ਉਦੋਂ ਪੈਰਾਂ ਥੱਲਿਉਂ ਜ਼ਮੀਨ ਖਿਸਕ ਜਾਂਦੀ ਆ ਜਦੋਂ ਕੋਈ ਵੀ ਪੰਜਾਬ ਦਾ ਦੁਖਾਂਤ ਅੱਖਾਂ ਦੇ ਸਹਾਮਣੇ ਆਉਂਦਾ ਹੈ, ਉਹ ਭਾਵੇਂ 84, ਜਲਿਆਂਵਾਲਾ ਬਾਗ ਹੋਵੇ ,ਚਾਹੇ ਕੋਈ ਵੀ ਘੱਲੂਘਾਰਾ ਹੋਵੇ। ਅੱਜ ਆਪਾਂ ਗੱਲ ਕਰਦੇ ਹਾਂ ਜਲਿਆਂ ਵਾਲੇ ਬਾਗ ਅੰਮ੍ਰਿਤਸਰ ਸਾਹਿਬ ਦੇ ਖੂਨੀ ਸਾਕੇ ਦੀ ਕੇ ਕਿਸ ਤਰ੍ਹਾਂ ਜ਼ਾਲਮ ਫਰੰਗੀਆਂ ਦੇ ਅਫਸਰ ਜਰਨਲ ਡਾਇਰ ਨੇ 13ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਬਹੁਤ ਵੱਡੀ ਸਾਜ਼ਿਸ਼ ਅਧੀਨ ਹਜ਼ਾਰਾਂ ਹੀ ਨਿਰਦੋਸ਼ ਤੇ ਨਹਿੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿੰਨਾ ਵਿੱਚ ਬਹੁਤ ਸਾਰੀਆਂ ਛੋਟੀਆਂ ਮਾਸੂਮ ਜਿੰਦਾਂ ਵੀ ਸ਼ਾਮਲ ਸਨ। ਲਾਸ਼ਾਂ ਦੇ ਖੂਹ ਭਰ ਗੲੇ ,ਧਰਤੀ ਖ਼ੂਨੋਂ ਖੂਨ ਹੋ ਗੲੀ । ਉਦਾਂ ਤਾਂ ਮੈਂ ਕੲੀ ਵਾਰ ਜਲਿਆ ਵਾਲੇ ਬਾਗ ਵਿੱਚ ਗਿਆ ਸੀ। ਪਰ ਪਿਛਲੇ ਸਾਲ ਮੈਨੂੰ ਆਪਣੇ ਬੱਚਿਆਂ ਨਾਲ ਜਲਿਆਂ ਵਾਲੇ ਬਾਗ ਵਿੱਚ ਜਾਣ ਦਾ ਮੌਕਾ ਮਿਲਿਆ ਜਦ ਮੈਂ ਤੇ ਮੇਰਾ ਪਰਿਵਾਰ ਉਸ ਜਗ੍ਹਾ ਤੇ ਘੁੰਮ ਰਹੇ ਸੀ ਤਾਂ ਬੜੇ ਗਹੁ ਨਾਲ਼ ਮੈਂ ਉਨ੍ਹਾਂ ਗੋਲੀਆਂ ਦੇ ਨਿਸ਼ਾਨਾਂ ਨੂੰ ਦੇਖ ਰਿਹਾ ਸੀ ਤਾਂ ਬੱਚੇ ਮੈਨੂੰ ਪੁੱਛਣ ਲੱਗੇ ਕੇ ਪਾਪਾ ਜੀ ਇਹ ਗੋਲੀਆਂ ਦੇ ਨਿਸ਼ਾਨ ਕਿਸ ਤਰ੍ਹਾਂ ਏਨੇ ਪਏ ਹਨ ਤਾਂ ਮੈਂ ਉੱਪਰ ਲਿਖਿਆ ਸਾਰਾ ਇਤਿਹਾਸ ਸੁਣਾਇਆ ਤਾਂ ਮੇਰੀ ਵੱਡੀ ਬੇਟੀ ਕਹਿਣ ਲੱਗੀ ਪਾਪਾ ਜੀ ਜਿਨ੍ਹਾਂ ਗੋਲੀਆਂ ਨੇ ਪੱਥਰਾਂ ਦੇ ਵਿੱਚ ਸ਼ੇਕ ਕਰ ਦਿੱਤੇ ਤਾਂ ਫਿਰ ਉਨ੍ਹਾਂ ਸਾਡੇ ਵਰਗੇ ਬੱਚਿਆਂ, ਉਸ ਸਮੇਂ ਤੇ
ਮੌਜੂਦ ਆਮ ਬੁਜਰਗ ਲੋਕਾਂ ਨੇ ਕਿਵੇਂ ਇੰਨਾਂ ਦਰਦ ਸਹਿਣ ਕੀਤਾ ਹੋਵੇਗਾ ਤੇ ਪਰ ਮੈਂ ਹੋਂਸਲੇ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਸਮਝਾਇਆ ਕੇ ਸ਼ਹੀਦ ਦੇਸ਼ ਕੌਮ ਦੀ ਸ਼ਾਨ ਹੁੰਦੇ ਆ ਤੇ ਰੱਬ ਦੇ ਭਾਣੇ ਅੰਦਰ ਰਹਿ ਕੇ ਇਹ ਸਭ ਕਸ਼ਟ ਸਹਿਣ ਕਰਨ ਦੀ ਸਮਰੱਥਾ ਰੱਖਦੇ ਹਨ। ਮੇਰੇ ਵੱਲੋਂ ਨਿੱਘੀ ਸ਼ਰਧਾਂਜਲੀ ਜ਼ਿਲਿਆਂ ਵਾਲੇ ਬਾਗ ਦੇ ਮਹਾਨ ਸ਼ਹੀਦਾਂ ਨੂੰ , ਕੋਟਿ ਕੋਟਿ ਪ੍ਰਣਾਮ। ਰੱਬਾ ਮੇਹਰ ਰੱਖੀ ਮੇਰੇ ਪੰਜਾਬ ਤੇ ਫੇਰ ਦੁਬਾਰਾ ਕੋਈ ਐਸੀ ਅਣਹੋਣੀ ਘਟਨਾ ਨਾ ਵਾਪਰੇ ਤੇ ਸਾਰੇ ਭੈਣ ਭਰਾ ਸੁਖੀ ਜੀਵਨ ਬਤੀਤ ਕਰਨ।
ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)
00971527632924
ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
NEXT STORY