ਕੁੱਟੋ ਇਸਨੂੰ ਫੜਕੇ, ਇਸਨੇ ਮੰਦਰ ਚੋਂ ਚੋਰੀ ਕੀਤੀ ਹੈ । ਇਸਨੇ ਦੇਵੀ ਮਾਂ ਅੱਗੋਂ ਪਰਸ਼ਾਦ
ਚੁੱਕ ਕੇ ਖਾਧਾ ਹੈ । ਇਸਨੇ ਰੋਟੀ ਚੁੱਕ ਕੇ ਖਾਧੀ ਹੈ ਮੰਦਰ ਦੇ ਪੁਜਾਰੀ ਅਤੇ ਕੁਝ ਸ਼ਰਧਾਲੂ ਇੱਕ (ਭੁੱਖੇ ਬੱਚੇ) ਭਿਖਾਰੀ ਨੂੰ ਫੜੀ ਖੜੇ ਸਨ ।
“ ਹਾਂ ਹਾਂ ਇੱਕ ਦਿਨ ਮੈਂ ਸੁੱਕਾ ਮੇਵਾ ਤੇ ਦੇਸੀ ਘਿਉ ਚੜਾਕੇ ਗਿਆ ਸੀ' ਇਸਨੇ ਉਹ ਵੀ ਚੁਰਾ
ਲਿਆ ਸੀ''
ਇਕ ਹੋਰ ਵਿਚੋਂ ਬੋਲਿਆ । ਸਭ ਉਸ ਭੁੱਖ ਨਾਲ ਮਰ ਰਹੇ ਬੱਚੇ ਪਿੱਛੇ ਪਏ ਹੋਏ ਸਨ , ਪਰ,,,,,,
ਦੇਵੀ ਮਾਤਾ ਦੀ ਮੂਰਤੀ ਬਿਲਕੁਲ ਖ਼ਾਮੋਸ਼ ਸੀ ।
ਕਰਨਦੀਪ ਸੋਨੀ
8437884150
ਸਤਨਾਮ ਸਿੰਘ ਰੰਧਾਵਾ ਯਾਦਗਾਰੀ - ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ
NEXT STORY