Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    6:35:39 PM

  • heavy rain and hailstorm in jalandhar weather turns pleasant

    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ...

  • petrol in punjab lpg gas

    ਪੰਜਾਬ 'ਚ ਪੈਟਰੋਲ-ਡੀਜ਼ਲ ਤੇ LPG ਦੀ ਸਪਲਾਈ ਨੂੰ ਲੈ...

  • congress leader parminder tiwari

    ਕਾਂਗਰਸੀ ਆਗੂ ਦੇ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ,...

  • heavy hailstorm in punjab

    ਅੰਮ੍ਰਿਤਸਰ ਵਿਚ ਭਾਰੀ ਗੜ੍ਹੇਮਾਰੀ, ਬਰਫ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ

  • Edited By Aarti Dhillon,
  • Updated: 31 Mar, 2019 02:05 PM
Meri Awaz Suno
frieda
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਸਿਆਸਤ ਦੇ ਧੁਰੰਧਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਜੋ ਕਿ ਪਿਛਲੇ ਪੰਜ ਸਾਲਾਂ ਤੋਂ ਦੇਸ਼ ਦੀ ਸਰਗਮ ਸਿਆਸਤ ਦੇ ਹਾਸ਼ੀਏ ਤੇ ਚਲੇ ਆ ਰਹੇ ਸਨ ਦਾ ਪਾਰਟੀ ਨੇ ਗਾਂਧੀਨਗਰ ਤੋਂ ਟਿਕਟ ਕੱਟ ਕੇ ਲਗਦਾ ਹੈ ਉਨ੍ਹਾਂ ਨੂੰ ਭਾਰਤ ਦੀ ਸਿਆਸੀ ਪਿਚ ਤੋਂ ਹਮੇਸ਼ਾਂ ਲਈ ਆਊਟ ਕਰ ਦਿੱਤਾ ਹੈ। ਇਹ ਉਹੀਓ ਅਡਵਾਨੀ ਸਨ ਜਿਨ੍ਹਾਂ ਨੇ ਕਦੀ ਆਪਣੇ ਸਾਥੀਆਂ ਸਵ: ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮਿਲ ਕੇ ਦੋ ਸੀਟਾਂ ਵਾਲੀ ਭਾਜਪਾ ਨੂੰ ਦੇਸ਼ ਦੀ ਸੱਤਾ ਦੇ ਸਿੰਘਾਸਣ ਤੇ ਪਹਿਲੀ ਵਾਰ ਬਿਰਾਜਮਾਨ ਕੀਤਾ ਸੀ । ਪਰ ਅੱਜ ਉਹੀਓ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਜਿਹੇ ਦਿਗਜ ਨੇਤਾਵਾਂ ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨੇ ਜਿਹੋ ਜਿਹਾ ਸਲੂਕ ਕੀਤਾ ਹੈ ਉਸ ਦੀ ਉਦਾਹਰਣ ਚੜਦੇ ਤੋਂ ਲਹਿੰਦੇ ਪਾਸੇ ਤੱਕ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਵੈਸੇ ਅੱਜ ਕਲ ਦੇ ਨਾ-ਫਰਮਾਂਬਰਦਾਰ ਬੱਚੇ ਆਪਣੇ ਬੁੱਢੇ ਮਾਂ ਪਿਉ ਨਾਲ ਜੋ ਵਿਵਹਾਰ ਕਰਦੇ ਨੇਂ। ਓਸ ਤੋਂ ਅਸੀਂ ਸਾਰੇ ਹੀ ਭਲੀਭਾਂਤ ਜਾਣੂੰ ਹਾਂ ਤੇ ਉਹੀਓ ਸਲੂਕ ਅੱਜ ਅਡਵਾਨੀ ਤੇ ਜੋਸ਼ੀ ਹੁਰਾਂ ਨਾਲ ਹੋਇਆ ਜਾਪਦਾ ਏ। ਪਰ ਇਹ ਵੀ ਸੱਚ ਹੈ ਕਿ ਮਾਂ ਪਿਉ ਨਾਲ ਮਾੜਾ ਵਿਵਹਾਰ ਅਕਸਰ ਓਹੀਓ ਬੱਚੇ ਕਰਦੇ ਨੇਂ ਜਿਹਨਾਂ ਦੇ ਮਾਪਿਆਂ ਨੇ ਤਮਾਮ ਉਮਰ ਖੁਦ ਕੁਚੱਜੇ ਤੇ ਗਲਤ ਰਸਤਿਆਂ ਦੇ ਪਾਂਧੀ ਰਹੇ ਹੋਣ ਜਾਂ ਫਿਰ ਔਲਾਦ ਦੇ ਹਰ ਚੰਗੇ ਮਾੜੇ ਕੰਮਾਂ ਦੇ ਸਮਰਥਨ ਚ ਨਿਤੱਰਦੇ ਰਹੇ ਹੋਣ ਤੇ ਆਪਣੀ ਔਲਾਦ ਦੇ ਮਾੜੇ ਕਾਰਨਾਮਿਆਂ ਤੇ ਵੀ ਹੱਲਾ ਸ਼ੇਰੀ ਦਿੰਦੇ ਰਹੇ ਹੋਣ ਜਾਂ ਉਨ੍ਹਾਂ ਦੀਆਂ ਕੁਤਾਹੀਆਂ ਤੇ ਪਰਦਾ ਪਾਉਂਦੇ ਰਹੇ ਹੋਣ। ਅਜਿਹੇ ਉਕਤ ਹਾਲਾਤਾਂ ਦੇ ਫਲਸਰੂਪ ਜੋ ਬੱਚੇ ਪਰਵਰਿਸ਼ ਪਾਉਂਦੇ ਹਨ। ਫੇਰ ਜੇ ਉਹ ਮਾਂ-ਬਾਪ ਨਾਲ ਮਾੜਾ ਵਤੀਰਾ ਕਰਨ ਤਾਂ ਇਸ ਵਿੱਚ ਕਿਸੇ ਨੂੰ ਕੋਈ ਅਸਚਰਜ ਨਹੀਂ ਹੋਣਾ ਚਾਹੀਦਾ। ਕੁਦਰਤ ਦਾ ਇਹ ਵੀ ਅਟੱਲ ਅਸੂਲ ਹੈ ਕਿ ਜੋ ਜਿਹੋ ਜਿਹਾ ਬੀਜੇਗਾ ਓਹ ਉਹੋ ਜਿਹਾ ਵੱਢੇਗਾ । ਜੇਕਰ ਅਸੀਂ ਇਸ ਦੁਨੀਆਂ ਵਿੱਚ ਨਫਰਤ ਦਾ ਬੀਜ ਬੋ ਕੇ ਇਹ ਸੋਚੀਏ ਕਿ ਸਾਨੂੰ ਪਿਆਰ  ਰੂਪੀ ਫਲਾਂ ਦੀ ਪ੍ਰਾਪਤੀ ਹੋਵੇਗੀ ਤਾਂ ਯਕੀਨਨ ਇਹ ਸਾਡੀ ਖਾਮ ਖਿਆਲੀ ਹੋਵੇਗੀ ਹੀ ਬੇਵਕੂਫੀ  ਵੀ ਹੋਵੇਗੀ । ਬਾਬਾ ਫਰੀਦ ਨੇ ਅਜਿਹੀ ਮਾਨਸਿਕਤਾ ਨੂੰ ਇੱਕ ਸ਼ਲੋਕ ਵਿੱਚ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ਕਿ : ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ £
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ
ਅਸੀਂ ਸਮਝਦੇ ਹਾਂ ਕਿ ਜੋ ਅੱਜ ਅਡਵਾਨੀ ਨਾਲ ਹੋਇਆ ਹੈ ਯਕੀਨਨ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਜੋ ਉਨ੍ਹਾਂ ਨੇ ਬੀਜਿਆ ਸੀ ਇਹ ਸਭ ਓਸੇ ਦਾ ਫਲ ਹੈ ਭਾਵ ਉਨ੍ਹਾਂ ਜਿਸ ਰਸਤੇ ਦੀ ਚੋਣ ਕੀਤੀ ਸੀ ਓਸ ਦਾ ਅੰਜਾਮ ਇਹੋ ਹੋਣਾ ਸੀ। ਜਦੋਂ ਅਸੀਂ ਅਡਵਾਨੀ ਹੁਰਾਂ ਦੇ ਰਾਜਨੀਤਿਕ ਪਿਛੋਕੜ ਤੇ ਨਜ਼ਰ ਮਾਰਦੇ ਹਾਂ ਤਾਂ ਸਾਡੇ ਸਾਹਮਣੇ ਨੱਬੇ ਦੇ ਦਹਾਕਿਆਂ ਦੇ ਉਹ ਹੌਲਨਾਕ ਦ੍ਰਿਸ਼ ਇੱਕ - ਇੱਕ ਕਰਕੇ ਸਾਹਮਣੇ ਆ ਜਾਂਦੇ ਨੇਂ ਜਦੋਂ ਉਕਤ ਨੇਤਾਵਾਂ ਨੇ ਰਾਮ ਮੰਦਰ ਲਈ ਰੱਥ ਯਾਤਰਾਵਾਂ ਕੱਢੀਆਂ ਤੇ ਦੇਸ਼ ਨੂੰ ਫਿਰਕਾਪ੍ਰਸਤੀ ਦੇ ਹਨ੍ਹੇਰੇ ਵਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਫਿਰ ਜਿਸ ਪ੍ਰਕਾਰ ਕਾਰ ਸੇਵਕਾਂ ਦੁਆਰਾ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ ਤੇ ਉਸ ਉਪਰੰਤ ਜਿਸ ਤਰ੍ਹਾਂ ਦੇਸ਼ ਅੰਦਰ ਵੱਡੇ ਪੱਧਰ ਤੇ
ਫਿਰਕਾਪ੍ਰਸਤੀ ਭਰਪੂਰ ਹਿੰਸਾਤਮਕ ਘਟਨਾਵਾਂ ਵਾਪਰੀਆਂ। ਜਿਸ ਦੇ ਫਲਸਰੂਪ ਹਜਾਰਾਂ ਬੇ-ਗੁਨਾਹ ਮਾਰੇ ਗਏ ਤੇ ਕਿੰਨੇ ਘਰ ਉਜੜੇ ਤੇ ਕਿੰਨੇ ਹੀ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ ਤੇ ਔਰਤਾਂ ਦੇ ਸੁਹਾਗ ਹਮੇਸ਼ਾਂ ਹਮੇਸ਼ ਲਈ ਮੌਤ ਦੇ ਘਾਟ ਉਤਾਰੇ ਗਏ। ਕੁਲ ਮਿਲਾ ਕੇ ਇਸ ਦੋਰਾਨ ਦੇਸ਼ ਦਾ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਪੂਰੇ ਘਟਨਾਕ੍ਰਮ ਦੋਰਾਨ ਦੇਸ਼ ਦੀ ਜੋ ਦੁਨੀਆਂ ਵਿੱਚ ਬਦਨਾਮੀ ਹੋਈ ਉਹ ਵੱਖਰੀ ਸੀ । ਬੇਸ਼ੱਕ ਉਕਤ ਘਟਨਾ ਨੇ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਨੂੰ ਜੋ ਗਹਿਰਾ ਜਖਮ ਪਹੁੰਚਿਆ ਉਸ ਦੀ ਉਦਾਹਰਣ ਨਹੀਂ ਮਿਲਦੀ । ਇਸ ਦੇ ਨਾਲ ਹੀ ਸਮਾਂ ਆਪਣੀ ਰਫਤਾਰ ਚਲਦਾ ਰਿਹਾ ਤੇ ਆਪਣੀ ਬੁੱਕਲ ਹੇਠ ਇਤਿਹਾਸ ਨੂੰ ਸਮੇਟਦਾ ਰਿਹਾ। ਫਿਰ ਨਰਿੰਦਰ ਮੋਦੀ ਨੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਜਰਾਤ ਦੀ ਵਾਗਡੋਰ ਬਤੌਰ ਮੁੱਖ ਮੰਤਰੀ ਅਡਵਾਨੀ ਦਾ ਅਸ਼ੀਰਵਾਦ ਲੈਂਦਿਆ ਸੰਭਾਲੀ। ਫਿਰ 2002 ਵਿੱਚ ਗੁਜਰਾਤ ਅੰਦਰ ਵੱਡੇ ਪੈਮਾਨੇ ਤੇ ਫਿਰਕੂ ਹਿੰਸਾ ਦੀ ਅੱਗ ਭੜਕੀ ਅਤੇ ਘੱਟ ਗਿਣਤੀਆਂ ਦੀ ਵੱਡੇ ਪੈਮਾਨੇ ਤੇ ਵੱਢ-ਟੁੱਕ ਹੋਈ ਇਸ ਹਿੰਸਾ ਦੋਰਾਨ ਅਹਿੰਸਾ ਦੇ ਪੁਜਾਰੀ ਗਾਂਧੀ ਦੇ ਗੁਜਰਾਤ ਵਿਚ ਕਿੰਨਿਆਂ ਨੂੰ ਜਿਊਂਦਿਆਂ ਸਾੜਿਆ ਗਿਆ ਤੇ ਕਿੰਨੀਆਂ ਹੀ ਔਰਤਾਂ ਨਾਲ ਸਮੂਹਿਕ ਬਲਾਤਕਾਰ ਹੋਏ ਯਕੀਨਨ ਜਿਹਨਾਂ ਨੂੰ ਚੇਤੇ ਕਰਦਿਆਂ ਅੱਜ ਵੀ ਰੋਂਗਟੇ ਖੜ੍ਹੇ ਹੁੰਦੇ ਨੇਂ। ਗੁਜਰਾਤ ਦੀ ਇਸ ਫਿਰਕੂ ਹਿੰਸਾ ਨੇ ਇਕ ਵਾਰ ਫਿਰ ਦੇਸ਼ ਦੀ ਪੂਰੀ ਦੁਨੀਆ ਵਿਚ ਫਜੀਹਤ ਕਰਵਾਈ ਇਨਸਾਨੀਅਤ ਦਾ ਜਜ਼ਬਾ ਰੱਖਣ ਵਾਲੇ ਹਰ ਇੱਕ ਵਿਅਕਤੀ ਨੇ ਇਸ ਉਕਤ ਹਿੰਸਾ ਦੀ ਭਰਪੂਰ ਨਿੰਦਾ ਕੀਤੀ। ਇਥੋਂ ਤਕਕਿ ਓਸ ਵਕਤ ਦੇ ਪ੍ਰਧਾਨ ਮੰਤਰੀ ਨੇ ਵੀ ਸੂਬੇ ਦੇ ਮੁੱਖ ਮੰਤਰੀ ( ਨਰਿੰਦਰ ਮੋਦੀ) ਨੂੰ ਰਾਜ ਧਰਮ ਨਿਭਾਉਣ ਦੀ ਗੁਹਾਰ ਲਗਾਈ। ਗੱਲ ਤਾਂ ਇਹ ਵੀ ਸੁਣਨ ਚ ਆਈ ਕਿ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਨੇ ਮੋਦੀ ਤੋਂ ਅਸਤੀਫਾ ਲੈਣ ਦਾ ਪੱਕਾ ਮਨ ਬਣਾ ਲਿਆ ਸੀ ਤੇ ਉਹ ਚਾਹੁੰਦੇ ਸਨ ਕਿਮੋਦੀ ਸਵੈ ਇੱਛਾ ਨਾਲ ਅਸਤੀਫਾ ਦੇਣ। ਪਰ ਕਹਿੰਦੇ ਐਨ ਮੌਕੇ ਅਡਵਾਨੀ , ਮੋਦੀ ਲਈ ਇਕ ਸੰਕਟ ਮੋਚਕ ਬਣ ਕੇ ਸਾਹਮਣੇ ਆਏ ਤੇ ਓਸੇ ਦੌਰਾਨ ਫਿਰ ਪਾਰਟੀ ਦੇ ਗੋਆ ਸਮਾਗਮ ਵਿੱਚ ਤੈਅ ਪਾਇਆ ਕਿ ਮੋਦੀ ਤੋਂ ਅਸਤੀਫਾ ਨਾ ਲਿਆ ਜਾਵੇ ਤੇ ਇਸ ਉਪਰੰਤ ਵੋਟਾਂ ਦੇ ਧਰੁਵੀਕਰਨ ਜਰੀਏ ਗੁਜਰਾਤ ਵਿਚ ਮੋਦੀ ਆਪਣੀ ਸਰਕਾਰ ਬਣਾਉਣ ਵਿੱਚ ਇੱਕ ਵਾਰ ਕਾਮਯਾਬ ਹੋਏ ।ਜਦੋਂ ਕਿ 2004 ਦੇ ਲੋਕ ਸਭਾ ਇਲੈਕਸ਼ਨ ਵਿੱਚ ਵਾਜਪਾਈ ਦੇ ਸ਼ਈਨਿੰਗ ਇੰਡੀਆ ਦਾ ਜੋ ਹਸ਼ਰ ਹੋਇਆ ਉਸ ਤੋਂ ਸੱਭ ਜਾਣੂ ਹਨ। ਭਾਵ ਸੱਤਾ ਦੀ ਵਾਗਡੋਰ ਇਕ ਵਾਰ ਫਿਰ ਕਾਂਗਰਸ ਹੱਥ ਆਈ। ਫਿਰ 2009 ਦੇ ਇਲੈਕਸ਼ਨ ਵਿੱਚ ਭਾਜਪਾ ਵਲੋਂ ਪ੍ਰਧਾਨ ਮੰਤਰੀ ਔਹੁਦੇ ਦੇ ਉਮੀਦਵਾਰ ਵਜੋਂ ਐਲ ਕੇ ਅਡਵਾਨੀ ਨੂੰ ਉਤਾਰਿਆ ਗਿਆ ਤੇ ਉਨ੍ਹਾਂ ਦੀ ਬਦਕਿਸਮਤੀ ਕਿ ਉਹ ਇਸ ਵਾਰ ਭਾਜਪਾ ਨੂੰ ਜਿੱਤ ਦਿਵਾਉਣ ਚ ਨਾਕਾਮ ਸਾਬਿਤ ਹੋਏ। ਇਸ ਦੇ ਵਿਪਰੀਤ ਮੋਦੀ ਗੁਜਰਾਤ ਦੇ ਸੂਬਾਈ ਇਲੈਕਸ਼ਨ ਵਿਚ ਲਗਾਤਾਰ ਜਿੱਤ ਤੇ ਜਿੱਤ ਦਰਜ ਕਰਦੇ ਰਹੇ ਤੇ ਭਾਜਪਾ ਤੇ ਜਨਸੰਘ ਚ ਆਪਣੀ ਸਥਿਤੀ ਚੁੱਪ-ਚੁਪੀਤੇ ਮਜ਼ਬੂਤ ਕਰਦੇ ਰਹੇ। ਇਥੋਂ ਤਕ ਇਕ ਸਮਾਂ ਅਜਿਹਾ ਆਇਆ ਕਿ ਭਾਜਪਾ ਦੇ ਵੱਡੇ ਤੋਂ ਵੱਡੇ ਨੇਤਾ ਵੀ ਮੋਦੀ ਦੇ ਰਾਜਨੀਤਿਕ ਕੱਦ ਸਾਹਮਣੇ ਬੋਣੇ ਪ੍ਰਤੀਤ ਹੋਣ ਲੱਗੇ । ਇਕ ਵਾਰ ਫਿਰ ਜਦੋਂ 2013 ਵਿੱਚ ਲੋਕ ਸਭਾ ਇਲੈਕਸ਼ਨ ਨੇੜੇ ਆਏ ਤੇ ਜਨਸੰਘ ਅਤੇ ਭਾਜਪਾ ਦੇ ਲੀਡਰਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਚਰਚਾਵਾਂ ਚੱਲੀਆਂ ਤੇ ਪਾਰਟੀ ਲੀਡਰਸ਼ਿਪ ਨੇ ਇਹ ਪ੍ਰਬਲ ਇੱਛਾ ਪ੍ਰਗਟਾਈ ਕਿ ਇਸ ਵਾਰ (2014) ਇਲੈਕਸ਼ਨ ਵਿੱਚ ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੇ ਰੂਪ ਵਿੱਚ ਨਰਿੰਦਰ ਮੋਦੀ ਨੂੰ ਉਤਾਰਿਆ ਜਾਏ। ਪਰ ਜਦੋਂ ਅਡਵਾਨੀ ਨੇ ਆਪਣੀ ਜਿੰਦਗੀ ਭਰ ਦੇ ਕਮਾਏ ਸਰਮਾਏ ਨੂੰ ਆਪਣੇ ਸਾਹਮਣੇ ਆਪਣੇ ਅੱਖੀਂ ਲੁੱਟਦੇ ਵੇਖਿਆ ਤਾਂ ਉਨ੍ਹਾਂ ਮੋਦੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣਾਏ ਜਾਣ ਦੀ ਅੰਦਰ ਖਾਤੇ ਖਾਸੀ ਵਿਰੋਧਤਾ ਜਤਾਈ । ਪਰ ਅਡਵਾਨੀ ਸ਼ਾਇਦ ਇਹ ਭੁੱਲ ਗਏ ਕਿ ਹਰ ਕੋਈ ਆਪਣਾ ਦਾਓ ਹਮੇਸ਼ਾਂ ਜਿੱਤਣ ਵਾਲੇ ਘੋੜੇ ਉਪਰ ਹੀ ਲਗਾਉਂਦਾ ਹੈ ਤੇ ਜਿਵੇਂ ਕਿਵੇਂ ਮਨ-ਮਨੋਤੀ ਹੋਈ ਤੇ ਭਾਜਪਾ ਵਾਲਿਆਂ ਨੇ ਨਰਿੰਦਰ ਮੋਦੀ ਨੂੰ 2014 ਵਿੱਚ ਬਤੌਰ ਪ੍ਰਧਾਨ ਮੰਤਰੀ ਦੇ ਓਹਦੇ ਦੇ ਰੂਪ ਵਿਚ ਪੇਸ਼ ਕੀਤਾ ਇਸ ਉਪਰੰਤ ਉਨ੍ਹਾਂ ਲੋਕ ਚੋਣਾਂ ਵਿੱਚ ਨਾ ਸਿਰਫ ਮੋਦੀ ਕਾਮਯਾਬ ਹੋਏ ਬਲਕਿ ਭਾਜਪਾ ਵਾਲੇ ਪਹਿਲੀ ਵਾਰ ਬਹੁਮਤ ਪ੍ਰਾਪਤ ਕਰਦਿਆਂ ਆਪਣੇ ਬਲਬੂਤੇ ਤੇ ਕੇਂਦਰ ਸੱਤਾ ਤੇ ਕਾਬਜ਼ ਹੋਏ । ਇਸ ਉਪਰੰਤ ਮੋਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਇਆ ਤੇ ਮੰਤਰੀ ਮੰਡਲ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਦੋਵੇਂ ਪਰਮ ਮਿੱਤਰਾਂ ਅਡਵਾਨੀ ਤੇ ਜੋਸ਼ੀ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ ਤਾਂ ਲੋਕਾਂ ਨੇ ਹੈਰਾਨੀ ਪ੍ਰਗਟਾਈ ਪਰ ਇਸ ਮੌਕੇ ਤਰਕ ਇਹ ਦਿੱਤਾ ਗਿਆ ਕਿ 75 ਸਾਲ ਤੋਂ ਵਧੇਰੇ ਉਮਰ ਦੇ ਆਗੂਆਂ ਨੂੰ ਮੰਤਰੀ ਪੱਦ ਦੀ ਕੋਈ ਜਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਇਸ ਬਹਾਨੇ ਅਡਵਾਨੀ ਤੇ ਜੋਸ਼ੀ ਵਰਗੇ ਪਾਰਟੀ ਦੇ ਪੁਰਾਣੇ ਲੀਡਰਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਗਿਆ। ਸਰਕਾਰ ਬਨਾਉਂਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸਭ ਤੋਂ ਵੱਧ ਵਿਸ਼ਵਾਸ ਪਾਤਰ ਅਮਿਤ ਸ਼ਾਹ ਨੂੰ ਭਾਜਪਾ ਦਾ ਪ੍ਰਧਾਨ ਬਨਾਉਂਦਿਆਂ ਪਾਰਟੀ ਦੀ ਵਾਗਡੋਰ ਉਨ੍ਹਾਂ ਹੱਥ ਦਿੱਤੀ ਤੇ ਇਕ ਹੋਰਸ਼ੋਸ਼ੇ ਰਾਹੀਂ ਅਡਵਾਨੀ ਜੋਸ਼ੀ ਨੂੰ ਪਾਰਟੀ ਦੇ ਮਾਰਗ ਦਰਸ਼ਨ ਦਾ ਰੁਤਬਾ ਦੇ ਕੇ ਬਹੁਤ ਹੀ ਚਤੁਰਾਈ ਨਾਲ ਹੋਲੀ ਹੋਲੀ ਸਰਗਮ ਸਿਆਸਤ ਤੋਂ ਪੂਰੀ ਤਰ੍ਹਾਂ ਹਾਸ਼ੀਏ ਤੇ ਲਿਆਂਦਾ ਗਿਆ । ਮੋਦੀ ਅਮਿਤ ਜੋੜੀ ਦੇ ਕੇਂਦਰੀ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਲੋਕਾਂ ਨੂੰ ਇੰਝ ਲਗਿਆ ਕਿ ਜਿਵੇਂ ਹੁਣ ਅਟਲ ਅਡਵਾਨੀ ਯੁੱਗ ਆਪਣੇ ਸਮਾਪਨ ਵਲ ਵੱਧ ਰਿਹਾ ਹੈ । ਫਿਰ ਵੀ ਅਡਵਾਨੀ ਦੇ ਸੰਦਰਭ ਵਿੱਚ ਲੋਕਾਂ ਦੁਆਰਾ ਅਕਸਰ ਇਹ ਕਿਆਸ ਅਰਾਈਆਂ ਲਗਾਈਆਂ ਜਾਰਹੀਆਂ ਸਨ ਕਿ ਸ਼ਾਇਦ ਅਡਵਾਨੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਕੇ ਸਰਗਮ ਸਿਆਸਤ ਚੋਂ ਇਕ ਖੂਬਸੂਰਤ ਵਿਦਾਇਗੀ ਦਿੱਤੀ ਜਾਵੇ । ਪਰ ਇਸ ਅਹੁਦੇ ਲਈ ਵੀ ਜਦੋਂ ਮੌਜੂਦਾ ਰਾਸ਼ਟਰਪਤੀ (ਰਾਮਨਾਥ ਕੋਵਿੰਦ) ਦਾ ਨਾਮ ਸਾਹਮਣੇ ਆਇਆ ਤਾਂ ਅਡਵਾਨੀ ਦੇ ਰਾਸ਼ਟਰਪਤੀ ਬਣਾਏ ਜਾਣ ਦੀ ਇਕਲੌਤੀ ਉਮੀਦ ਵੀ ਜਿਵੇਂ ਦਮ ਤੋੜ ਗਈ। ਪਰ ਹੁਣ ਆਗਾਮੀ ਲੋਕ ਸਭਾ ਚੋਣਾਂ ਦੇ ਐਨ ਪਹਿਲਾਂ ਅਡਵਾਨੀ ਦਾ ਗਾਂਧੀਨਗਰ ਤੋਂ ਤੇ ਜੋਸ਼ੀ ਦਾ ਕਾਨਪੁਰ ਤੋਂ ਟਿਕਟ ਕੱਟਿਆ ਜਾਣਾ ਤੇ ਗਾਂਧੀਨਗਰ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਲੋਕ ਸਭਾ ਲਈ ਚੋਣ ਲੜਨਾ, ਰਾਜਨੀਤਕ ਪੰਡਿਤਾਂ ਅਨੁਸਾਰ ਸ਼ਾਹ ਵਲੋਂ ਅਡਵਾਨੀ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਮਾਤ ਈ ਨਹੀਂ ਬਲਕਿ ਅਡਵਾਨੀ ਦੀ ਸਿਆਸਤ ਤੋਂ ਜਬਰਨ ਰਿਟਾਇਰਮੈਂਟ ਦਾ ਫਰਮਾਨ ਹੈ। ਅਡਵਾਨੀ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿੱਚ ਬਹੁਤ ਸਮਾਂ ਪਹਿਲਾਂ ਪੜੀ ਇਕ ਕਹਾਣੀ ਯਾਦ ਆ ਗਈ । ਕਹਿੰਦੇ ਹਨ ਕਿ ਇਕ ਸ਼ਹਿਰ ਵਿੱਚ ਇਕ ਸਪੇਰਾ ਸੀ ਉਸ ਨੇ ਆਪਣੇ ਘਰ ਇਕ ਪਾਲਤੂ ਅਜਦਹਾ (ਸੁਰਾਲ) ਪਾਲਣਾ ਸ਼ੁਰੂ ਕਰ ਦਿੱਤਾ ਓਸ ਸੁਰਾਲ ਤੋਂ ਜਦ ਨੇੜੇ ਤੇੜੇ ਦੇ ਇਲਾਕਾ ਨਿਵਾਸੀਆਂ ਨੇ ਖਤਰਾ ਜਤਾਇਆ ਤਾਂ ਸਪੇਰਾ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਮੇਰਾ ਅਜਦਹਾ ਸ਼ਾਕਾਹਾਰੀ ਹੈ ਇਸ ਲਈ ਇਹਦੇ ਕੋਲੋਂ ਕਿਸੇ ਨੂੰ ਕੋਈ ਖਤਰਾ ਨਹੀਂ। ਲੋਕੀ ਸਪੇਰੇ ਦੀ ਗਲ ਤੇ ਵਿਸ਼ਵਾਸ ਕਰਦਿਆਂ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਪਰ ਕੁੱਝ ਕੁ ਦਿਨਾਂ ਬਾਅਦ ਅਜਦਹੇ (ਸੁਰਾਲ) ਨੇ ਚੁੱਪ ਚਪੀਤੇ ਭੁੱਲੇ- ਭਟਕੇ ਰਾਹੀਆਂ ਨੂੰ ਖਾਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਸਪੇਰੇ ਨੂੰ ਫੇਰ ਸ਼ਿਕਾਇਤ ਕੀਤੀ।ਇਸ ਉਪਰੰਤ ਸਪੇਰੇ ਨੇ ਢੰਡੋਰਾ ਪਿਟਵਾਇਆ ਕਿ ਉਹ ਸ਼ਹਿਰ ਦੇ ਫਲਾਂਨੇ ਚੌਂਕ ਵਿਚ ਆਪਣਾ ਸਿਰ ਅਜਦਹਾ (ਸੁਰਾਲ) ਦੇ ਮੂੰਹ ਵਿਚ ਦੇਵੇਗਾ ਤੇ ਅਜਦਹਾ ਓਸ ਨੂੰ ਨਹੀਂ ਖਾਵੇਗਾ ਚੂਨਾਚਿ ਅਜਿਹਾ ਹੀ ਹੋਇਆ ਤੇ ਲੋਕ ਸਪੇਰੇ ਨੂੰ ਸਹੀ ਸਲਾਮਤ ਵੇਖ ਕੇ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਕੇ ਇਕ ਵਾਰ ਫਿਰ ਆਪਣੇ ਘਰੀਂ ਪਰਤ ਗਏ ।ਹੁਣ ਜਿਵੇਂ ਅਜਦਹਾ ਨੂੰ ਇਕ ਪ੍ਰਕਾਰ ਲਾਇਸੈਂਸ ਮਿਲ ਗਿਆ ਤੇ ਓਸ ਨੇ ਲੋਕਾਂ ਨੂੰ ਦਿਨ ਦਿਹਾੜੇ ਸਰੇ ਆਮ ਨਿਗਲਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਸਪੇਰੇ ਨੂੰ ਅਜਦਹਾ ਦੀ ਫਿਰ ਸ਼ਿਕਾਇਤ ਲਗਾਈ ਤਾਂ ਸਪੇਰੇ ਨੇ ਲੋਕਾਂ ਨੂੰ ਫਿਰ ਤੋਂ ਚੌਕ ਵਿਚ ਬੁਲਾਇਆ ਤੇ ਇਸ ਵਾਰ ਜਦੋਂ ਸਪੇਰੇ ਨੇ ਅਜਦਹੇ ( ਸੁਰਾਲ) ਦੇ ਮੂੰਹ ਵਿੱਚਆਪਣਾ ਸਿਰ ਪਾਇਆ ਤਾਂ ਲੋਕ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਅਜਦਹਾ ਸਪੇਰੇ ਨੂੰ ਇਕ ਦਮ ਪੂਰਾ ਨਿਗਲ ਗਿਆ ਤੇ ਇਹਦੇ ਨਾਲ ਈ ਸਪੇਰੇ ਦੀ ਲੀਲਾ ਸਮਾਪਤ ਹੋ ਗਈ ।

  • Frieda
  • ਫਰੀਦਾ
  • ਲਾਲ ਕ੍ਰਿਸ਼ਨ ਅਡਵਾਨੀ

ਸਸਤੇ ਭਾਅ ਦੀ ਸ਼ਰਾਬ 31 ਮਾਰਚ ਤੇ ਵਿਸ਼ੇਸ਼

NEXT STORY

Stories You May Like

    • heavy rain and hailstorm in jalandhar weather turns pleasant
      ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ
    • jalandhar cia staff arrested a youth with 5 pistols
      ਜਲੰਧਰ CIA ਸਟਾਫ਼ ਨੇ 5 ਪਿਸਤੌਲਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, UP ਤੋਂ...
    • roshan healthcare ayurvedic treatment
      ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
    • jalandhar corporation has not been able to earn rangla vihda project
      ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
    • massive fire breaks out at chemical factory chadha enterprises
      ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
    • hail and storm will occur in punjab today
      ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
    • major incident in jalandhar heavy gunfire erupted
      ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
    • good news for liquor contractors in punjab
      ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
    Trending
    Ek Nazar
    the captain suddenly left the team halfway through

    IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

    famous actress loses battle to cancer

    ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

    suspected paneer dangerous chemicals

    ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

    fan reaches stage during live concert sunanda sharma steps back in fear

    ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

    famous actress to become mother of twins

    ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

    pakistan to repay usd 2 bn loan to uae on its demand

    UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

    bat test umpire blunder

    IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

    lifeline for india

    ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

    chennai super kings vs punjab kings

    CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

    ppf scheme deposit

    PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

    ipl 2026 video viral

    ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

    nikita from jalandhar obtained her degree in italy

    ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

    switzerland expelled ukrainian citizens

    100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

    people pardoned  in cuba

    2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

    handshake tspoa

    ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

    singer reveals she lost her voice for six months in 2022

    ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

    abroad indian workers death rajya sabha kirti vardhan singh

    ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

    alcohol liquor bottles qr code

    ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
      • student to get 9 10 lakhs from railway
        ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
      • china string
        ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
      • bjp s grand entry in zila parishad and block committee elections
        ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
      • death mother in law gold jewellery daughter daughter in law
        ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
      • 1947 hijratnama 91  pakhar ram heer
        1947 ਹਿਜਰਤਨਾਮਾ 91: ਪਾਖਰ ਰਾਮ ਹੀਰ
      • cristiano ronaldo confirms 2026 world cup will be his last major tournament
        ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
      • delhi liquor policy premium prices ncr
        ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
      • baba vanga prediction 2025 fortune shines on four zodiac signs
        ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
      • million troops in response to us military deployment
        ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
      • hurun rich list 2025 mukesh ambani retains top spot
        ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +