Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    5:04:43 PM

  • major disaster hits villages due to release of water into ravi river

    ਪੰਜਾਬ 'ਚ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਪਾਣੀ...

  • punjabi truck driver in canada

    ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ...

  • punjab congress calls important meeting

    ਪੰਜਾਬ ਕਾਂਗਰਸ ਨੇ ਬੁਲਾਈ ਅਹਿਮ ਮੀਟਿੰਗ, ਸ੍ਰੀ ਅਕਾਲ...

  • heatwave in europe

    ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-16)

MERI AWAZ SUNO News Punjabi(ਨਜ਼ਰੀਆ)

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-16)

  • Edited By Rajwinder Kaur,
  • Updated: 17 Aug, 2020 02:30 PM
Jalandhar
nelson mandela  biography
  • Share
    • Facebook
    • Tumblr
    • Linkedin
    • Twitter
  • Comment

ਲੇਖਕ – ਗੁਰਤੇਜ ਸਿੰਘ ਕੱਟੂ (98155 94197)

ਵਿਦੇਸ਼ਾਂ ਵਿਚੋਂ ਆਪਣੇ ਸੰਘਰਸ਼ ਲਈ ਸਹਾਇਤਾ ਪ੍ਰਾਪਤ ਕਰਕੇ ਨੈਲਸਨ ਹੁਣ ਵਾਪਿਸ ਆਪਣੇ ਦੇਸ਼ ਪਰਤਿਆ। ਨੈਲਸਨ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਪੇਸ਼ ਕਰਦੇ ਹੋਏ ਇਸ ਬਾਰੇ ਲਿਖਦਾ ਹੈ: 

“ਭਾਵੇਂ ਮੈਂ ਹੁਣ ਤੱਕ ਅਜਿਹੀ ਦੁਨੀਆਂ ਵਿਚ ਸੀ, ਜਿਥੇ ਮੈਨੂੰ ਪੂਰੀ ਆਜ਼ਾਦੀ ਸੀ ਅਤੇ ਹੁਣ ਮੈਂ ਉਸ ਦੁਨੀਆਂ ਵਿਚ ਪਰਤ ਰਿਹਾ ਸੀ, ਜਿਥੇ ਮੈਂ ਭਗੌੜਾ ਐਲਾਨਿਆ ਜਾ ਚੁੱਕਾ ਸੀ ਪਰ ਫੇਰ ਵੀ ਮੈਨੂੰ ਆਪਣੀ ਜਨਮ ਅਤੇ ਕਰਮ ਭੂਮੀ ਤੇ ਵਾਪਿਸ ਪਰਤ ਕੇ ਬੜਾ ਚੈਨ ਮਿਲ ਰਿਹਾ ਸੀ।”

ਨੈਲਸਨ ਨੇ ਵਾਪਿਸ ਪਰਤਦਿਆਂ ਆਪਣੇ ਸਾਥੀਆਂ ਨੂੰ ਦੱਖਣੀ ਅਫ਼ਰੀਕੀ ਦੇਸ਼ਾਂ ਦੀ ਯਾਤਰਾ ਤੇ ਉਥੋਂ ਮਿਲਣ ਵਾਲੀ ਸਹਾਇਤਾ ਅਤੇ ਟ੍ਰੇਨਿੰਗ ਬਾਰੇ ਦੱਸਿਆ। ਇਹ ਸਭ ਲਈ ਖ਼ੁਸ਼ੀ ਦੀ ਗੱਲ ਸੀ ਕਿ ਵਿਦੇਸ਼ੀ ਉਨ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਸਨ।

ਨੈਲਸਨ ਵਿਦੇਸ਼ਾਂ ਵਿਚ ਗੁਰੀਲਾ ਯੁੱਧ ਦੇ ਸਾਕਾਰਾਤਮਕ ਸਿੱਟੇ ਦੇਖ ਆਇਆ ਸੀ। ਇਸ ਲਈ ਹੁਣ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਹੁਣ ਸਾਬੋਤਾਜ (ਭੰਨ ਤੋੜ) ਦੀ ਥਾਂ ਗੁਰੀਲਾ ਯੁੱਧ ਅਪਣਾਉਣਾ ਪਏਗਾ।
 
ਕੁਝ ਦਿਨਾਂ ਬਾਅਦ ਨੈਲਸਨ ਆਪਣੇ ਇਕ ਦੋਸਤ ਨਾਲ ਜੋਹਾਨਸਬਰਗ ਇਕ ਮੀਟਿੰਗ ਲਈ ਰਵਾਨਾ ਹੋਇਆ। ਨੈਲਸਨ ਆਪਣੇ ਨਾਲ ਹਰ ਸਮੇਂ ਇਕ ਡਾਇਰੀ ਰੱਖਦਾ, ਜਿਸ ਵਿਚ ਸਮੇਂ-ਸਮੇਂ ’ਤੇ ਕਰਨ ਵਾਲੀਆਂ ਕਾਰਵਾਈਆਂ ਨੂੰ ਉਹ ਲਿਖਦਾ। ਜੋਹਾਨਸਬਰਗ ਨੂੰ ਜਾਂਦਿਆਂ-ਜਾਂਦਿਆਂ ਨੈਲਸਨ ਹੋਰੀ ਇਕ ਰੇਲਵੇ ਲਾਈਨ ਕੋਲੋਂ ਦੀ ਲੰਘੇ ਤਾਂ ਨੈਲਸਨ ਨੇ ਇਸ ਜਗ੍ਹਾ ਦਾ ਵੇਰਵਾ ਆਪਣੀ ਡਾਇਰੀ ਵਿਚ ਨੋਟ ਕਰ ਲਿਆ। ਉਸ ਜਗ੍ਹਾ ਨੂੰ ਬਾਅਦ ਵਿਚ ਬੰਬ ਨਾਲ ਉਡਾਇਆ ਜਾਣਾ ਸੀ।

ਨੈਲਸਨ ਤੇ ਉਸਦਾ ਦੋਸਤ ਸੈਸਿਲ ਕਾਰ ਵਿਚ ਜਾ ਰਹੇ ਸੀ ਕਿ ਅਚਾਨਕ ਹੌਰਿਕ ਸ਼ਹਿਰ ਤੋਂ ਅੱਗੇ ਸਿਡਾਰਾ ਨਾਂ ਦੇ ਇਕ ਛੋਟੇ ਜਿਹੇ ਕਸਬੇ ’ਚ ਇਕ ਕਾਰ ਜਿਸ ਵਿਚ ਗੋਰੇ ਵਿਅਕਤੀ ਸਨ, ਨੈਲਸਨ ਹੋਰਾਂ ਦੀ ਕਾਰ ਤੋਂ ਤੇਜ਼ੀ ਨਾਲ ਅੱਗੇ ਲੰਘੀ ਤੇ ਇਕ ਦਮ ਦੋ ਹੋਰ ਕਾਰਾਂ ਉਨ੍ਹਾਂ ਦੀ ਕਾਰ ਦੇ ਨਾਲ ਆ ਰਲੀਆਂ।

ਅਚਾਨਕ ਹੀ ਅੱਗੇ ਲੰਘੀ ਕਾਰ ਰੁਕੀ ਤੇ ਨੈਲਸਨ ਹੋਰਾਂ ਨੂੰ ਵੀ ਰੁਕਣ ਦਾ ਸੰਕੇਤ ਕੀਤਾ। ਇਹ ਦੇਖ ਕੇ ਉਹ ਦੋਵੇਂ ਥੋੜਾ ਘਬਰਾ ਗਏ। ਨੈਲਸਨ ਤੁਰੰਤ ਹੀ ਭਾਂਪ ਗਿਆ ਕਿ ਹੁਣ ਉਸਦੇ ਮਹੀਨਿਆਂ ਤੋਂ ਚਲੇ ਆ ਰਹੇ ਆਜ਼ਾਦ ਭਗੌੜਾ ਜੀਵਨ ਦਾ ਹੁਣ ਅੰਤ ਆ ਗਿਆ।

ਇਹ ਜਗ੍ਹਾ ਪੁਲਸ ਨੇ ਕਾਫ਼ੀ ਸਿਆਣਪ ਨਾਲ ਚੁਣੀ ਸੀ, ਕਿਉਂਕਿ ਏਥੇ ਨੈਲਸਨ ਹੁਰਾਂ ਦੇ ਭੱਜਣ ਲਈ ਕੋਈ ਚੰਗਾ ਰਸਤਾ ਨਹੀਂ ਸੀ। ਹਾਂ, ਇਕ ਪਾਸੇ ਜੰਗਲ ਤਾਂ ਸੀ ਪਰ ਉਹ ਵੀ ਬਚਾਅ ਲਈ ਸਹੀ ਨਹੀਂ ਸੀ, ਕਿਉਂਕਿ ਉਹ ਕਾਫ਼ੀ ਦੂਰੀ ’ਤੇ ਸੀ।

ਨੈਲਸਨ ਨੇ ਪੁਲਸ ਨੂੰ ਗੱਡੀ ਵੱਲ ਆਉਂਦੇ ਦੇਖ ਇਕ ਵਾਰ ਭੱਜਣ ਦਾ ਮਨ ਬਣਾਇਆ ਪਰ ਅਸਲੀਅਤ ਇਹ ਸੀ ਕਿ ਉਨ੍ਹਾਂ ਨੇ ਨੈਲਸਨ ਨੂੰ ਤੁਰੰਤ ਹੀ ਗੋਲੀ ਮਾਰ ਦੇਣੀ ਸੀ।

ਪੁਲਸ ਵਾਲਿਆਂ ਦੇ ਚਿਹਰਿਆਂ ਤੋਂ ਸਾਫ ਪਤਾ ਚੱਲਦਾ ਸੀ ਕਿ ਇਹ ਪੁਲਸ ਵਾਲੇ ਉਨ੍ਹਾਂ ਦੀ ਕਈ ਦਿਨਾਂ ਤੋਂ ਏਥੇ ਖੜ੍ਹੇ ਉਡੀਕ ਕਰ ਰਹੇ ਸਨ।

ਇਕ ਪੁਲਸ ਵਾਲੇ ਨੇ ਨੈਲਸਨ ਤੋਂ ਉਸਦਾ ਨਾਂ ਪੁੱਛਿਆ ਤਾਂ ਨੈਲਸਨ ਨੇ ਆਪਣਾ ਨਾਂ ਡੇਵਿਡ ਮੋਟਸਾਮੇਈ ਦੱਸਿਆ। ਉਸਨੇ ਨੈਲਸਨ ਨੂੰ ਕਈ ਹੋਰ ਸਵਾਲ ਪੁੱਛੇ ਜਿਸਦਾ ਨੈਲਸਨ ਨੇ ਕੋਈ ਖ਼ਾਸ ਜਵਾਬ ਨਾ ਦਿੱਤਾ।

ਸੋ ਪੁਲਸ ਵਾਲਾ ਘਾਬਰ ਗਿਆ ਤੇ ਕਹਿਣ ਲੱਗਾ, “ਓਏ, ਤੂੰ ਨੈਲਸਨ ਮੰਡੇਲਾ ਹੈਂ ਅਤੇ ਇਹ ਸੈਸਿਲ ਵਿਲੀਅਮ ਤੁਹਾਨੂੰ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।”

ਨੈਲਸਨ ਕੋਲ ਉਸ ਸਮੇਂ ਉਂਜ ਭਾਵੇਂ ਇਕ ਭਰੀ ਹੋਈ ਰਿਵਾਲਵਰ ਸੀ ਪਰ ਪੁਲਸ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਇਸ ਲਈ ਨੈਲਸਨ ਨੇ ਇਸਦੀ ਵਰਤੋਂ ਕਰਨੀ ਉਚਿਤ ਨਾ ਸਮਝੀ।

ਨੈਲਸਨ ਨੇ ਰਿਵਾਲਵਰ ਤੇ ਡਾਇਰੀ ਗੱਡੀ ਦੀ ਇਕ ਸੀਟ ਥੱਲੇ ਪਹਿਲਾਂ ਹੀ ਲਕੋ ਦਿੱਤੇ ਸੀ। ਜੇਕਰ ਇਹ ਡਾਇਰੀ ਪੁਲਸ ਦੇ ਹੱਥ ਲੱਗ ਜਾਂਦੀ ਤਾਂ ਉਨ੍ਹਾਂ ਦੇ ਕਾਫ਼ੀ ਹੋਰ ਵਿਅਕਤੀ ਵੀ ਗ੍ਰਿਫਤਾਰ ਹੋ ਸਕਦੇ ਸਨ।
ਉਨ੍ਹਾਂ ਦੋਵਾਂ ਨੂੰ ਪੀਟਰਮਾਰੀਟਜ਼ਬਰਗ ਲੈ ਜਾਇਆ ਗਿਆ। ਨੈਲਸਨ ਦੀ ਗ੍ਰਿਫਤਾਰੀ ਕਰਕੇ ਹੁਣ ਗੁਰੀਲਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
ਜਦੋਂ ਨੈਲਸਨ ਨੂੰ ਥਾਣੇ ’ਚ ਲਜਾਇਆ ਗਿਆ ਤਾਂ ਏਥੇ ਵੀ ਨੈਲਸਨ ਆਪਣੇ ਉਸੇ ਡੇਵਿਡ ਵਾਲੇ ਨਾਂ ’ਤੇ ਹੀ ਅੜਿਆ ਰਿਹਾ।
ਥਾਣੇ ਦਾ ਵਾਰੰਟ ਅਫ਼ਸਰ ਟਰੂਟਰ ਸੀ। ਉਸਨੇ ਨੈਲਸਨ ਨੂੰ ਕਿਹਾ, “ਨੈਲਸਨ ਤੂੰ ਡਰਾਮਾ ਕਿਉਂ ਕਰ ਰਿਹਾਂ ਹੈਂ। ਤੈਨੂੰ ਪਤਾ ਹੈ ਕਿ ਮੈਂ ਜਾਣਦਾ ਹਾਂ ਕਿ ਤੂੰ ਕੌਣ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਕੌਣ ਹੋ।”
ਨੈਲਸਨ ਨੇ ਆਪਣਾ ਇਕ ਵਕੀਲ ਬੁਲਾਉਣ ਲਈ ਕਿਹਾ ਪਰ ਉਨ੍ਹਾਂ ਨੇ ਤੁਰੰਤ ਹੀ ਨਾਂਹ ਕਰ ਦਿੱਤੀ। ਇਸ ਲਈ ਨੈਲਸਨ ਨੇ ਵੀ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।
ਨੈਲਸਨ ਤੇ ਸੈਸਿਲ ਨੂੰ ਅਲੱਗ-ਅਲੱਗ ਹਵਾਲਾਤਾਂ ਵਿਚ ਬੰਦ ਕਰ ਦਿੱਤਾ। ਨੈਲਸਨ ਨੂੰ ਬਾਅਦ ਵਿਚ ਪਤਾ ਲੱਗਾ ਕਿ ਅਸਲ ਵਿਚ ਉਸਦੀ ਯਾਤਰਾ ਬਾਰੇ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ, ਕਿਉਂਕਿ ਨੈਲਸਨ ਜਦੋਂ ਵਤਨ ਵਾਪਿਸ ਪਰਤਿਆ ਸੀ ਤਾਂ ਉਸਦੇ ਵਾਪਿਸ ਪਰਤਣ ਤੋਂ ਇਕ ਹਫਤਾ ਪਹਿਲਾਂ ਹੀ ਅਖ਼ਬਾਰਾਂ ਵਿਚ ਸੁਰਖੀ ਲੱਗੀ ਸੀ, “ਸਦਾ ਬਹਾਰ ਕਾਲੀ ਬੂਟੀ” (ਨੈਲਸਨ ਮੰਡੇਲਾ) ਦੇਸ਼ ਪਰਤ ਚੁੱਕਾ ਹੈ।”

ਹਵਾਲਾਤ ਦੀ ਚੁੱਪ ਵਿਚ ਨੈਲਸਨ ਅਗਲੇ ਦਿਨ ਬਾਰੇ ਸੋਚ ਰਿਹਾ ਸੀ ਕਿ ਅਚਾਨਕ ਨਾਲ ਵਾਲੀ ਕੋਠੜੀ ਵਿਚੋਂ ਕਿਸੇ ਦੇ ਖੰਘਣ ਦੀ ਆਵਾਜ਼ ਸੁਣਾਈ ਦਿੱਤੀ। ਨੈਲਸਨ ਇਸ ਖੰਘਣ ਦੇ ਸਟਾਇਲ ਤੋਂ ਪਹਿਲਾਂ ਵਾਕਿਫ਼ ਸੀ। ਨੈਲਸਨ ਨੂੰ ਫਿਰ ਇਕ ਦਮ ਖਿਆਲ ਆਇਆ ਤੇ ਪੁਕਾਰਿਆ, “ਵਾਲਟਰ”?
“ਨੈਲਸਨ ਤੂੰ ਹੈਂ?” ਦੂਜੀ ਕੋਠੜੀ ’ਚੋਂ ਜਵਾਬ ਆਇਆ। ਉਹ ਦੋਵੇਂ ਹੈਰਾਨੀ, ਧਰਵਾਸ, ਖ਼ੁਸ਼ੀ ਅਤੇ ਨਿਰਾਸ਼ਾ ਵਿਚ ਹੱਸ ਪਏ। ਨੈਲਸਨ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਸਦੀ ਗ੍ਰਿਫਤਾਰੀ ਤੋਂ ਥੋੜ੍ਹੀ ਹੀ ਦੇਰ ਬਾਅਦ ਵਾਲਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਨੈਲਸਨ ਦਾ ਰਿਮਾਂਡ ਲੈਣ ਲਈ ਉਸਨੂੰ ਇਕ ਸੀਨੀਅਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਹੁਣ ਤੱਕ ਨੈਲਸਨ ਦੀ ਗ੍ਰਿਫਤਾਰੀ ਦੀ ਖ਼ਬਰ ਪੂਰੇ ਦੇਸ਼ ’ਚ ਫੈਲ ਗਈ ਸੀ। ਅਦਾਲਤ ਵਿਚ ਨੈਲਸਨ ਨੇ ਆਪਣਾ ਕੇਸ ਆਪ ਲੜਨ ਲਈ ਕਿਹਾ ਤੇ ਜੋਅ ਸਲੋਵੋ (ਵਕੀਲ) ਨੂੰ ਆਪਣਾ ਕਾਨੂੰਨੀ ਸਲਾਹਕਾਰ ਰੱਖ ਲਿਆ।
ਆਪਣੀ ਵਕਾਲਤ ਖ਼ੁਦ ਕਰਕੇ ਨੈਲਸਨ ਆਪਣੇ ਰੋਲ ਦੀ ਪ੍ਰਤੀਕਤਾ ਨੂੰ ਵਧਾਉਣ ਬਾਰੇ ਸੋਚ ਰਿਹਾ ਸੀ। ਉਸਨੇ ਇਸ ਮੁਕੱਦਮੇ ਨੂੰ ਏ.ਐੱਨ.ਸੀ. ਦੀ ਨਸਲਵਾਦ ਦੇ ਵਿਰੁੱਧ ਨੈਤਿਕ ਜੰਗ ਦੇ ਰੂਪ ਵਿਚ ਦਰਸਾਉਣ ਦਾ ਮਨ ਬਣਾਇਆ। ਨੈਲਸਨ ਹੁਣ ਆਪਣੇ ਬਚਾਅ ਕਰਨ ਦੀ ਬਜਾਏ ਸਰਕਾਰ ਨੂੰ ਹੀ ਕਟਹਿਰੇ ਵਿਚ ਲਿਆਉਣਾ ਚਾਹੁੰਦਾ ਸੀ।
ਪਹਿਲੇ ਦਿਨ ਨੈਲਸਨ ਅਦਾਲਤ ਵਿਚ ਖਾਮੋਸ਼ੀ ਨਾਲ ਆਪਣੇ ’ਤੇ ਲੱਗ ਰਹੇ ਇਲਜ਼ਾਮ ਸੁਣਦਾ ਰਿਹਾ ਕਿ ਅਫ਼ਰੀਕੀ ਕਾਮਿਆਂ ਨੂੰ ਉਸਨੇ ਹੜਤਾਲ ’ਤੇ ਜਾਣ ਲਈ ਉਕਸਾਇਆ ਸੀ, ਬਿਨਾ ਇਜ਼ਾਜਤ ਅਤੇ ਬਿਨਾ ਪਾਸਪੋਰਟ ਦੇਸ਼ ਤੋਂ ਬਾਹਰ ਗਿਆ ਆਦਿ।
ਪਰ ਅਦਾਲਤ ’ਚ ‘ਉਮਖੋਂਟੋ-ਵੇ-ਸਿਜ਼ਵੇ’ ਨਾਲ ਨੈਲਸਨ ਦੇ ਸੰਬੰਧਾਂ ਪ੍ਰਤੀ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਸੀ, ਜਿਸ ਕਰਕੇ ਨੈਲਸਨ ਗੰਭੀਰ ਸਜ਼ਾ ਤੋਂ ਬਚ ਗਿਆ।
ਅਦਾਲਤ ’ਚੋਂ ਜਦੋਂ ਨੈਲਸਨ ਨੂੰ ਜੋਹਾਨਸਬਰਗ ਦੇ ‘ਕਿਲ੍ਹੇ’ ਵਿਚ ਲੈ ਕੇ ਜਾ ਰਹੇ ਸੀ ਤਾਂ ਅਦਾਲਤ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਉੱਚੀ-ਉੱਚੀ ਨਾਅਰੇ ਲਾ ਰਹੀ ਸੀ, “ਅਮਾਂਡਲਾ” (ਸ਼ਕਤੀ) ਤੇ ਨਾਲ ਹੀ ਉਸ ਤੋਂ ਜ਼ਿਆਦਾ ਉਤਸ਼ਾਹ ਵਿਚ ਜਵਾਬ ਆਉਂਦਾ “ਨਗਾਵੇਥੂ” (ਸ਼ਕਤੀ ਸਾਡੇ ਵਿਚ ਹੈ) ਇਹ ਦੇਖ ਨੈਲਸਨ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ।

ਅਖ਼ਬਾਰਾਂ ਵਿਚ ਇਹ ਪ੍ਰਚਾਰਿਆ ਗਿਆ ਕਿ ਨੈਲਸਨ ਨੂੰ ਗ੍ਰਿਫਤਾਰ ਕਰਵਾਉਣ ਵਿਚ ਏ.ਐੱਨ.ਸੀ. ਦੇ ਮੈਂਬਰ ਦਾ ਹੱਥ ਸੀ। ਇਕ ਅਖ਼ਬਾਰ ਵਿਚ ਤਾਂ ਇਹ ਵੀ ਪ੍ਰਚਾਰਿਆ ਗਿਆ ਕਿ ਨੈਲਸਨ ਨੂੰ ਇਕ ਗੋਰੇ ਤੇ ਭਾਰਤੀ ਕਮਿਊਨਿਸਟਾਂ ਨੇ ਫੜਵਾਇਆ ਸੀ।
ਪਰ ਨੈਲਸਨ ਸੱਤਾ ਦੀ ਕੂਟਨੀਤੀ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ। ਨੈਲਸਨ ਨੂੰ ਪਤਾ ਸੀ ਕਿ ਅਜਿਹਾ ਕਰਕੇ ਸੱਤਾ ਉਨ੍ਹਾਂ ਦੀ ਜਥੇਬੰਦੀ ਵਿਚ ਫੁੱਟ ਪਾਉਣਾ ਚਾਹੁੰਦੀ ਹੈ। ਇਸ ਲਈ ਨੈਲਸਨ ਨੇ ਕਿਸੇ ਵੀ ਵਿਅਕਤੀ ਨੂੰ ਇਸਦਾ ਦੋਸ਼ੀ ਨਾ ਠਹਿਰਾਇਆ।
ਹੁਣ ਨੈਲਸਨ ਦੀ ਜੋਹਾਨਸਬਰਗ ਤੋਂ ਪ੍ਰੀਟੋਰੀਆ ਜੇਲ੍ਹ ਵਿਚ ਬਦਲੀ ਕਰ ਦਿੱਤੀ ਤਾਂ ਕਿ ਉਹ ਆਪਣੇ ਸਾਥੀਆਂ ਨਾਲ ਮਿਲਵਰਤਣ ਘਟਾ ਸਕੇ, ਕਿਉਂਕਿ ਪ੍ਰੀਟੋਰੀਆ ਸ਼ਹਿਰ ਜੋਹਾਨਸਬਰਗ ਸ਼ਹਿਰ ਤੋਂ ਕਾਫੀ ਜ਼ਿਆਦਾ ਦੂਰ ਸੀ।
ਪਰ ਨੈਲਸਨ ਦੇ ਪ੍ਰਸ਼ੰਸਕ ਉਸਨੂੰ ਏਥੇ ਵੀ ਮਿਲਣ ਲਈ ਅਕਸਰ ਹੀ ਆ ਜਾਂਦੇ ਅਤੇ ਉਸ ਲਈ ਵਧੀਆ ਤੋਂ ਵਧੀਆ ਭੋਜਨ ਲਿਆਉਂਦੇ। ਨੈਲਸਨ ਕੋਲ ਏਥੇ ਏਨਾ ਭੋਜਨ ਇਕੱਠਾ ਹੋ ਜਾਂਦਾ ਕਿ ਉਹ ਇਸਨੂੰ ਹੋਰਾਂ ਕੈਦੀਆਂ ਵਿਚ ਵੰਡ ਦਿੰਦਾ।
ਥੋੜ੍ਹੇ ਸਮੇਂ ਬਾਅਦ ਹੀ ਨੈਲਸਨ ਨੂੰ ਜੋਹਾਨਸਬਰਗ ਜ਼ੇਲ੍ਹ ’ਚ ਵਾਪਿਸ ਲੈ ਆਂਦਾ। ਕੈਦੀ ਜੀਵਨ ਵਿਚ ਇਕੱਲੇਪਣ ਨੂੰ ਦੂਰ ਕਰਨ ਲਈ ਨੈਲਸਨ ਨੇ ਪੱਤਰ ਵਿਹਾਰ ਰਾਹੀਂ ਐੱਲ.ਐੱਲ.ਬੀ. ਦੀ ਡਿਗਰੀ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਅਦਾਲਤ ਵਿਚ ਬਤੌਰ ਵਕੀਲ ਪੇਸ਼ ਹੋ ਸਕੇ।

  • ਨੈਲਸਨ ਮੰਡੇਲਾ
  • ਜੀਵਨੀ
  • ਗੁਰਤੇਜ ਸਿੰਘ ਕੱਟੂ
  • Nelson Mandela
  • Biography
  • Gurtej Singh Kattu

ਆਈ. ਬੀ. ਕਿਵੇਂ ਦਿਵਾਉਂਦੀ ਹੈ ਸਰਬੋਤਮ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ

NEXT STORY

Stories You May Like

  • oppo s reno 16 series launched
    Oppo ਦੀ Reno 16 ਸੀਰੀਜ਼ ਹੋਈ ਲਾਂਚ ! 7,000mAh ਬੈਟਰੀ ਦੀ ਹੋਵੇਗੀ ਬੈਟਰੀ ਤੇ 50MP ਹੋਵੇਗਾ ਕੈਮਰਾ
  • cbi  raids  digital arrest  punjab  16 states
    ਪੰਜਾਬ ਸਣੇ 16 ਸੂਬਿਆਂ 'ਚ CBI ਨੇ ਮਾਰੇ ਛਾਪੇ, 80 ਟਿਕਾਣਿਆਂ 'ਤੇ ਪਹੁੰਚੀਆਂ ਟੀਮਾਂ
  • actor dhanush  s film   om   to release in cinemas on october 16
    ਅਦਾਕਾਰ ਧਨੁਸ਼ ਦੀ ਫਿਲਮ "ਓਮ" 16 ਅਕਤੂਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
  • 16 vehicles seized during checkpoints in border areas
    ਸਰਹੱਦੀ ਇਲਾਕੇ ’ਚ ਲਗਾਏ ਨਾਕੇ ਦੌਰਾਨ 16 ਵਾਹਨ ਜ਼ਬਤ, 12 ਦੇ ਕੱਟੇ ਚਲਾਨ : ਥਾਣਾ ਮੁਖੀ ਰਾਏ
  • 16 lakh neet candidates download  admit card
    16 ਲੱਖ NEET ਉਮੀਦਵਾਰਾਂ ਨੇ ਡਾਊਨਲੋਡ ਕੀਤੇ ਆਪਣੇ ਐਡਮਿਟ ਕਾਰਡ: NTA ਨੇ Re-Exam ਤੋਂ ਪਹਿਲਾਂ ਦਿੱਤੇ ਵੇਰਵੇ
  • centre bans manufacture sale and distribution of 16 fdc drugs
    ਕੇਂਦਰ ਨੇ 16 ‘FDC’ ਦਵਾਈਆਂ ਨਿਰਮਾਣ, ਵਿਕਰੀ ਤੇ ਵੰਡ ’ਤੇ ਲਾਈ ਪਾਬੰਦੀ, ਜਾਣੋ ਵੇਰਵੇ
  • heavy rain next 6 days monsoon
    ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ
  • big news for epf members
    EPF ਮੈਂਬਰਾਂ ਲਈ ਵੱਡੀ ਖ਼ਬਰ: ਹੁਣ 16 ਅੰਕਾਂ ਦੀ VID ਨਾਲ ਮਿੰਟਾਂ 'ਚ ਬਦਲੋ ਆਪਣਾ Nominee
  • punjabi truck driver in canada
    ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ ਖ਼ਬਰ; 1 ਜੁਲਾਈ ਤੋਂ ਲਾਗੂ ਹੋਣਗੇ...
  • father and daughter die after tree falls during strong storm in jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ ਦਰੱਖ਼ਤ, ਪਿਓ-ਧੀ ਦੀ ਦਰਦਨਾਕ ਮੌਤ
  • pinkoo tv round round video
    ਗੋਲ ਚੀਜ਼ਾਂ ਦੀ ਪਛਾਣ ਕਰਵਾਉਣ ਲਈ ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ...
  • big weather warning for these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ...
  • two person arrested
    ਠੇਕੇਦਾਰ ਦੀ ਸਵਿੱਫਟ ਡਿਜ਼ਾਇਰ ਕਾਰ ਲੈ ਕੇ ਭੱਜਣ ਵਾਲੇ ਅੰਮ੍ਰਿਤਸਰ ਦੇ 2 ਨੌਜਵਾਨ...
  • drunk father throws son down in jalandhar
    ਜਲੰਧਰ: ਨਸ਼ੇ 'ਚ ਟੱਲੀ ਪਿਓ ਨੇ ਜਵਾਕ ਨੂੰ ਹੇਠਾਂ ਸੁੱਟਿਆ, ਖ਼ੁਦ ਵੀ ਹੋਇਆ ਬੇਹੋਸ਼
  • girl deadbody found at jalandhar cantt railway station
    ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਕੁੜੀ ਦੀ ਲਾਸ਼, ਨਹੀਂ ਹੋਈ ਪਛਾਣ
  • train delays become a problem in the middle of summer
    ਗਰਮੀ ਦੇ ਵਿਚਕਾਰ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਨਵੀਂ ਦਿੱਲੀ-ਵੈਸ਼ਨੋ ਦੇਵੀ...
Trending
Ek Nazar
the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • muslim vote bank bengal to assam political
      ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ...
    • islamic teachings social harmony
      ਇਸਲਾਮੀ ਸਿੱਖਿਆਵਾਂ ਤੇ ਸਮਾਜਿਕ ਸਦਭਾਵਨਾ ਦਾ ਸੁਮੇਲ ਇਕ ਚੰਗੇ ਸੁਹਿਰਦ ਦੀ ਤਸਵੀਰ
    • man lost his job when gone to talk about hike
      ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ !...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +