਣੌਤੀ ਹੈ, ਜੋ ਆਮ ਮਹਿੰਗਾਈ ਦੀ ਤੁਲਨਾ ’ਚ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਸਿੱਖਿਆ ਦਾ ਖ਼ਰਚਾ 10 ਫੀਸਦੀ ਤੋਂ 12 ਫੀਸਦੀ ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ, ਜਿਸ ਨਾਲ ਉੱਚ ਸਿੱਖਿਆ ਦੀ ਲਾਗਤ ਹਰ 6-7 ਸਾਲਾਂ ’ਚ ਦੁੱਗਣੀ ਹੋ ਜਾਂਦੀ ਹੈ। ਉੱਚ ਸਿੱਖਿਆ ਦੀ ਭਾਰੀ ਮੰਗ : ਲਗਭਗ 20 ਫੀਸਦੀ ਸਾਲਾਨਾ ਵਾਧਾ ਅਤੇ ਚੰਗੀ ਗੁਣਵੱਤਾ ਵਾਲੇ ਅਦਾਰਿਆਂ ਦੀ ਸੀਮਤ ਸਪਲਾਈ ਕਾਰਨ ਕੁਝ ਸੰਸਥਾਵਾਂ ਇਸ ਦਾ ਫ਼ਾਇਦਾ ਉਠਾਉਂਦੀਆਂ ਹਨ। ਆਧੁਨਿਕ ਤਕਨੀਕਾਂ ਲੈਬ, ਸਾਫਟਵੇਅਰ, ਖੋਜ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ’ਚ ਆਉਣ ਵਾਲੀ ਭਾਰੀ ਲਾਗਤ, ਅਧਿਆਪਕਾਂ ਦੀਆਂ ਤਨਖਾਹਾਂ ਅਤੇ ਨਿਯਮਾਂ ਦੀ ਪਾਲਣਾ : ਉੱਤਮ ਪ੍ਰੋਫ਼ੈਸਰਾਂ ਦੀਆਂ ਤਨਖਾਹਾਂ ਅਤੇ ਰਾਸ਼ਟਰੀ ਸਿੱਖਿਆ ਨੀਤੀ ਵਰਗੇ ਨਿਯਾਮਕ ਮਾਪਦੰਡਾਂ ਨੂੰ ਪੂਰਾ ਕਰਨ ਦਾ ਖ਼ਰਚਾ ਸਿੱਧੇ ਤੌਰ ’ਤੇ ਟਿਊਸ਼ਨ ਫ਼ੀਸ ’ਚ ਜੁੜ ਜਾਂਦਾ ਹੈ।

ਮਹਿੰਗੀ ਉੱਚ ਸਿੱਖਿਆ ਕਾਰਨ ਜ਼ਿਆਦਾਤਰ ਗ਼ਰੀਬ ਅਤੇ ਮਿਡਲ ਕਲਾਸ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਭਾਰੀ ਮਾਤਰਾ ’ਚ ਐਜੂਕੇਸ਼ਨ ਲੋਨ ਲੈਣਾ ਪੈਂਦਾ ਹੈ, ਜਿਸ ਦੀ ਅਦਾਇਗੀ ਕਾਰਨ ਉਹ ਕਰੀਅਰ ਦੀ ਸ਼ੁਰੂਆਤ ’ਚ ਹੀ ਕਰਜ਼ੇ ਦੇ ਜਾਲ ’ਚ ਫਸ ਜਾਂਦੇ ਹਨ। ਦਰਮਿਆਨੇ ਅਤੇ ਹੇਠਲੇ ਆਮਦਨ ਵਰਗ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੀ ਜਾਇਦਾਦ ਗਹਿਣੇ ਰੱਖਣੀ ਪੈਂਦੀ ਹੈ ਜਾਂ ਆਪਣੀ ਜਮ੍ਹਾ-ਪੂੰਜੀ ਖ਼ਤਮ ਕਰਨੀ ਪੈਂਦੀ ਹੈ। ਉੱਚੀਆਂ ਫ਼ੀਸਾਂ ਅਤੇ ਰਹਿਣ-ਸਹਿਣ ਦੇ ਭਾਰੀ ਖ਼ਰਚਿਆਂ (ਹੋਸਟਲ, ਯਾਤਰਾ, ਕੋਚਿੰਗ) ਕਾਰਨ ਕਈ ਹੋਣਹਾਰ ਵਿਦਿਆਰਥੀ ਵਿਚਾਲੇ ਹੀ ਪੜ੍ਹਾਈ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਗ਼ਰੀਬ, ਮਿਹਨਤੀ ਵਰਗ ਅਤੇ ਮੱਧ ਵਰਗ ਲਈ ਹਾਇਰ ਐਜੂਕੇਸ਼ਨ ਹਾਸਲ ਕਰਨਾ ਹੁਣ ਆਸਾਨ ਨਹੀਂ ਰਹਿ ਗਿਆ।

ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਘੱਟੋ-ਘੱਟ ਸਰਕਾਰੀ ਅਦਾਰਿਆਂ ’ਚ ਤਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਪੜ੍ਹਾਈ ਕਰ ਹੀ ਲਵੇਗਾ ਪਰ ਉਨ੍ਹਾਂ ਅਦਾਰਿਆਂ ਦੀਆਂ ਵੀ ਵਧਦੀਆਂ ਫ਼ੀਸਾਂ ਨੇ ਇਸ ਤਬਕੇ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਇਸ ਵਰਗ ਲਈ ਤਾਂ ਮੁੱਢਲੀ ਸਿੱਖਿਆ ਦਾ ਖ਼ਰਚਾ ਚੁੱਕਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਤੱਕ ਫ਼ੀਸਾਂ ਆਦਿ ਘੱਟ ਹੋਣ ਕਰ ਕੇ ਕੁਝ ਪੇਂਡੂ ਅਤੇ ਕਸਬਿਆਂ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਅਤੇ ਸੰਘਰਸ਼ ਦੇ ਦਮ ’ਤੇ ਅਜਿਹੇ ਅਦਾਰਿਆਂ ’ਚ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਹੀ ਜਾਂਦੇ ਸਨ ਪਰ ਹੁਣ ਤਾਂ ਇਸਦੀ ਸੰਭਾਵਨਾ ਬਹੁਤ ਘੱਟ ਹੁੰਦੀ ਜਾ ਰਹੀ ਹੈ।

ਸਾਡੀ ਉੱਚ ਸਿੱਖਿਆ ਦੇ ਸਿਲੇਬਸ, ਪ੍ਰੀਖਿਆ ਅਤੇ ਨਤੀਜਿਆਂ ਦਾ ਸਰੂਪ ਕੁਝ ਅਜਿਹਾ ਹੋ ਗਿਆ ਹੈ ਕਿ ਅਨੇਕਾਂ ਵਿਦਿਆਰਥੀਆਂ ਦਾ ਇਨ੍ਹਾਂ ਤੋਂ ਭਰੋਸਾ ਉੱਠ ਚੁੱਕਾ ਹੈ। ਇਹ ਧਾਰਨਾ ਬਣ ਗਈ ਹੈ ਕਿ ਸਰਕਾਰੀ ਕਾਲਜਾਂ ਤੋਂ ਬਸ ਡਿਗਰੀ ਲੈ ਲੈਣੀ ਹੈ ਤਾਂ ਜੋ ਨੌਕਰੀ ਲਈ ਜਾ ਸਕੀਏ। ਮਤਲਬ ਦਾਖਲਾ ਲੈਣਾ ਇਕ ਮਜਬੂਰੀ ਹੈ। ਇਸ ਲਈ ਪੈਸੇ ਲਗਾ ਕੇ ਦਾਖਲੇ ਦੀ ਰਸਮੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ ਅਤੇ ਜਿਵੇਂ-ਕਿਵੇਂ ਪੜ੍ਹਾਈ ਦੇ ਸੈਸ਼ਨ ਨਿਪਟਾਏ ਜਾਂਦੇ ਹਨ। ਸੱਚਾਈ ਇਹ ਹੈ ਕਿ ਦੇਸ਼ ਭਰ ਦੀਅਾਂ ਜ਼ਿਆਦਾਤਰ ਯੂਨੀਵਰਸਿਟੀਆਂ ਅਤੇ ਕਾਲਜ ਹੁਣ ਸਿਰਫ਼ ਦਾਖਲਾ ਅਤੇ ਪ੍ਰੀਖਿਆ ਲੈਣ ਦੇ ਕੇਂਦਰ ਬਣ ਕੇ ਰਹਿ ਗਏ ਹਨ। ਬੱਚੇ ਦਾਖਲਾ ਲੈ ਕੇ ਜਾਂ ਤਾਂ ਕੋਚਿੰਗ ਸੈਂਟਰਾਂ ਦਾ ਰੁਖ਼ ਕਰ ਰਹੇ ਹਨ ਜਾਂ ਉਸ ਦੌਰਾਨ ਕੋਈ ਛੋਟਾ-ਮੋਟਾ ਕੰਮ ਕਰ ਰਹੇ ਹਨ। ਅਨੇਕਾਂ ਕਾਲਜਾਂ ਦੀਆਂ ਕਲਾਸਾਂ ’ਚ ਆਮ ਤੌਰ ’ਤੇ ਸੰਨਾਟਾ ਪਸਰਿਆ ਰਹਿੰਦਾ ਹੈ।

ਪਰ ਹੁਣ ਤਾਂ ਇਸ ’ਤੇ ਵੀ ਮੁਸੀਬਤ ਆ ਰਹੀ ਹੈ। ਉਨ੍ਹਾਂ ਦੀ ਟਿਊਸ਼ਨ ਫ਼ੀਸ ਤਾਂ ਵਧ ਹੀ ਰਹੀ ਹੈ, ਦਾਖਲਾ ਫ਼ੀਸ ਅਤੇ ਪ੍ਰੀਖਿਆ ਫ਼ੀਸ ’ਚ ਵੀ ਲਗਾਤਾਰ ਵਾਧਾ ਜਾਰੀ ਹੈ। ਇਸਦਾ ਖ਼ਮਿਆਜ਼ਾ ਕੁੜੀਆਂ ਨੂੰ ਜ਼ਿਆਦਾ ਭੁਗਤਣਾ ਪੈ ਰਿਹਾ ਹੈ, ਕਿਉਂਕਿ ਪਰਿਵਾਰ ’ਚ ਜਦੋਂ ਸਿੱਖਿਆ ਦੇ ਬਜਟ ਵਿਚ ਕਟੌਤੀ ਦੀ ਗੱਲ ਆਉਂਦੀ ਹੈ, ਤਾਂ ਕੁੜੀਆਂ ਦੀ ਪੜ੍ਹਾਈ ਹੀ ਰੋਕੀ ਜਾਂਦੀ ਹੈ, ਖ਼ਾਸਕਰ ਪੇਂਡੂ ਇਲਾਕਿਆਂ ’ਚ। ਦਲੀਲ ਦਿੱਤੀ ਜਾਂਦੀ ਹੈ ਕਿ ਕੁੜੀਆਂ ਤਾਂ ਬਿਨਾਂ ਸਿੱਖਿਆ ਅਤੇ ਰੋਜ਼ਗਾਰ ਦੇ ਵੀ ਰਹਿ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੇ ਅੱਗੇ ਚੱਲ ਕੇ ਮੁੱਖ ਤੌਰ ’ਤੇ ਘਰ ਦਾ ਹੀ ਕੰਮ ਸੰਭਾਲਣਾ ਹੈ। ਸਾਨੂੰ ਇਸ ਪਿਛਾਂਹਖਿੱਚੂ ਸੋਚ ਨਾਲ ਕਿਵੇਂ ਨਜਿੱਠਣਾ ਹੋਵੇਗਾ?

ਕੌੜਾ ਸੱਚ ਇਹ ਹੈ ਕਿ ਅਨੇਕਾਂ ਪ੍ਰਾਈਵੇਟ ਵਿੱਤੀ ਸੰਸਥਾਵਾਂ ਗ਼ਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਲੋਨ ਵੀ ਨਹੀਂ ਦਿੰਦੀਅਾਂ। ਸਿਰਫ ਇਕ ਖ਼ਾਸ ਵਰਗ ਦੇ ਵਿਦਿਆਰਥੀ ਹੀ ਮਹਿੰਗੀਆਂ ਫ਼ੀਸਾਂ ਦੇ ਕੇ ਸਿੱਖਿਆ ਹਾਸਲ ਕਰਦੇ ਹਨ। ਸਮਾਜ ਦੇ ਵਰਕਿੰਗ ਕਲਾਸ ਅਤੇ ਹੇਠਲੇ ਮੱਧ ਵਰਗ ਵਿਚ ਇਹ ਅਹਿਸਾਸ ਮਜ਼ਬੂਤ ਹੋਇਆ ਹੈ ਕਿ ਉਨ੍ਹਾਂ ਦੇ ਬੱਚੇ ਜੀਵਨ ਦੀ ਦੌੜ ’ਚ ਉਦੋਂ ਹੀ ਟਿਕ ਸਕਦੇ ਹਨ ਜਦੋਂ ਉਹ ਸਿੱਖਿਆ ਪ੍ਰਾਪਤ ਕਰਨ।

ਗ਼ਰੀਬ ਅਤੇ ਮਿਹਨਤਕਸ਼ ਇਨਸਾਨ ਆਪਣੇ ਬੱਚਿਆਂ ਦੀ ਸਿੱਖਿਆ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰ ਰਿਹਾ ਹੈ। ਉਹ ਢਿੱਡ ਵੱਢ ਕੇ, ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਲੈ ਕੇ ਵੀ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਇਸ ਦੇ ਕਾਰਨ ਪਿਛਲੇ ਡੇਢ-ਦੋ ਦਹਾਕਿਆਂ ’ਚ ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ’ਚ ਦਾਖਲਾ ਵਧਿਆ ਹੈ ਅਤੇ ਲਿੰਗ ਅਨੁਪਾਤ ਦਾ ਪਾੜਾ ਘਟਿਆ ਹੈ। ਇਹ ਇਕ ਹਾਂ-ਪੱਖੀ ਸੰਕੇਤ ਹੈ ਪਰ ਉੱਚ ਸਿੱਖਿਆ ’ਚ ਸਥਿਤੀ ਕੁਝ ਵੱਖਰੀ ਹੈ। ਉੱਚ ਸਿੱਖਿਆ ਦਾ ਖ਼ਰਚਾ ਜੇਕਰ ਇਸੇ ਤਰ੍ਹਾਂ ਵਧਦਾ ਰਿਹਾ, ਤਾਂ ਗ਼ਰੀਬ ਤਬਕੇ ਨੂੰ ਮਨ ਮਾਰ ਕੇ ਇਸ ਦੌੜ ’ਚੋਂ ਬਾਹਰ ਨਿਕਲਣਾ ਪਵੇਗਾ। ਇਸ ਨਾਲ ਉੱਚ ਸਿੱਖਿਆ ਦੀ ਦਾਖਲਾ ਦਰ ’ਤੇ ਬੁਰਾ ਅਸਰ ਪਵੇਗਾ। ਉੱਚ ਸਿੱਖਿਆ ਤੋਂ ਇਕ ਵੱਡੇ ਗ਼ਰੀਬ ਵਰਗ ਦਾ ਵਾਂਝੇ ਹੋਣਾ ਸਮਾਜਿਕ ਨਾਬਰਾਬਰੀ ਪੈਦਾ ਕਰੇਗਾ ਅਤੇ ਆਰਥਿਕ ਵੰਡ ਨੂੰ ਵੀ ਗੂੜ੍ਹਾ ਕਰੇਗਾ। ਇਸ ਨੂੰ ਰੋਕਣਾ ਹੋਵੇਗਾ!

ਯਾਦ ਰਹੇ ਕਿ ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਫੰਡਿੰਗ ਤੋਂ ਬਿਨਾਂ ਸਾਡੇ ਲਈ ਵਿਸ਼ਵ ਪੱਧਰੀ ਅਤੇ ਸਮਾਵੇਸ਼ੀ ਸਿੱਖਿਆ ਪ੍ਰਣਾਲੀ ਦਾ ਟੀਚਾ ਹਾਸਲ ਕਰਨਾ ਮੁਸ਼ਕਿਲ ਹੋਵੇਗਾ।

- ਡਾ. ਵਰਿੰਦਰ ਭਾਟੀਆ

  • Education
  • Higher Education
  • Students
  • Poort Students

ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ

NEXT STORY

Stories You May Like

  • education minister dharmendra pradhan  s daughter quits instagram
    ਵਿਦਿਆਰਥੀਆਂ ਦੇ ਪ੍ਰਦਰਸ਼ਨ ਦਰਮਿਆਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਬੇਟੀ ਨੇ ਛੱਡਿਆ ਇੰਸਟਾਗ੍ਰਾਮ
  • amarinder singh raja warring statement
    ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ
  • vir das questions artists   silence on student protests  appeals for support
    ਵੀਰ ਦਾਸ ਨੇ ਵਿਦਿਆਰਥੀਆਂ ਦੇ ਅੰਦੋਲਨ ਨੂੰ ਲੈ ਕੇ ਕਲਾਕਾਰਾਂ ਦੀ ਚੁੱਪੀ 'ਤੇ ਚੁੱਕੇ ਸਵਾਲ, ਸਮਰਥਨ ਦੀ ਕੀਤੀ ਅਪੀਲ
  • prahlad joshi  education minister  post
    ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ
  • bjp  rp singh  punjab  education
    ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ
  • amritsar big blast in the education department
    ਅੰਮ੍ਰਿਤਸਰ: ਸਿੱਖਿਆ ਵਿਭਾਗ ਦਾ ਵੱਡਾ ਧਮਾਕਾ, ਲੱਖਾਂ ਦੇ ਘਪਲੇ ’ਚ BPEO ਸਮੇਤ 4 ਖ਼ਿਲਾਫ਼ ਕਾਰਵਾਈ
  • bibi jagir kaur s big statement
    ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ
  • top taliban official shot dead
    ਤਾਲਿਬਾਨ ਦੇ ਉੱਚ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
  • punjab bandh school holiday update
    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ ਜਥੇਬੰਦੀਆਂ ਨੇ ਕਰ'ਤਾ ਵੱਡਾ...
  • djjs guru purnima
    ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • police and excise department raid a house in jalandhar
    ਘਰ 'ਚ ਪੁਲਸ ਤੇ ਆਬਕਾਰੀ ਵਿਭਾਗ ਦਾ ਛਾਪਾ, ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ
  • pinkoo tv releases a new animation video peacock
    ਪਿਆਰਾ ਪੰਛੀ ਮੋਰ...ਵੇਖੋ Pinkoo TV ਦੀ ਖ਼ੂਬਸੂਰਤ ਵੀਡੀਓ
Trending
Ek Nazar
silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • student protest
      ‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • government and social media
      ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
    • india s future
      ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +