ਰੋ-ਰੋ ਰੱਜੀ ਰੂਹ ਨਾ ਮੇਰੀ,
ਰੌਣ ਤੋ ਉਤੇ ਹੈ ਵੀ ਕੀ,
ਦਰਦ ਵਿਛੋੜੇ ਵਾਲਾ ਵੱਡਾ,
ਇਸਤੋ ਵੱਡਾ ਭੈਅ ਵੀ ਕੀ,
ਹੱਥ ਬੰਨੇ ਸੀ ਉਸਦੇ ਅੱਗੇ,
ਇਸਤੋ ਵੱਡੀ ਜੈ ਵੀ ਕੀ,
ਭੁੱਲ ਜਾਵੇ ਜੋ ਬਿਨ੍ਹਾਂ ਸੋਚਿਆਂ,
ਇਸਤੋ ਮਾੜੀ ਸ਼ੈਅ ਵੀ ਕੀ,
ਬਸ 'ਸੁਰਿੰਦਰ' ਸੋਚ ਨਾ ਬਹੁਤਾ,
ਕਹਿ ਸਕਦਾ ਤੂੰ ਕਹਿ ਵੀ ਕੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਮੈਨੂੰ ਮੇਰੀ ਚੁੱਪ 'ਤੇ ਭੁੱਖ ਨੇ ਰੁਲਾ ਦਿੱਤਾ
NEXT STORY