ਮੋਗਾ (ਕਸ਼ਿਸ਼) : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿਚ ਵਿਕਾਸ ਕਾਰਜ ਜਾਰੀ ਹੋਣ ਦੇ ਦਾਅਵੇ ਕੀਤਾ ਜਾ ਰਹੇ ਹਨ ਪਰ ਇਹ ਦਾਅਵਿਆਂ ਦੀ ਪੋਲ ਅੱਜ ਮੋਗਾ ਦੇ ਵਾਰਡ ਨੰਬਰ 20 ਵਿਚ ਪੂਰੀ ਤਰ੍ਹਾਂ ਖੁੱਲ੍ਹ ਗਈ ਹੈ। ਦਰਅਸਲ ਇਥੋਂ ਦੇ ਲੋਕ ਪਿਛਲੇ ਇਕ ਮਹੀਨੇ ਤੋਂ ਗਟਰ ਵਾਲਾ ਪਾਣੀ ਪੀਣ ਨੂੰ ਮਜਬੂਰ ਹਨ। ਇਸ ਮੌਕੇ ਅੱਕੇ ਲੋਕਾਂ ਨੇ ਨਗਰ-ਨਿਗਮ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਮੋਗਾ ਦੀ ਵਿਧਾਇਕ ਅਤੇ ਕੌਂਸਲਰ ਨੂੰ ਵਾਰ ਵਾਰ ਜਾਣੂ ਕਰਵਾਇਆ ਪਰ ਉਨ੍ਹਾਂ ਦੇ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ। ਲੋਕਾਂ ਮੁਤਾਬਕ ਉਹ ਮਜਬੂਰਨ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ।
ਮੋਗਾ 'ਚ ਪਰੇਡ ਦੌਰਾਨ ਬੇਹੋਸ਼ ਹੋਈਆਂ ਵਿਦਿਆਰਥਣਾਂ, ਤੁਰੰਤ ਲਿਜਾਇਆ ਗਿਆ ਹਸਪਤਾਲ
NEXT STORY