ਸਤਲੁਜ ਦਾ ਨਿਰਮਲ ਨੀਰ ਲਿਆ ,
ਵਿੱਚ ਬਾਟੇ ਗੁਰਾਂ ਨੇ ਪਾ ਦਿੱਤਾ।
ਮਾਤਾ ਜੀਤੋ ਦੇ ਪਤਾਸਿਆਂ ਨੂੰ ,
ਵਿੱਚ ਜਲ ਦੇ ਗੁਰਾਂ ਰਲਾ ਦਿੱਤਾ।
ਫਿਰ ਖੰਡਾ ਫੇਰਿਆ ਸਤਿਗੁਰ ਨੇ ,
ਮੁੱਖੋਂ ਬਾਣੀ ਪਏ ਗਾਉਂਦੇ ਨੇ।
ਬਾਟੇ ਤੇ ਦ੍ਰਿਸ਼ਟ ਟਿਕਾ ਆਪਣੀ ,
ਅੱਜ ਆਬ- ਏ - ਹਯਾਤ ਬਣਾਉਂਦੇ ਨੇ।
ਇਕੱਠ ਬੜ੍ਹਾ ਅੱਜ ਭਾਰੀ ਹੈ ,
ਇਹ ਦਿਨ ਵਿਸਾਖੀ ਵਾਲ਼ਾ ਏ।
ਕੀ ਹੋਣ ਲੱਗਾ ਹੈ ਹੁਣ ਏਥੇ ,
ਇਹ ਜਾਣਨ ਲਈ ਮਨ ਕਾਹਲ਼ਾ ਏ।
ਪੰਜ ਸੀਸ ਗੁਰਾਂ ਨੂੰ ਕਰ ਭੇਟਾ,
ਦਾਤ ਅੰਮ੍ਰਿਤ ਦੀ ਲੈਣ ਲੱਗੇ।
ਛਕਾ ਅੰਮ੍ਰਿਤ ਪੰਜਾਂ ਨੂੰ ਸਤਿਗੁਰ ਜੀ ,
ਇਹ ਗੱਲ ਮੁੱਖੋਂ ਕਹਿਣ ਲੱਗੇ।
ਮੈਂ ਵੀ ਸਿੰਘ ਸਜਣਾ ਚਾਹੁੰਦਾ ਹਾਂ ,
ਮੈਨੂੰ ਗੋਬਿੰਦ ਰਾਇ ਨਾਂ ਰਹਿਣ ਦਿਉ।
ਜਿਹੜੀ ਦਾਤ ਅੰਮ੍ਰਿਤ ਦੀ ਤੁਸੀਂ ਲਈ ,
ਮੇਰੀ ਝੋਲ਼ੀ ਵਿੱਚ ਵੀ ਪੈਣ ਦਿਉ।
ਜਿਸ ਚੇਲਿਆਂ ਪਾਸੋਂ ਦਾਤ ਮੰਗੀ ,
ਇਹ ਮੁਰਸ਼ਦ ਹੈ ਅਕੇਲਾ।
ਵਾਹ ਵਾਹ ਗੋਬਿੰਦ ਸਿੰਘ,
ਆਪੇ ਗੁਰੁ ਚੇਲਾ।
ਲੇਖਕ-ਅਰਸ਼ਪ੍ਰੀਤ ਸਿੰਘ ਮਧਰੇ
ਫੋਨ ਨੰਬਰ _ 9878567128
ਮੇਹਰ ਮਲਿਕ ਦਾ ਨਾਵਲ : ਵੇਸਵਾ
NEXT STORY