ਪਿਛਲੇ ਦਸ ਦਿਨਾਂ ਤੋਂ ਹੋ ਰਹੀ ਲਗਾਤਾਰ ਗੋਲਾਬਰੀ ਕਾਰਨ ਪਿੰਡ ਦੇ ਲੋਕ ਬੰਕਰਾਂ ਵਿਚ ਰਹਿ ਰਹੇ ਸਨ। ਦਿਨ ਰਾਤ ਆਵਾਜ਼ ਆ ਰਹੀ ਸੀ। ਦੋਹਾਂ ਪਾਸੇ ਤੋਂ ਗੋਲੀਆਂ ਤੇ ਬੰਬ ਚਲ ਰਹੇ ਸਨ। ਅੱਜ ਜਦੋਂ ਸਾਰਾ ਮਾਹੋਲ ਸਾਂਤ ਜਿਹਾ ਜਾਪਿਆ ਤਾਂ ਮੁਖਤਿਆਰ ਸਿੰਘ ਬੰਕਰ ਵਿੱਚੋਂ ਨਿਕਲ ਕੇ ਬਾਹਰ ਆਇਆ ਤਾਂ ਦੇਖਿਆ ਕਿ ਲੜਾਈ ਬੰਦ ਹੋ ਗਈ। ਕੰਡਿਆਲੀ ਤਾਰ ਦੇ ਦੋਵੇਂ ਪਾਸੇ ਹਥਿਆਰ ਬੰਦ ਫੌਜੀ ਦਸਤ ਕਰ ਰਹੇ ਸਨ। ਅਚਾਨਕ ਮੁਖਤਿਆਰ ਨੂੰ ਕੰਡਿਆਲੀ ਤਾਰ ਦੇ ਪਾਰ ਤੋਂ ਸੁਲੇਮਾਨ ਆਉੁਂਦਾ ਦਿਖਾਈ ਦਿੱਤਾ। ਮੁਖਤਿਆਰ ਦੇ ਖੇਤ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਵਿਚ ਸਨ ਤੇ ਉਹ ਹਰ ਰੋਜ਼ ਜਾਂਦਾ ਤਾਂ ਉਸਦੇ ਨਾਲ ਵਾਲੇ ਖੇਤ ਦਾ ਮਾਲਕ ਸੀ ਸੁਲੇਮਾਨ ਦੋਹਾਂ ਦੀ ਵੱਟ ਸਾਂਝੀ ਹੋਣ ਕਾਰਨ ਉਹਨਾਂ ਦੀ ਦੋਸਤੀ ਹੋ ਗਈ ਸੀ। ਅੱਜ ਦਸ ਦਿਨਾਂ ਬਾਅਦ
ਇਕ ਦੂਜੇ ਨੂੰ ਦੂਰੋਂ ਦੇਖ ਕੇ ਖੁਸ਼ ਹੋਏ। ਮੁਖਤਿਆਰ ਸਿੰਘ ਨੇ ਫੌਜ਼ ਤੋਂ ਪੁਛਿਆ ਕਿ ਕਦੋਂ ਤਕ ਰਾਹ ਖੁੱਲੂ ਕਦੋਂ ਤੱਕ ਉਹ ਆਪਣੇ ਖੇਤ ਵਿਚ ਜਾਊ ਕਦੋਂ ਏਹ ਕੰਡਿਆਲੀ ਤਾਰ ਖੋਲ੍ਹਣ ਗਏੇ। ਕਿਸੇ ਨੇ ਉਸ ਨੂੰ ਕੋਈ ਉੁਤਰ ਨਾ ਦਿੱਤਾ ਸੁਲੇਮਾਨ ਤੇ ਮੁਖਤਿਆਰ
ਦਿਲ 'ਚ ਮਿਲਣ ਦੀ ਤਾਂਘ ਲੈ ਕੇ ਇਕ ਦੂਜੇ ਨੂੰ ਤੱਕ ਰਹੇ ਸਨ ਉਹਨਾਂ ਨੂੰ ਦੇਖ ਕੇ ਇਕ ਫੌਜੀ ਬੋਲਿਆ quo ਕਦੇ ਵੀ ਖੁੱਲ ਸਕਦੀ ਪਰ ਜਿਹੜੀ ਤਾਰ ਸਾਡੇ ਸਿਆਸਤਦਾਨਾਂ ਨੇ ਵਿਛਾਈ ਉਹ ਸਾਨੂੰ ਬੰਨ ਰੱਖਦੀ ਆਂ ਜਿਹੜੀ ਸਾਨੂੰ ਲਹੂ ਲੁਹਾਣ ਕਰਦੀ ਏ ਅਸਲੀ ਕੰਡਿਆਲੀ ਤਾਰ ਤਾਂ ਉਹ ਹੈ ਜੋ ਰੂਹਾਂ ਨੂੰ ਜਖਮੀ ਕਰਦੀ ਆਂ ਜੋ ਸਾਡੇ ਵਰਗੇ ਆਮ ਬੰਦਿਆਂ ਨੂੰ ਨਹੀਂ ਦਿਖਦੀ ਪਰ ਜ਼ਖਮ ਹਰੇਕ ਨੂੰ ਦਿੰਦੀ ਏ ਤੇ ਕੋਈ ਵੀ ਉਸ ਨੂੰ ਉਤਾਰਨ ਦੀ ਗੱਲ ਵੀ ਨਹੀਂ ਕਰਦਾ। ਫੌਜੀ ਦੀ ਗੱਲ ਸੁਣ ਹੋਰ ਖੜੇ ਫੌਜੀ ਵੀ ਉਸ ਦੀ ਹਾਂ 'ਚ ਹਾਂ ਮਿਲਾਉਣ ਲੱਗੇ ਤੇ ਮੁਖਤਿਆਰ ਵੀ।
ਸੁਖਦੀਪ ਕੌਰ ਕਰਹਾਲੀ
ਕਾਲਖ਼ ਦੀ ਕੁੱਲੀ- ਕਾਵਿ ਰਚਨਾ
NEXT STORY