ਮੋਗਾ (ਕਸ਼ਿਸ਼ ਸਿੰਗਲਾ) : ਸਥਾਨਕ ਅਨਾਜ ਮੰਡੀ 'ਚ ਸੋਮਵਾਰ ਨੂੰ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਐੱਨ. ਸੀ. ਸੀ. 'ਚ ਹਿੱਸਾ ਲੈ ਰਹੀਆਂ ਦੋ ਵਿਦਿਆਰਥਣਾਂ ਅਚਾਨਕ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸੰਸਦ ਸੈਸ਼ਨ 'ਚ ਹਿੱਸਾ ਲੈਣ ਬਾਰੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪਟੀਸ਼ਨ ਦਾ ਕੀਤਾ ਨਿਪਟਾਰਾ
ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਕਸਬਾ ਕੋਟ ਈਸੇ ਖਾਂ ਦੇ ਸ੍ਰੀ ਹੇਮਕੁੰਡ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨਿਵਾਸੀ ਗਗੜਾ ਅਤੇ ਨਵਦੀਪ ਕੌਰ ਨਿਵਾਸੀ ਖੋਸਾ ਕੋਟਲਾ ਅਨਾਜ ਮੰਡੀ 'ਚ ਐੱਨ. ਸੀ. ਸੀ. ਦੀ ਪਰੇਡ 'ਚ ਹਿੱਸਾ ਲੈਣ ਲਈ ਆਈਆਂ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਵੱਡਾ ਹਾਦਸਾ ਟਲਿਆ, ਤੇਜ਼ ਹਨ੍ਹੇਰੀ ਕਾਰਨ ਉੱਡੀਆਂ ਟੀਨ ਦੀਆਂ ਚਾਦਰਾਂ
ਜਦੋਂ ਮੰਤਰੀ ਸੰਬੋਧਨ ਕਰ ਰਹੇ ਸਨ, ਉਸ ਸਮੇਂ ਪਰੇਡ ਦੇ ਇੰਤਜ਼ਾਰ 'ਚ ਖੜ੍ਹੀਆਂ ਦੋਵੇਂ ਵਿਦਿਆਰਥਣਾਂ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਈਆਂ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਦੋਵੇਂ ਵਿਦਿਆਰਥਣਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਸਾਰ ਤੋਂ ਹਜ਼ੂਰ ਸਾਹਿਬ ਲਈ ਪਹਿਲੀ ਫਲਾਈਟ ਸ਼ੁਰੂ, ਹਰਿਆਣਾ ਦੀਆਂ ਸੰਗਤਾਂ ਨੇ ਕੀਤਾ ਪ੍ਰਧਾਨ ਝੀਂਡਾ ਦਾ ਸਨਮਾਨ
NEXT STORY