Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    7:10:36 AM

  • heavy rain warning in punjab

    ਪੰਜਾਬ 'ਚ ਭਾਰੀ ਮੀਂਹ ਦਾ ਅਲਰਟ: ਮੰਗਲਵਾਰ ਨੂੰ...

  • big uproar in politics two congress leaders were expelled from the party

    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਇਨ੍ਹਾਂ ਆਗੂਆਂ...

  • heavy rains for 4 consecutive days in punjab thunderstorm alert

    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ...

  • senior leader akali dal youth president

    ਇਕ ਹੋਰ ਸੀਨੀਅਰ ਆਗੂ ਨੇ ਅਕਾਲੀ ਦਲ 'ਚੋਂ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਮੇਹਰ ਮਲਿਕ ਦਾ ਨਾਵਲ : ਵੇਸਵਾ

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਮੇਹਰ ਮਲਿਕ ਦਾ ਨਾਵਲ : ਵੇਸਵਾ

  • Edited By Aarti Dhillon,
  • Updated: 11 Apr, 2019 04:37 PM
Meri Awaz Suno
nature of the rich vesva
  • Share
    • Facebook
    • Tumblr
    • Linkedin
    • Twitter
  • Comment

'ਵਕਤ' ਮੈਗਜ਼ੀਨ ਦੇ ਮੁੱਖ-ਸੰਪਾਦਕ, ਅਕਾਲੀ ਪੱਤਰਿਕਾ ਜਿਹੀਆਂ ਪੰਜਾਬੀ ਅਖ਼ਬਾਰਾਂ ਵਿੱਚ ਆਪਣੀ ਈਮਾਨਦਾਰੀ ਨਾਲ ਸੇਵਾ ਨਿਭਾਉਣ ਵਾਲੇ 'ਮੇਹਰ ਮਲਿਕ' ਨੇ ਮੀਡੀਆਂ ਦੇ ਖੇਤਰ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ। ਉਸ ਦੀ ਕਲਮ ਵਿੱਚੋਂ ਸਿਆਹੀ-ਰੂਪੀ ਪਾਣੀ ਦਾ ਵਗਦਾ ਝਰਨਾ ਨਿਰੰਤਰ ਆਪਣੇ ਵਹਾਅ ਵਿੱਚ ਚੱਲਦਾ ਰਿਹਾ ਹੈ ਤੇ ਉਸਨੇ ਜਿਊਂਦੇ ਜੀਅ ਰੰਡੇਪਾ, ਚੰਨਣ ਲਾਗੀ, ਵੇਸਵਾ, ਭੋਲੀ ਦਾ ਕਰਵਾ ਚੌਥ ਜਿਹੀਆਂ ਵਾਰਤਕ ਸਾਹਿਤਕ ਕਿਰਤਾਂ ਆਪਣੇ ਪਾਠਕਾਂ ਦੀ ਝੋਲੀ ਵਿੱਚ ਪਾਈਆਂ। ਹੁਣ ਜੇਕਰ ਨਾਵਲ ਦੀ ਗੱਲ ਕਰੀਏ ਤਾਂ ਨਾਵਲ ਆਧੁਨਿਕ ਸਾਹਿਤ ਦਾ ਬੜਾ ਹੀ ਲੋਕ-ਪ੍ਰਿਆ ਰੂਪਾਕਾਰ ਹੈ। ਇਹ ਇਤਾਵਲੀ ਭਾਸ਼ਾ ਦੇ ਸ਼ਬਦ Novella ਤੋਂ ਨਿਕਲਿਆ। ਪੁਰਾਤਨ ਇਤਾਲਵੀ ਵਿਚ ਨਾਵਲ ਨੂੰ ਇਕ ਖ਼ਬਰ, ਇੱਕ ਗੱਪ ਜਾਂ ਬਾਤ ਦੇ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਰਿਹਾ ਹੈ। ਨਾਵਲ ਨੂੰ ਇੱਕ ਵਾਰਤਕ ਕਥਾ ਦੇ ਰੂਪ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਵਿੱਚ ਅਸ਼ਲੀਲ ਕਿਸਮ ਦਾ ਯਥਾਰਥਵਾਦ ਛੁਪਿਆ ਹੁੰਦਾ ਹੈ ਕਹਿ ਕੇ ਵੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਪਰ ਦੇਖਿਆ ਜਾਵੇ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਸ ਵਿਚ ਨੰਗੇਜ਼ ਜਾਂ ਅਸ਼ਲੀਲਪੁਣਾ ਹੀ ਪ੍ਰਧਾਨ ਹੋਵੇ। ਮੇਹਰ ਮਲਿਕ ਦੇ ਨਾਵਲਾਂ ਵਿਚ ਪੇਸ਼ ਕੀਤੇ ਯਥਾਰਥਵਾਦ ਨੂੰ ਅਸ਼ਲੀਲਪੁਣਾ ਕਹਿਣਾ ਕਿਸੇ ਪੱਖੋਂ ਵੀ ਢੁਕਵਾਂ ਨਹੀਂ ਜਾਪਦਾ ਸਗੋਂ ਅੱਜ ਦੇ ਸਮਾਜ ਦੀ ਹੀ ਇੱਕ ਤਸਵੀਰਕਸ਼ੀ ਹੈ ਤੇ ਸਮਾਜ ਨੂੰ ਸਮਾਜ ਦੀ ਅਸ਼ਲੀਲਤਾ ਦਾ ਸ਼ੀਸ਼ਾ ਦਿਖਾ ਕੇ ਲਾਹਣਤ ਪਾਉਣ ਨੂੰ ਅਸ਼ਲੀਲਤਾ ਕਦਾਚਿਤ ਨਹੀਂ ਕਿਹਾ ਜਾ ਸਕਦਾ।
ਕਿਸੇ ਕਥਾ ਜਾਂ ਕਹਾਣੀ ਦੇ ਮੁੱਖ ਤੱਤ ਵਿਸ਼ਾ-ਵਸਤੂ, ਪਲਾਟ, ਪਾਤਰ, ਆਲਾ-ਦੁਆਲਾ ਜਾਂ ਪਰਿਵੇਸ਼, ਬਿਰਤਾਂਤ ਵਿਧੀ, ਅਤੇ ਦ੍ਰਿਸ਼ਟੀਕੋਣ ਹੁੰਦੇ ਹਨ ਜਿਹੜੇ ਕਿ ਉਸਦੇ ਪੂਰਕ ਬਣਦੇ ਹਨ। ਜੇਕਰ ਇਹ ਤੱਤ ਨਾਵਲ ਦੀ ਕਥਾ ਵਿਚ ਨਾ ਪਾਏ ਜਾਣ ਤਾਂ ਇਸ ਵਿਚ ਅਧੁਰਾਪਣ ਖਟਕਦਾ ਹੈ। ਭਾਵੇਂ ਇਹ ਤੱਤ ਸਾਹਿਤ ਦੇ ਵਾਰਤਕ ਰੂਪ ਕਹਾਣੀ ਆਦਿ ਵਿਚ ਵੀ ਹੁੰਦੇ ਹਨ ਪਰ ਨਾਵਲ ਅਤੇ ਕਹਾਣੀ ਆਦਿ ਵਿਚ ਭਿੰਨਤਾ ਇਸ ਗੱਲ ਦੀ ਹੁੰਦੀ ਹੈ ਕਿ ਜਿੱਥੇ ਕਹਾਣੀ ਸਧਾਰਨ ਪਾਤਰਾਂ ਦੀ ਸਾਧਾਰਨਤਾ ਨੂੰ ਬਿਆਨ ਕਰਦੀ ਹੈ ਉੱਥੇ ਨਾਵਲ ਵਿਚ ਸਾਧਾਰਨ ਵਿਅਕਤੀ ਦੀ ਅਸਾਧਾਰਤਾ ਦਾ ਵਿਸਥਾਰ ਪੂਰਵਕ ਵਰਨਣ ਦੇਖਣ ਨੂੰ ਮਿਲਦਾ ਹੈ। ਇਸ ਪੱਖ ਤੋਂ ਜੇਕਰ ਮੇਹਰ ਮਲਿਕ ਦਾ ਨਾਵਲ 'ਵੇਸ਼ਵਾ' ਲੈ ਲਈਏ ਤਾਂ ਇਸ ਵਿਚ ਵੀ ਮੇਰੇ ਖ਼ਿਆਲ ਨਾਲ ਨਾਵਲ ਦੇ ਲਗਪਗ ਸਾਰੇ ਹੀ ਤੱਤ ਮੌਜੂਦ ਹਨ। 
ਨਾਵਲ-ਰੂਪੀ ਇਸ ਪੁਸਤਕ ਵਿਚ ਪÎੰਜ ਛੋਟੇ-ਛੋਟੇ ਨਾਵਲ ਹਨ। ਜਿਨ੍ਹਾਂ ਵਿਚ 'ਪਿਆਰਾ ਨਵੀਨਾ', 'ਵੇਸਵਾ', 'ਬਚਨਾ ਬੱਕਰੀਆਂ ਵਾਲਾ ਅਤੇ ਗਾਨੀ', 'ਦਾਸਤਾਂ' ਅਤੇ 'ਬਾਪੂ ਜੁਆਲਾ ਸਿÎੰਹੁ' ਸ਼ਾਮਿਲ ਹਨ। ਨਾਵਲ ਰੂਪੀ ਪੁਸਤਕ ਵਿੱਚ ਅਲੱਗ-ਅਲੱਗ ਪਾਤਰਾ ਨੂੰ ਲੈ ਕੇ ਮੇਹਰ ਮਲਿਕ ਨੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਖਾਂ ਦੀ ਪੇਸ਼ਕਾਰੀ ਕੀਤੀ ਹੈ। ਉਸ ਨੇ ਸਮਾਜ ਦੇ ਆਲੇ-ਦੁਆਲੇ ਵਿਚੋਂ ਹੀ ਵਿਸ਼ੇ ਲੈ ਕੇ ਪਾਤਰ ਲਏ ਹਨ ਤੇ ਹਰ ਪਾਤਰ ਦਾ ਲੋੜ ਮੁਤਾਬਕ ਨਾਵਲ ਦੀ ਕਥਾ ਵਿਚ ਪ੍ਰਵੇਸ਼ ਕਰਵਾਇਆ ਹੈ। ਬਿਰਤਾਂਤ ਵਿਧੀ ਵੀ ਵਧੀਆ ਹੈ। ਨਾਵਲ ਪੜ• ਕੇ ਇÎੰਝ ਪ੍ਰਤੀਤ ਹੋ ਰਿਹਾ ਹੈ ਕਿ ਮੇਹਰ ਮਲਿਕ ਨੂੰ ਇਸ ਸਭ ਕਾਸੇ ਦੀ ਭਰਪੁਰ ਜਾਣਕਾਰੀ ਹੈ। ਉਂਝ ਦੇਖਿਆ ਜਾਵੇ ਤਾਂ ਨਾਵਲ ਇਕ ਜਾਂ ਇਕ ਤੋਂ ਵੱਧ ਅੰਗਾਂ/ਕਾਂਡਾਂ ਜਾਂ ਅਧਿਆਏ ਦਾ ਪੁਸਤਕ-ਰੂਪੀ ਗੁਲਦਸ਼ਤਾ ਹੁੰਦਾ ਹੈ, ਜਿਸ ਵਿਚਲੀਆਂ ਕਹਾਣੀਆਂ ਦੀ ਲੜੀ ਆਪਸ ਵਿਚ ਜੁੜੀ ਹੋਈ ਹੁੰਦੀ ਹੈ। 
ਮੇਹਰ ਮਲਿਕ ਨੇ ਵੱਖ-ਵੱਖ ਲੋਕਾਂ ਨੂੰ ਆਪਣੇ ਨਾਵਲ ਵਿਚਲੇ ਪਾਤਰ ਵਜੋਂ ਲੈ ਕੇ ਭਰਪੂਰ ਕਿਸਮ ਦਾ ਗਿਆਨ ਵੰਡਣ ਦੀ ਕੋਸ਼ਿਸ਼ ਕੀਤੀ ਹੈ। 11@ ਪੇਜਾਂ ਦੀ ਇਸ ਨਾਵਲ-ਰੂਪੀ ਪੁਸਤਕ ਵਿਚ ਪੰਜ ਛੋਟੇ-ਛੋਟੇ ਆਪਣੇ ਆਪ ਵਿਚ ਪੂਰਨ ਨਾਵਲਾਂ ਦੀ ਕਹਾਣੀ ਨੂੰ ਕੈਦ ਕਰ ਦੇਣਾ ਗਾਗਰ ਵਿਚ ਸਾਗਰ ਭਰਨ ਵਾਲੀ ਗੱਲ ਹੀ ਹੋ ਨਿਬੜਦੀ ਹੈ। ਇਸ ਨਾਵਲ ਵਿਚਲੀ ਪੁਸਤਕ ਦੇ ਪਾਤਰਾਂ ਵਿਚ ਮੱਝਾਂ, ਬੱਕਰੀਆਂ, ਗਾਵਾਂ, ਸ਼ਿਕਾਰੀ ਕੁੱਤੀਆਂ ਤੋਂ ਇਲਾਵਾ ਅਮਲੀ, ਬੱਕਰੀਆਂ ਵਾਲੇ, ਬਾਣੀਏ, ਲਾਲੇ, ਖ਼ੁਸਰੇ, ਅੱਖਾਂ ਤੋਂ ਅਪਾਹਜ਼ ਮÎੰਗਣ ਵਾਲੇ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਝੂੰਗਾ ਤੇ ਬੌਣੀ ਨਾਲ ਕਾਰੋਬਾਰ 'ਤੇ ਪੈਂਦੇ ਨਫ਼ੇ-ਨੁਕਸ਼ਾਨ ਦਾ ਜ਼ਿਕਰ ਵੀ ਨਾਵਲ-ਰੂਪੀ ਪੁਸਤਕ ਨੂੰ ਚਾਰ ਚੰਨ ਲਾ ਦਿੰਦਾ ਹੈ।
ਨਾਵਲ ਵਿਚ ਪਾਤਰਾਂ ਦਾ ਨਾਂ ਚਿਮਨੋ, ਡਿਮਰੂ, ਜਮੁਨਾ ਦਾਸ, ਗਾਨੀ (ਸ਼ਿਕਾਰੀ ਕੁੱਤੀ), ਫ਼ਕੀਰੀਆ, ਪ੍ਰਮੇਸ਼ਰ ਸਿੰਹੁ, ਪ੍ਰੇਮੇਸ਼ਰ ਕੌਰ (ਚੰਨਣ ਕੁਰ), ਮਿੰਨਾ, ਸੁਰੈਣ ਸਿੰਹੁ, ਰਣਜੋਧ ਸਿੰਹੁ, ਸੁਰਿੰਦਰ ਸਿੰਹੁ, ਚਰਨ ਕੁਰ, ਦੇਬਾ, ਬਚਿੱਤਰ  ਸਿੰਹਾਂ, ਰਜੇਸ਼ਵਰ ਦਿਆਲ ਸਿੰਘ, ਬਾਬੂ ਲਾਲ ਆਦਿ ਰੱਖਿਆ ਗਿਆ ਹੈ। 
'ਪਿਆਰਾ ਨਵੀਨਾ' ਵਿਚ ਰੇਲਵੇ ਸਟੇਸ਼ਨਾਂ ਅਤੇ ਉਸ ਦੇ ਇਰਦ-ਗਿਰਦ ਘੁੰਮਦੇ ਕੁਝ ਮੰਗਤੇ ਜਿਨ੍ਹਾਂ ਵਿਚ ਪਿਆਰਾ ਨਾਮ ਦਾ ਮੁੱਖ ਪਾਤਰ ਹੈ (ਜੋ ਕਿ ਅੱਖਾਂ ਤੋਂ ਨਵੀਨਾ ਭਾਵ ਉਸਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ) ਨੂੰ ਲੈ ਕੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਬੜੇ ਹੀ ਵਧੀਆ ਤਰੀਕੇ ਨਾਲ ਕੀਤਾ ਪੇਸ਼ ਕੀਤਾ ਗਿਆ ਮਿਲਦਾ ਹੈ। ਭਾਵੇਂ ਕਿ ਪਿਆਰਾ ਅੱਖਾਂ ਦੇ ਪੱਖ ਤੋਂ ਨਵੀਨਾ ਹੈ ਪਰ ਉਹ ਅੱਖਾਂ ਵਾਲਿਆਂ ਨੂੰ ਮਾਤ ਪਾਉਣ ਦੀ ਤਾਕਤ ਰੱਖਦਾ ਹੈ ਅਜਿਹਾ ਇਸ ਕਾਰਨ ਹੈ ਕਿਉਂਕਿ ਉਸਦੇ ਅੰਦਰ ਇਕ ਗਿਆਨ ਦੀ ਜੋਤਿ ਜਗਦੀ ਹੈ ਅਤੇ ਉਸਨੂੰ ਬਹੁਤ ਸਾਰੇ ਪੁਰਾਣੇ ਕਿੱਸੇ ਕਹਾਣੀਆਂ ਆਦਿ ਮੂੰਹ ਜੁਬਾਨੀ ਯਾਦ ਹਨ। 
'ਵੇਸਵਾ' ਦੀ ਕਹਾਣੀ ਟੱਪਰੀਵਾਸ ਲੋਕਾਂ ਦੇ ਜੀਵਨ ਦਾ ਬਿਆਨ ਕਰਨ ਦੇ ਨਾਲ-ਨਾਲ ਸਮਾਜ ਵਿਚ ਔਰਤ ਦੀ ਤਰਸਯੋਗ ਹਾਲਤ ਅਤੇ ਉਸਨੂੰ ਜਾਲਮ ਸਮਾਜ ਦੀਆਂ ਭੁੱਖੀਆਂ ਤੇ ਹਵਸ ਨਾਲ ਭਰੀਆਂ ਲਲਚਾਈ ਨਜ਼ਰਾਂ ਨਾਲ ਦੇਖਣ ਦੀ ਪ੍ਰਵਿਰਤੀ ਅਤੇ ਪੇਟ ਦੀ ਭੁੱਖ ਲਈ 5-1@ ਰੁਪਏ ਲੈਣ ਦੀ ਖ਼ਾਤਰ ਉਸ ਨੂੰ ਕਿਵੇਂ ਸਮਾਜ ਦੀ ਬੁਰੀ ਨਜ਼ਰ ਦਾ ਸ਼ਿਕਾਰ ਬਣਨਾ ਪੈਂਦਾ ਹੈ ਤੇ ਕਿਵੇਂ ਉਸ ਨੂੰ ਇਹ ਸਮਾਜ ਵੇਸਵਾ (ਵੰਸ਼ ਭਰਨੀ ਔਰਤ, ਸੈਕਸ ਵਰਕਰ ਜਾਂ ਕਾਲ ਗਰਲ) ਦਾ ਨਾਮ ਦੇ ਦਿੰਦਾ ਹੈ ਆਦਿ ਦਾ ਵਰਨਣ ਸਮਾਜ ਨੂੰ ਇਕ ਲਾਹਣਤ ਪਾਉਣਾ ਹੈ। ਨਾਵਲ ਦੀਆਂ ਇਹ ਸਤਰਾਂ ਇਸ ਦਾ ਸਬੂਤ ਹਨ : 
''ਨਾ ਇਹਦੇ ਲੰਗਾਰ ਵੱਲ ਕੀ ਝਾਕਦੈਂ'' ਕਦੇ ਮਾਂ ਦੇ ਲੰਗਾਰ ਵੱਲ ਵੀ ਦੇਖ ਲਿਆ ਕਰ, ਉਵੇਂ ਦਾ ਲੰਗਾਰ ਹੈ ਜਿਵੇਂ ਤੇਰੀ ਮਾਂ...''
'ਬਚਨਾ ਬੱਕਰੀਆਂ ਵਾਲਾ ਅਤੇ ਗ਼ਾਨੀ' ਦੀ ਕਹਾਣੀ ਵਿਚ ਪੇਂਡੂ ਸੱਭਿਆਚਾਰਕ ਰੰਗ ਦਾ ਨਕਸ਼ਾ ਬੜਾ ਵਧੀਆ ਤਰੀਕੇ ਨਾਲ ਖਿੱਚਿਆ ਗਿਆ ਹੈ। ਜਿਸ ਵਿਚ ਬੱਕਰੀਆਂ ਚਾਰਨਾ, ਸ਼ਿਕਾਰੀਆਂ ਦੀ ਖੇਡ ਨਾਲ ਸਬੰਧਿਤ ਮੇਲਿਆਂ ਦਾ ਜ਼ਿਕਰ ਆਪਣੇ ਵੱਖਰੇ ਅੰਜ਼ਾਦ ਵਿਚ ਕੀਤਾ ਗਿਆ ਮਿਲਦਾ ਹੈ। ਜਿਸ ਤਰੀਕੇ ਨਾਲ ਇਹਨਾਂ ਦ੍ਰਿਸ਼ਾਂ ਜਾਂ ਘਟਨਾਵਾਂ ਦਾ ਨਾਵਲ ਵਿਚ  ਵਰਨਣ ਮਿਲਦਾ ਹੈ ਇੰਝ ਭਾਸਦਾ ਹੈ ਕਿ ਇਹ ਘਟਨਾਵਾਂ ਜਾਂ ਦ੍ਰਿਸ਼ ਨਾਵਲਕਾਰ 'ਮੇਹਰ ਮਲਿਕ' ਦੀਆਂ ਅੱਖਾਂ ਸਾਹਮਣਿਓ ਦੀ ਗੁਜ਼ਰੇ ਹੋਏੇ ਹੋਣ।
'ਦਾਸਤਾ' ਵਿਚਲੀ ਕਹਾਣੀ ਵੀ ਪੰਜਾਬ ਦੀ ਤਸਵੀਰਕਸ਼ੀ ਹੈ ਜੋ ਕਿ ਇੱਕ ਔਰਤ/ ਮਾਂ ਦੀ ਤਰਾਸਦੀ ਦਾ ਬਿਆਨ ਕਰਦੀ ਹੈ ਅਤੇ ਪੰਜਾਬ ਖੁਸ਼ਰਿਆਂ ਦੇ ਮਹੱਤਵ ਦੀ ਦਾਸਤਾ ਬਿਆਨ ਕਰਦੀ ਹੈ। ਜਿਸ ਅਨੁਸਾਰ ਮੁੰਡੇ ਜੰਮਣ ਸਮੇਂ ਤਾਂ ਖੁਸਰੇ ਨਚਾਏ ਜਾਂਦੇ ਹਨ ਪਰ ਕੁੜੀਆਂ ਨੂੰ ਨਫ਼ਰਤ ਦੀ ਨਿਗ਼ਾਹ ਨਾਲ ਦੇਖਿਆ ਜਾਂਦਾ ਹੈ। 
ਇਸ ਤੋਂ ਇਲਾਵਾ 'ਬਾਪੂ ਜਵਾਲਾ ਸਿੰਹੁ' ਵਿਚ ਮਨੁੱਖੀ ਜੀਵਨ ਵਿਚ ਮੋਬਾਈਲ ਆਦਿ ਦੀ ਆਮਦ ਨਾਲ ਸਮਾਜ ਦੀ ਨੌਜ਼ਵਾਨ ਪੀੜੀ 'ਤੇ ਕੀ ਅਸਰ ਪੈਂਦਾ ਹੈ ਦਾ ਜ਼ਿਕਰ ਮਿਲਦਾ ਹੈ। ਨਾਲ ਦੀ ਨਾਲ ਸਿਆਸਤਦਾਨਾਂ ਦੁਆਰਾ ਭ੍ਰਿਸ਼ਟਾਚਾਰ ਅਤੇ ਕੁਕਰਮ ਜਿਹੀਆਂ ਬੇਸ਼ਰਮੀ ਭਰੀਆਂ ਗੋਂਦਾਂ ਗੁੰਦਣਾ ਅਤੇ ਪ੍ਰੇਮ ਸਬੰਧ ਨੂੰ ਉਤਸ਼ਾਹਿਤ ਕਰਦਾ ਇਹ ਮੋਬਾਈਲ ਯੁੱਗ ਅਣਖਾਂ ਦੀ ਖ਼ਾਤਿਰ ਕਤਲ ਤੱਕ ਵੀ ਕਰਾ ਦਿੰਦਾ ਹੈ, ਦਾ ਵਰਨਣ ਮਿਲਦਾ ਹੈ। ਗੱਲ ਕੀ ਕਿ ਇਸ ਪੁਸਤਕ ਨੇ ਰਿਸ਼ਤਿਆਂ ਤੱਕ ਦੀ ਭੁੱਲੀ ਪਹਿਚਾਣ ਜਿਸ ਵਿੱਚ ਨਾ ਨੂੰਹ ਨੂੰ ਸਹੁਰੇ ਦੀ ਸ਼ਰਮ ਅਤੇ ਨਾ ਸਹੁਰੇ ਨੂੰ.., ਆਧੁਨਿਕਤਾ ਵਿਚ ਪੈਰ ਰੱਖਣ ਕਰਕੇ ਸਾਡੇ/ਸੱਭਿਆਚਾਰ, ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਖ਼ਤਰਾ ਹੈ ਆਦਿ ਜਿਹੀ ਅਸਲੀਅਤ ਉੱਤੋਂ ਵੀ ਪਰਦਾ ਚੁੱਕ ਦਿੱਤਾ ਹੈ। 
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਨਾਵਲ-ਰੂਪੀ ਪੁਸਤਕ ਅੱਧ-ਵਿਸ਼ਵਾਸਾਂ, ਔਰਤ ਦੀ ਤਰਾਸਦੀ, ਗੰਦੀ ਰਾਜਨੀਤੀ ਦੇ ਬਿਆਨ ਦੇ ਨਾਲ-ਨਾਲ ਸਮਾਜ ਵਿਚ ਤਰਸ ਅਤੇ ਹਾਸੇ ਦਾ ਪਾਤਰ ਬਣੇ ਲੋਕਾਂ ਦੁਆਰਾ ਸਮਾਜ ਵਿਚ ਨਿਭਾਈ ਜਾ ਰਹੀ ਭੂਮਿਕਾ ਅਤੇ ਕੁਦਰਤ ਅਤੇ ਮਾੜੀ ਆਰਥਿਕਤਾ ਦੀ ਮਾਰ ਝੇਲ ਰਹੇ ਲੋਕਾਂ ਦੇ ਦੁੱਖਾਂ ਦਾ ਵਰਨਣ ਹੈ। ਆਰਥਿਕ ਪੱਖੋਂ ਤਕੜੇ ਕਿਵੇਂ ਸ਼ਰਮ-ਹਯਾ ਦਾ ਪੱਲਾ ਛੱਡ ਜਾਂਦੇ ਹਨ ਦਾ ਵਰਨਣ ਮੇਹਰ ਮਲਿਕ ਨੇ ਆਪਣੇ ਨਾਵਲ 'ਵੇਸਵਾ' ਵਿਚਲੀ ਪਾਤਰ ਚਿਮਨੋ ਦੇ ਮੁੰਹੋਂ ਇਹ ਬੋਲ 'ਕਿਉਂ ਲਾਲਾ ਥੋੜ੍ਹਾ ਹੋਰ ਉੱਪਰ ਸਰਕਾ ਦੂੰ' ਕਹਾ ਕੇ ਲਾਹਣਤ ਰੂਪੀ ਟਕੋਰ ਕਰਦਿਆਂ ਸਮਾਜ ਦੇ ਮੁੰਹ 'ਤੇ ਇਕ ਕਰਾਰੀ ਚਪੇੜ ਕੱਢ ਮਾਰੀ ਹੈ। ਉਹ ਇਸ ਲਈ ਕਿ ਹਵਸ ਦੀ ਭੁੱਖ ਵਿੱਚ ਅੰਨ੍ਹਾ ਹੋਇਆ ਭੇਡੀਏ ਰੂਪੀ ਬੰਦਾ ਆਪਣੀ ਮਾਂ, ਧੀ, ਭੈਣ ਤੱਕ ਨੂੰ ਵੀ ਭੁਲਾ ਕੇ ਕੁਕਰਮ ਕਰ ਰਿਹਾ ਹੈ। ਨਾਵਲਕਾਰ 'ਮੇਹਰ ਮਲਿਕ' ਨੇ ਪੁਸਤਕ ਵਿਚਲੇ ਇਕ ਨਾਵਲ 'ਵੇਸਵਾ' ਨੂੰ ਹੀ ਨਾਵਲ-ਰੂਪੀ ਪੁਸਤਕ ਦੇ ਸਿਰਲੇਖ ਵਜੋਂ ਲਿਆ ਹੈ। ਇਸ ਨੂੰ ਪੜ ਕੇ ਭਾਸਦਾ ਹੈ ਕਿ ਮੇਹਰ ਮਲਿਕ ਨੂੰ ਪਿੰਡਾਂ ਦੀਆਂ ਜੂਹਾਂ ਬਾਰੇ ਵੀ ਭਰਪੂਰ ਗਿਆਨ ਹੈ। ਸਮਾਜ ਦੇ ਤਰਸ ਤੇ ਹਾਸੇ ਦਾ ਪਾਤਰ ਬਣੇ ਖ਼ਾਸ ਕਿਰਦਾਰਾਂ ਦੀ ਭੂਮਿਕਾ ਦਾ ਬਿਆਨ ਵੀ ਨਾਵਲਕਾਰ ਨੇ ਆਪਣੇ ਅਲੱਗ ਅੰਦਾਜ਼ ਵਿਚ ਕੀਤਾ ਹੈ। ਇਸ ਨਾਵਲ-ਰੂਪੀ ਵਾਰਤਕ ਕਿਰਤ ਵਾਸਤੇ 'ਮੇਹਰ ਮਲਿਕ' ਨੂੰ ਖੁਸ਼ਆਮਦੀਦ।

ਪਰਸ਼ੋਤਮ ਲਾਲ ਸਰੋਏ, 
ਮੋਬਾ : 91-92175-44348

  • nature
  • rich
  • Vesva
  • ਗਰੀਬ
  • ਤਰਸਯੋਗ

ਅੱਜ ਦੀ ਸਿਆਸਤ ਦਾ ਰੁਖ ਕਿੱਧਰ ਨੂੰ?

NEXT STORY

Stories You May Like

  • morgan stanley confident in stock market  sensex expects to reach 89 000
    Morgan Stanley ਦਾ ਸਟਾਕ ਮਾਰਕੀਟ 'ਤੇ ਭਰੋਸਾ, ਸੈਂਸੈਕਸ 89,000 ਤੱਕ ਪਹੁੰਚਣ ਦਾ ਅੰਦਾਜ਼ਾ
  • tata power  s revenue of rs 1 lakh crore  target of profit
    ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ
  • dilapidated buildings in the city have become a danger
    ਅੰਦਰੂਨੀ ਸ਼ਹਿਰ ਦੀਆਂ ਖ਼ਸਤਾ ਹਾਲਤ ਇਮਾਰਤਾਂ ਬਣੀਆਂ ਖ਼ਤਰਾ, ਮੀਂਹ ਦੇ ਸੀਜ਼ਨ 'ਚ ਵਧਿਆ ਹਾਦਸਿਆਂ ਦਾ ਡਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ
  • country  s foreign exchange reserves increase
    ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7.26 ਅਰਬ ਡਾਲਰ ਵਧਿਆ
  • police arrest 2 youths consuming drugs
    ਨਸ਼ੇ ਦਾ ਸੇਵਨ ਕਰਦੇ 2 ਨੌਜਵਾਨ ਪੁਲਸ ਅੜਿੱਕੇ
  • akali leader  gangster encounter
    ਅਕਾਲੀ ਆਗੂ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ
  • amritsar  girl murdered
    ਅੰਮ੍ਰਿਤਸਰ: ਮਾਸੜ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
  • punjabi singer khan saab s appeal to the youth in bapu lal badshah mela
    ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ...
  • deadbody of girl who went to work in ludhiana hotel found
    ਲੁਧਿਆਣਾ ਦੇ ਹੋਟਲ 'ਚ ਕੰਮ ਕਰਨ ਗਈ ਕੁੜੀ ਨੂੰ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ...
  • boy dies due to drugs
    ਪੰਜਾਬ: ਨਸ਼ੇ ਕਾਰਨ ਉਜੜਿਆ ਹੱਸਦਾ-ਵੱਸਦਾ ਘਰ! 3 ਭੈਣਾਂ ਦੇ ਇਕਲੌਤੇ ਭਰਾ ਦੀ...
  • father and son attacked for stopping youths molesting girls
    ਕੁੜੀਆਂ ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਨੂੰ ਰੋਕਣ 'ਤੇ ਪਿਓ-ਪੁੱਤ ਉੱਤੇ ਹਮਲਾ
  • blackout in jalandhar people are left in a state of disarray due to power cuts
    ਜਲੰਧਰ 'ਚ ਰਿਹਾ ਬਲੈਕਆਊਟ, Power Cuts ਨਾਲ ਲੋਕ ਹੋਏ ਹਾਲੋ-ਬੇਹਾਲ
Trending
Ek Nazar
american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

all schools will remain closed till wednesday

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +