ਹਰ ਕੋਈ ਟੁੱਟਿਆ ਇਸ਼ਕ ਦਾ
ਉਪਜਦੇ ਵਲਵਲੇ ਲਿਖਣ ਬਹਿ ਜਾਵੇ
ਪਰ ਉਸ ਇਸ਼ਕ ਦਾ ਕੀ ਕਰਨਾ
ਸੋਹਣੀ ਡੁੱਬੇ ਤੇ ਨਜ਼ਰ ਨਾ ਆਵੇ
ਜੰਡ ਥੱਲੇ ਵੱਡਿਆ ਗਿਆ
ਜੇ ਕੋਈ ਮਿਰਜ਼ਾ ਸਾਹਿਬਾ ਭਜਾਵੇ
ਰਾਂਝੇ ਦੇ ਵੀ ਕੁਝ ਹੱਥ ਨਾ ਆਇਆ
ਚਾਹੇ ਮੱਝਾਂ ਚਾਰਦੇ ਨੂੰ ਚੂਰੀਆ ਹੀਰ ਖਵਾਵੇ
ਸੱਸੀ ਆਖੇ ਪੁੰਨੂ ਦੀ ਤਾਂ ਗੱਲ ਨਾ ਕਰੋ
ਜੋ ਛੱਡ ਬਲੋਚਾਂ ਜਾਵੇ
ਉਸ ਲਿਖਣੇ ਦਾ ਕੀ ਫਾਇਦਾ
ਜੇ ਰਤਾ ਸਮਝ ਨਾ ਆਵੇ
ਕੋਈ ਚੜਿਆ ਨਾ ਪੂਰ ਅੱਜ ਤਾਂਹੀ
ਚਾਹੇ ਲੱਖ ਵਾਰ ਵੀ ਨੈਣ ਮਿਲਾਵੇ
ਇਸ਼ਕ ਬਰਬਾਦੀ ਏ
ਜੋ ਧੋਖਾ ਮਾਪਿਆ ਨਾਲ ਕਰਵਾਵੇ
ਲਿਖਣੇ ਦਾ ਫਰਜ਼ ਸੀ ਮੇਰਾ
ਚੰਗੀ ਗੱਲ ਹੈ ਜੇ ਸਮਝ ਪੈ ਜਾਵੇ
ਮਾਪਿਆ ਦੇ ਆਗਿਆਕਾਰ ਬਣੋ
ਅਜਿਹਾ ਹਕੀਕੀ ਇਸ਼ਕ ਨਾ ਕਿਤੋ ਥਿਆਵੇ
ਗੁਰਜੀਤ ਸਿੰਘ ਗੀਤੂ
ਅਸਿਸਟੈਂਟ ਪ੍ਰੋਫੈਸਰ
94653-10052