Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    4:33:20 PM

  • roads turned white by hailstorm in punjab

    ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ

  • ranainder pratap control of fatudhinga block samiti manveer kaur chairperson

    ਫੱਤੂਢੀਂਗਾ ਬਲਾਕ ਸੰਮਤੀ 'ਤੇ ਰਾਣਾ ਇੰਦਰ ਪ੍ਰਤਾਪ...

  • gursikh woman climbs onto tank with daughter

    ਗੁਰਸਿੱਖ ਔਰਤ ਧੀ ਸਣੇ ਟੈਂਕੀ 'ਤੇ ਚੜ੍ਹੀ, ਹੱਥ 'ਚ...

  • new twist in the case of grenade attack on bjp office in chandigarh

    ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ

  • Updated: 05 Jul, 2018 04:02 PM
Meri-Awaz-Suno
surprising year may be surprising
  • Share
    • Facebook
    • Tumblr
    • Linkedin
    • Twitter
  • Comment

ਲੋਕਸਭਾ ਦੀਆਂ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸ ਇਕ ਸਾਲ ਦੇ ਅੰਦਰ ਅੰਦਰ ਆਮ ਚੋਣਾਂ ਨੇਪਰੇ ਵੀ ਚੜ੍ਹ ਜਾਣੀਆਂ ਹਨ ਅਤੇ ਨਵੀਂ ਸਰਕਾਰ ਵੀ ਬਣ ਜਾਣੀ ਹੈ। 2019 ਦੇ ਮਈ ਮਹੀਨੇ ਦੇ ਅੰਤਮ ਹਫ਼ਤੇ ਨਵੀਂ ਸਰਕਾਰ ਦਾ ਗਠਨ ਹੋ ਜਾਣਾ ਹੈ। ਉਸ ਤੋਂ ਪਹਿਲਾਂ ਲਗਭਗ ਦੋ ਮਹੀਨੇ ਆਮ ਚੋਣਾਂ ਦਾ ਸ਼ੋਰਸ਼ਰਾਬਾ ਹੁੰਦਾ ਰਹਿਣਾ ਹੈ। ਇਸ ਤੋਂ ਸਿੱਧਾ ਮਤੱਲਬ ਹੈ ਕਿ ਮਾਰਚ- ਅਪ੍ਰੈਲ ਵਿਚ ਵੋਟਾਂ ਪੈ ਜਾਣੀਆਂ ਹਨ। ਫਰਵਰੀ ਮਹੀਨੇ ਤੋਂ ਚੋਣ ਜਾਬਤੇ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਅਤੇ ਇੱਧਰੋਂ 2018 ਦਾ ਜੂਨ ਮਹੀਨਾ ਵੀ ਅੱਧਾ ਲੰਘ ਗਿਆ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਕੋਲ ਛੇ ਮਹੀਨੇ ਦਾ ਸਮਾਂ ਬਚਿਆ ਹੈ। 
                      ਇਹਨਾਂ ਛੇ ਮਹੀਨਿਆਂ ਵਿਚ ਜੇਕਰ ਕੁਝ ਹੈਰਤ ਅੰਗੇਜ਼ ਭਰਿਆ ਘਟਨਾਕ੍ਰਮ ਹੁੰਦਾ ਹੈ ਤਾਂ ਇਸ ਵਿਚ ਕਿਸੇ ਪ੍ਰਕਾਰ ਦੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੋਣ ਵਰ੍ਹਾ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਮ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋਈ ਸੀ। ਉਹਨਾਂ ਵਾਅਦਿਆਂ ਦਾ ਕੀ ਬਣਿਆ? ਇਹ ਤਾਂ ਆਮ ਲੋਕ ਜ਼ਿਆਦਾ ਦਰੁੱਸਤੀ ਨਾਲ ਜਾਣਦੇ ਹਨ ਪਰ ! ਇਸ ਵਰ੍ਹੇ ਕੁਝ ਹੈਰਾਨੀਜਨਕ ਫ਼ੈਸਲੇ ਲਏ ਜਾ ਸਕਦੇ ਹਨ ਜਿਨ੍ਹਾਂ ਦੇ ਮਾਧਿਅਮ ਦੁਆਰਾ ਮੁੜ੍ਹ ਤੋਂ ਸੱਤਾ ਦੇ ਕਾਬਜ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹੋਣ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਤਿਹਾਸ ਵਿਚ ਦੇਖਿਆ ਜਾ ਸਕਦਾ ਹੈ ਕਿ ਹਰ ਪਾਰਟੀ ਆਪਣੀ ਸਰਕਾਰ ਬਚਾਈ ਰੱਖਣ ਲਈ ਅਜਿਹੇ ਫ਼ੈਸਲੇ ਕਰਦੀ ਹੈ ਜਿਸ ਨਾਲ ਵਧ ਵੋਟਾਂ ਹਾਸਲ ਕੀਤੀਆਂ ਜਾ ਸਕਣ। 'ਰਾਜਨੀਤਕ ਪਾਰਟੀਆਂ ਦਾ ਮੁੱਖ ਮਕਸਦ ਸੱਤਾ ਪ੍ਰਾਪਤੀ ਹੁੰਦਾ ਹੈ ਇਸ ਤੋਂ ਵਧ ਕੁਝ ਨਹੀਂ ਜਦੋਂ ਅਸੀਂ ਇਸ ਗੱਲ ਨੂੰ ਸਮਝ ਗਏ ਤਾਂ ਬਹੁਤ ਸਾਰੇ ਵਿਵਾਦਾਂ ਦਾ ਹੱਲ ਆਪ-ਮੁਹਾਰੇ ਹੀ ਹੋ ਜਾਂਦਾ ਹੈ। 
                        ਰਾਜਨੀਤਕ ਪਾਰਟੀਆਂ ਦਾ ਮੂਲ ਮਨੋਰਥ ਲੋਕਾਂ ਨੂੰ ਆਪਣੇ ਵੱਲ ਕਰਕੇ ਵੋਟਾਂ ਹਾਸਲ ਕਰਨਾ ਹੁੰਦਾ ਹੈ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਉਹ ਹਰ ਹੱਥਕੰਡਾ ਵਰਤਦੀਆਂ ਹਨ। ਖ਼ੈਰ, ਇਹ ਵੱਖਰਾ ਵਿਸ਼ਾ ਹੈ। ਸਾਡੇ ਲੇਖ ਦਾ ਮੂਲ ਮਨੋਰਥ ਕੇਂਦਰ ਸਰਕਾਰ ਅਤੇ ਵਿਰੋਧੀ ਧਿਰ ਦੇ ਹੈਰਾਨੀ ਭਰੇ ਫ਼ੈਸਲਿਆਂ ਉੱਪਰ ਪੰਛੀ ਛਾਤ ਪਾਉਣਾ ਹੈ ਤਾਂ ਕਿ ਚੋਣ ਵਰ੍ਹੇ ਵਿਚ ਅਸੀਂ ਬਹੁਤੇ ਹੈਰਾਨ ਹੋਣ ਤੋਂ ਬਚ ਸਕੀਏ। ਰਾਜਨੀਤਕ ਪਾਰਟੀਆਂ ਦਾ ਬਹੁਤ ਵੱਡਾ ਵੋਟ ਬੈਂਕ ਕਿਸਾਨ ਹੈ। ਇਸ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਲਈ ਵਿਰੋਧੀ ਧਿਰ ਜਿੱਥੇ ਕਿਸਾਨੀ ਨਾਲ ਸੰਬੰਧਤ ਮੁੱਦੇ ਚੁੱਕ ਕੇ ਸੜਕਾਂ ਤੇ ਰੋਸ ਮੁਜਹਾਰੇ ਕਰ ਸਕਦੀ ਹੈ ਉੱਥੇ ਕੇਂਦਰ ਸਰਕਾਰ ਬਹੁਤ ਸਾਰੀਆਂ ਸਹੁਲਤਾਂ ਦਾ ਐਲਾਨ ਵੀ ਕਰ ਸਕਦੀ ਹੈ। 
                         ਬਿਜਲੀ ਦੇ ਬਿੱਲ, ਕਰਜ਼ੇ ਆਦਿ ਮੁਆਫ਼ ਕੀਤੇ ਜਾ ਸਕਦੇ ਹਨ। ਫ਼ਸਲਾਂ ਦੇ ਭਾਅ ਵਧਾਏ ਜਾ ਸਕਦੇ ਹਨ ਜਾਂ ਫਿਰ ਕਮਿਸ਼ਨ ਦਾ ਗਠਨ ਕੀਤਾ ਜਾ ਸਕਦਾ ਹੈ। ਰਾਜਨੀਤਕ ਪਾਰਟੀਆਂ ਦੀਆਂ ਨਜ਼ਰਾਂ ਵਿਚ ਕਰਮਚਾਰੀ ਵਰਗ ਵੀ ਵੱਡੇ ਵੋਟ ਬੈਂਕ ਦਾ ਹਿੱਸਾ ਹੈ। ਇਸ ਲਈ ਇਸ ਸਾਲ ਵੱਧ ਡੀਥ ਏਥ (ਮਹਿੰਗਾਈ ਭੱਤੇ) ਦੀ ਆਸ ਵੀ ਕੀਤੀ ਜਾ ਸਕਦੀ ਹੈ। ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁਟੀਆਂ ਨੂੰ ਠੀਕ ਕਰਨ ਹਿੱਤ ਕਮਿਸ਼ਨ ਦਾ ਗਠਨ, ਕੋਈ ਵੱਡੀ ਗੱਲ ਨਹੀਂ ਹੈ। ਸਿਹਤ ਬੀਮਾ, ਮੈਡੀਕਲ ਸਹੁਲਤ ਅਤੇ ਹੋਰ ਸਰਕਾਰੀ ਸਲੁਹਤਾਂ ਵਿਚ ਇਜਾਫ਼ਾ ਹੋ ਜਾਵੇ ਤਾਂ ਬਹੁਤੇ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਇਹ ਚੋਣ ਵਰ੍ਹਾ ਹੈ। ਫ਼ੌਜ ਕੋਲੋਂ ਕਿਸੇ ਹੋਰ 'ਸਰਜੀਕਲ ਸਟਰਾਈਕ' ਦੀ ਆਸ ਵੀ ਕੀਤੀ ਜਾ ਸਕਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਲੱਗੇ ਕਿ ਸਰਕਾਰ ਆਪਣੇ ਮੁਲਕ ਦੀ ਸੁਰੱਖਿਆ ਪ੍ਰਤੀ ਕਿੰਨੀ ਫਿਕਰਮੰਦ ਹੈ। ਇਸ ਲਈ ਫ਼ੌਜ ਜੇਕਰ ਇਸ ਵਰ੍ਹੇ ਕੋਈ ਹੋਰ 'ਗੁਪਤ ਹਮਲਾ' ਕਰਕੇ ਦੁਸ਼ਮਣ ਨੂੰ ਮਾਰੇ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੋਣ ਵਰ੍ਹਾ ਹੈ। 
                       ਇਸ ਤੋਂ ਇਲਾਵਾ ਅੰਡਰਵਰਲਡ ਡਾਨ ਦਾਉਦ ਇਬਰਾਹੀਮ ਨੂੰ ਭਾਰਤ ਲਿਆਉਣ ਦਾ ਯਤਨ ਰੰਗ ਲਿਆ ਸਕਦਾ ਹੈ। ਉਂਝ ਪਿਛਲੇ ਕਈ ਸਾਲਾਂ ਤੋਂ ਇਹ ਯਤਨ ਸਫ਼ਲ ਨਹੀਂ ਸੀ ਹੋ ਸਕਿਆ ਪਰ ! ਚੋਣ ਵਰ੍ਹੇ ਦੌਰਾਨ ਇਹ ਸਫ਼ਲਤਾ ਵੀ ਹੱਥ ਲੱਗ ਸਕਦੀ ਹੈ। ਕਾਲੇ ਧਨ ਦੇ ਮਾਲਕਾਂ ਦੀ ਲਿਸਟ ਜੇਕਰ ਇਸ ਸਾਲ ਜਾਰੀ ਹੋ ਜਾਵੇ ਤਾਂ ਬਹੁਤ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਕੋਲ ਤਾਂ ਇਹ ਲਿਸਟ ਬਹੁਤ ਪਹਿਲਾਂ ਦੀ ਮੌਜੂਦ ਹੈ ਪਰ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਹੁਣ ਚੋਣ ਵਰ੍ਹੇ ਵਿਚ ਜੇਕਰ ਤੁਹਾਨੂੰ ਕਾਲੇ ਧਨ ਦੇ ਮਾਲਕਾਂ ਦਾ ਨਾਮ ਪੜ੍ਹਨ ਨੂੰ ਮਿਲ ਜਾਵੇ ਤਾਂ ਇੰਨਾ ਖੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਕਾਲਾ ਧਨ ਅਜੇ ਆਉਣਾ ਬਾਕੀ ਹੈ। ਅਜੇ ਤਾਂ ਸਰਕਾਰ ਨਾਮ ਜਾਰੀ ਕਰ ਸਕਦੀ ਹੈ ਜਿਸ ਨਾਲ ਵੋਟਾਂ ਦੀ ਗਿਣਤੀ ਵਿਚ ਵਾਧਾ ਹੋ ਸਕੇ। ਇਸ ਤੋਂ ਇਲਾਵਾ ਅਤੇ ਜਿਆਦਾ ਸਿਆਸੀ ਪੰਡਤਾਂ ਨੂੰ ਹਿਸਾਬ ਅਜੇ ਨਹੀਂ ਲੱਗਿਆ ਹੈ
                               ਜਿਸ ਨਾਲ ਹੱਕੇ-ਬੱਕੇ ਹੋਣ ਦਾ ਸਬੱਬ ਬਣ ਜਾਵੇ। ਯਕੀਕਨ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਆਵੇਗੀ ਕਿਉਂਕਿ ਪੈਟਰੋਲ ਅਤੇ ਡੀਜ਼ਲ ਖ਼ਰੀਦਣ ਵਾਲੇ ਲੋਕ ਹੀ ਵੱਡੀ ਗਿਣਤੀ ਵਿਚ ਵੋਟਰ ਹਨ। ਸਰਕਾਰ ਇਹਨਾਂ ਲੋਕਾਂ ਨੂੰ ਕਦੇ ਵੀ ਨਾਰਾਜ਼ ਨਹੀਂ ਕਰ ਸਕਦੀ। ਉਂ ਭਾਵੇਂ ਵੋਟਾਂ ਤੋਂ ਅਗਲੇ ਦਿਨ ਕੀਮਤ ਵਧਾ ਦੇਵੇ ਪਰ ਚੋਣ ਵਰ੍ਹੇ ਵਿਚ ਇਹ ਰਿਸਕ ਲੈਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਸਰਕਾਰ ਇਹਨਾਂ ਚੀਜ਼ਾਂ ਨੂੰ ਸਸਤਾ ਕਰਕੇ ਵੋਟਾਂ ਤੇ ਹੱਥ ਸਾਫ਼ ਕਰ ਸਕਦੀ ਹੈ ਅਤੇ ਬਾਅਦ ਵਿਚ ਹੋਏ ਨੁਕਸਾਨ ਦੀ ਭਰਪਾਈ ਵੀ ਕਰ ਸਕਦੀ ਹੈ। ਕਿਸੇ ਨੂੰ ਕੀ ਇਤਰਾਜ਼ ਹੋਵੇਗਾ। ਇਹਨਾਂ ਚੋਣਾਂ ਵਿਚ ਜੀਥ ਐੱਸ਼ ਟੀਥ ਬਹੁਤ ਵੱਡਾ ਮੁੱਦਾ ਹੈ। ਸਰਕਾਰ ਜੀਥ ਐੱਸ਼ ਟੀਥ ਦੀਆਂ ਦਰਾਂ ਵਿਚ ਕਮੀ ਕਰ ਸਕਦੀ ਹੈ ਜਿਸ ਨਾਲ ਰੁੱਸਿਆ ਬੈਠਾ ਵਿਉਪਾਰੀ ਮੁੜ ਵੋਟਾਂ ਦੀ ਸੁਗਾਤ ਸਰਕਾਰ ਦੀ ਝੋਲੀ ਪਾ ਦੇਵੇ। ਜੀਥ ਐੱਸ਼ ਟੀਥ ਦੀਆਂ ਮਦਾਂ ਨੂੰ ਮੱਧਮ ਵੀ ਕੀਤਾ ਜਾ ਸਕਦਾ ਹੈ ਤਾਂ ਕਿ ਲੋਕ/ਵਿਉਪਾਰੀ ਨੂੰ ਕੁਝ ਰਾਹਤ ਦਾ ਅਹਿਸਾਸ ਕਰਵਾਇਆ ਜਾ ਸਕੇ ਤਾਂ ਕਿ ਸਰਕਾਰ ਨੂੰ ਵਿਉਪਾਰੀਆਂ ਦਾ ਸਾਥ ਮਿਲ ਸਕੇ। ਰਾਜਨੀਤਕ ਪਾਰਟੀਆਂ ਵਿਚ ਦਲ-ਬਦਲ ਦਾ ਇਹ ਮੌਸਮ ਬਹੁਤ ਵਰ੍ਹਿਆਂ ਤੋਂ 'ਬਹਾਰ ਦਾ ਮੌਸਮ' ਮੰਨਿਆ ਜਾਂਦਾ ਹੈ। 
                            ਇਸ ਮੌਸਮ ਵਿਚ ਜੇਕਰ ਇਕ ਲੀਡਰ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦੀ ਗੋਦੀ ਵਿਚ ਜਾ ਬਿਰਾਜੇ ਤਾਂ ਬਹੁਤਾ ਹੈਰਾਨ ਹੋਣਾ ਮੂਰਖ਼ਤਾ ਹੋਵੇਗੀ। ਇਹ ਵਰ੍ਹਾਂ ਦਲ-ਬਦਲੂਆਂ ਦਾ ਵਰ੍ਹਾ ਹੁੰਦਾ ਹੈ ਅਤੇ ਦਲ-ਬਦਲੂ ਆਪਣੇ ਵਰ੍ਹੇ ਨੂੰ ਸੁੱਕਾ ਨਹੀਂ ਲੰਘਣ ਦਿੰਦੇ। ਇਹ ਕਈ ਦਹਾਕਿਆਂ ਦਾ ਇਤਿਹਾਸ ਹੈ ਅਤੇ ਇਹ ਇਤਿਹਾਸ ਇਸ ਵਰ੍ਹੇ ਨਾ ਦੁਹਰਾਇਆ ਜਾਵੇ, ਅਜਿਹਾ ਹੋ ਹੀ ਨਹੀਂ ਸਕਦਾ। ਇਸ ਵਰ੍ਹੇ ਨਿੱਜੀ ਹਮਲਿਆਂ ਰਾਹੀਂ ਜੇਕਰ ਕਿਸੇ ਖ਼ਾਸ ਲੀਡਰ ਦੇ ਦੱਬੇ ਭੇਤ ਬਾਹਰ ਨਿਕਲ ਆਉਣ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇਸ ਵਰ੍ਹੇ ਵਿਚ ਕੀਤਾ ਗਿਆ ਹਮਲਾ ਜ਼ਿਆਦਾ ਘਾਤਕ ਹੁੰਦਾ ਹੈ। ਇਸ ਗੱਲ ਨੂੰ ਅਜੋਕਾ ਲੀਡਰ ਤਬਕਾ ਬਹੁਤ ਦਰੁੱਸਤੀ ਨਾਲ ਸਮਝਦਾ ਹੈ। ਇਸ ਲਈ ਬਚਪਨ, ਜਵਾਨੀ ਵੇਲੇ ਦਾ ਕੋਈ ਰਾਜ਼ ਜੇਕਰ ਆਮ ਲੋਕਾਂ ਵਿਚ ਖੁੱਲ੍ਹ ਜਾਵੇ ਤਾਂ ਲੋਕਾਂ ਨੂੰ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਇਹ ਚੋਣ ਵਰ੍ਹਾ ਹੈ ਅਤੇ ਇਸ ਵਰ੍ਹੇ ਵਿਚ ਸਭ ਕੁਝ ਜਾਇਜ਼ ਮੰਨਿਆ ਜਾਂਦਾ ਹੈ। 
                            ਇਸ ਵਰ੍ਹੇ ਤੋਂ ਬਾਅਦ ਲੀਡਰ ਤਬਕਾ ਮੁੜ ਇਕ ਹੋ ਜਾਣਾ ਹੈ ਅਤੇ ਰਾਜ-ਸੱਤਾ ਦਾ ਆਨੰਦ ਲੈਂਦਾ ਹੋਇਆ ਪੰਜ ਸਾਲ ਫਿਰ ਕੋਈ ਰਾਜ਼ ਨਹੀਂ ਖੁੱਲ੍ਹਣਾ। ਧਾਰਮਿਕ ਭਾਵਨਾ ਨੂੰ ਮੁੱਖ ਮੁੱਦਾ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਰਾਮ ਮੰਦਰ ਦਾ ਮੁੱਦਾ ਮੁੜ ਤੋਂ ਸੁਰਖ਼ੀਆਂ ਵਿਚ ਆ ਸਕਦਾ ਹੈ। ਜੇ. ਐੱਨ. ਯੂ. ਦੇ ਵਿਵਾਦਾਂ ਨੂੰ ਮੁੜ ਤੋਂ ਹਵਾ ਦਿੱਤੀ ਜਾ ਸਕਦੀ ਹੈ ਜਿਸ ਨਾਲ ਬੁਧੀਜੀਵੀ ਵਰਗ ਵਿਚ ਆਪਣੇ ਰੁਬਤੇ ਨੂੰ ਕਾਇਮ ਕੀਤਾ ਜਾ ਸਕੇ ਕਿਉਂਕਿ ਇਹੋ ਤਬਕਾ ਹੈ ਜਿਹੜਾ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੈ। ਇਹ ਲੋਕ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕਰਦੇ ਰਹਿੰਦੇ ਹਨ ਇਸ ਲਈ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਇਹਨਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਅਜਿਹੀਆਂ ਕਾਰਵਾਈਆਂ ਕਰ ਸਕਦੀਆਂ ਹਨ। 
                          ਇਸ ਤੋਂ ਇਲਾਵਾ ਦੇਸ਼ਭਗਤੀ, ਪੱਥਰਬਾਜੀ, ਕਸ਼ਮੀਰ ਸਮੱਸਿਆ,ਪੱਤਰਕਾਰਿਤਾ, ਨਕਸਲੀ ਹਿੰਸਾ, ਪੰਦਰਾਂ ਲੱਖ ਰੁਪਏ, ਅੱਛੇ ਦਿਨ, ਬੈਂਕਿੰਗ ਘੁਟਾਲੇ ਅਤੇ ਰਾਜਪਾਲਾਂ ਦੀਆਂ ਮਨਮਰਜ਼ੀਆਂ ਆਦਿਕ ਮੁੱਦੇ ਵੀ ਇਸ ਵਰ੍ਹੇ ਆਮ ਲੋਕਾਂ ਦੀ ਕਚਹਿਰੀ ਵਿਚ ਆ ਪੇਸ਼ ਕੀਤੇ ਜਾ ਸਕਦੇ ਹਨ। ਇਹਨਾਂ ਸਮੱਸਿਆਵਾਂ ਦਾ ਮੂਲ, ਇਹਨਾਂ ਨੂੰ ਹੱਲ ਕਰਨਾ ਨਹੀਂ ਸਗੋਂ ਵੋਟਾਂ ਪ੍ਰਾਪਤ ਕਰਨਾ ਹੋਵੇਗਾ। ਇਸ ਤੋਂ ਵੱਧ ਕੁਝ ਨਹੀਂ। ਇਹ ਸਾਡੀ ਸਮਝ ਤੇ ਨਿਰਭਰ ਕਰਦਾ ਹੈ ਕਿ ਅਸੀਂ ਪੰਜ ਵਰ੍ਹਿਆਂ ਦੀ ਕਾਰਗੁਜ਼ਾਰੀ ਦਾ
ਲੇਖਾ-ਜੋਖਾ ਦੇਖ ਕੇ ਆਪਣੀ ਵੋਟ ਦੀ ਵਰਤੋਂ ਕਰਨਾ ਹੈ ਜਾਂ ਫਿਰ ਇਸ ਵਰ੍ਹੇ ਪੇਸ਼ ਕੀਤੀਆਂ ਗਈਆਂ ਹੈਰਤਅੰਗੇਜ਼ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ।
ਡਾ.  ਨਿਸ਼ਾਨ ਸਿੰਘ ਰਾਠੌਰ
1054/1, ਵਾ ਨੰ 15- ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ 75892 33437

  • Lok Sabha election
  • year
  • time
  • ਲੋਕਸਭਾ
  • ਚੋਣਾਂ
  • ਸਾਲ
  • ਸਮਾਂ

ਪੀ.ਏ. ਯੂ. ਦੇ ਬੀ. ਐਸ. ਸੀ. ਆਨਰਜ਼ (ਖੇਤੀਬਾੜੀ) 6 ਸਾਲਾਂ ਕੋਰਸ ਲਈ ਯੋਗਤਾ ਪਰੀਖਿਆ

NEXT STORY

Stories You May Like

  • an example of honesty a bag filled with two lakh rupees was returned
    ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ ਕੀਤਾ ਵਾਪਸ
  • don  t make these mistakes while charging your laptop
    ਸਾਵਧਾਨ! Laptop charge ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਹੋ ਸਕਦਾ ਹੈ ਮਹਿੰਗਾ ਨੁਕਸਾਨ
  • could the hormuz dispute turn into a dollar yuan war
    ਕੀ ਹੋਰਮੁਜ਼ ਵਿਵਾਦ ਡਾਲਰ-ਯੂਆਨ ਯੁੱਧ ’ਚ ਤਬਦੀਲ ਹੋ ਸਕਦਾ ਹੈ?
  • instagram users savadhan
    Instagram ਯੂਜ਼ਰਸ ਸਾਵਧਾਨ! ਤੁਰੰਤ ਕਰ ਲਓ ਇਹ ਸੈਟਿੰਗ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਖਾਤਾ
  • rss 100 years
    ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
  • even putting 1 2 pegs can be dangerous
    1-2 ਪੈੱਗ ਲਗਾਉਣਾ ਵੀ ਹੋ ਸਕਦਾ ਖਤਰਨਾਕ ! ਅੰਦਰੋਂ ਖੋਖਲਾ ਹੋ ਜਾਵੇਗਾ ਸਰੀਰ, ਪੜ੍ਹੋ ਖ਼ਾਸ ਰਿਪੋਰਟ
  • who can stop war
    ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?
  • air canada express flight collision
    ਯਾਤਰੀਆਂ ਨਾਲ ਭਰਿਆ ਜਹਾਜ਼ ਹੋ ਗਿਆ ਹਾਦਸੇ ਦਾ ਸ਼ਿਕਾਰ ! ਬੰਦ ਕਰਨਾ ਪਿਆ NY ਦਾ ਏਅਰਪੋਰਟ
  • jalandhar corporation has not been able to earn rangla vihda project
    ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
  • massive fire breaks out at chemical factory chadha enterprises
    ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
  • good news for liquor contractors in punjab
    ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
  • man brutally murdered by pouring chilli powder in his eyes in nurmahal
    ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
Trending
Ek Nazar
famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +