ਕੁਪਵਾੜਾ/ਸ਼ੋਪੀਆਂ— ਜੰਮੂ ਕਸ਼ਮੀਰ 'ਚ ਇਕ ਵਾਰ ਫਿਰ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਦੇ ਵਿਚਕਾਰ ਲੜਾਈ ਜਾਰੀ ਹੈ। ਘਾਟੀ ਦੇ ਸ਼ੋਪੀਆਂ ਜ਼ਿਲੇ 'ਚ ਅੱਤਵਾਦੀਆਂ ਨੇ ਫੌਜ ਦੀ ਪੈਟਰੋਲਿੰਗ ਪਾਰਟੀ 'ਤੇ ਹਮਲਾ ਕੀਤਾ ਹੈ। ਇਸ ਨਾਲ ਹੀ ਕੁਪਵਾੜਾ ਜ਼ਿਲੇ 'ਚ ਫੌਜ ਅਤੇ ਅੱਤਵਾਦੀਆਂ ਦੇ ਵਿਚਕਾਰ ਮੁਕਾਬਲਾ ਜਾਰੀ ਹੈ। ਮਿਲੀ ਜਾਣਕਾਰੀ 'ਚ ਇਥੇ ਜੰਗਲਾਂ 'ਚ ਚਲ ਰਹੀ ਮੁਠਭੇੜ 'ਚ ਇਕ ਅੱਤਵਾਦੀ ਢੇਰ ਹੋ ਗਏ ਹਨ।
ਸ਼ੋਪੀਆਂ ਦੇ ਅਹਿਗਾਮ 'ਚ ਫੌਜ ਦੀ ਇਕ ਪੈਟਰੋਲਿੰਗ ਪਾਰਟੀ ਗਸ਼ਤ 'ਤੇ ਨਿਕਲੀ ਹੋਈ ਸੀ ਤਾਂ ਉਸ ਸਮੇਂ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਇਕ ਸੁਰੱਖਿਆ ਕਰਮੀ ਜ਼ਖਮੀ ਹੋ ਗਿਆ ਹੈ। ਇਲਾਕੇ ਨੂੰ ਖਾਲੀ ਕਰਾ ਦਿੱਤਾ ਗਿਆ ਹੈ ਅਤੇ ਜਵਾਬੀ ਕਾਰਵਾਈ ਅਜੇ ਵੀ ਜਾਰੀ ਹੈ। ਫੌਜ ਨੇ ਸਰਚ ਅਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ।
ਕੁਪਵਾੜਾ 'ਚ ਅੱਤਵਾਦੀ ਢੇਰ
ਉਧਰ ਕੁਪਵਾੜਾ 'ਚ ਵੀ ਅੱਤਵਾਦੀਆਂ ਅਤੇ ਫੌਜ ਦੇ ਵਿਚਕਾਰ ਮੁਕਾਬਲਾ ਜਾਰੀ ਹੈ। ਇਸ ਮੁਕਾਬਲੇ 'ਚ ਇਕ ਅੱਤਵਾਦੀ ਢੇਰ ਹੋ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਕੁਪਵਾੜਾ ਦੇ ਜੰਗਲਾਂ 'ਚ ਵੀਰਵਾਰ ਦੇਰ ਰਾਤ ਤੋਂ ਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ। ਇਹ ਹਮਲਾ ਅਜਿਹੇ ਸਮੇਂ 'ਚ ਹੋਏ ਹਨ ਜਦੋਂ ਸੂਬੇ 'ਚ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ। ਦੱਸਣਾ ਚਾਹੁੰਦੇ ਹਨ ਕਿ ਕੁਪਵਾੜਾ 'ਚ ਕਾਫੀ ਸਮੇਂ ਤੋਂ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਨੇ 10 ਜੂਨ ਨੂੰ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੰਦੇ ਹੋਏ ਸਾਰੀਆਂ ਸਾਜਿਸ਼ਾਂ ਨੂੰ ਨਾਕਾਮ ਕੀਤਾ ਸੀ। ਉਸ ਦੌਰਾਨ 6 ਅੱਤਵਾਦੀ ਢੇਰ ਕੀਤੇ ਸਨ।
ਅਮਰਨਾਥ ਯਾਤਰਾ : ਮੀਂਹ ਵੀ ਨਹੀਂ ਰੋਕ ਸਕਿਆ ਸ਼ਿਵ ਭਗਤਾਂ ਦੇ ਕਦਮ, ਜੰਮੂ ਤੋਂ ਦੂਜਾ ਜਥਾ ਰਵਾਨਾ
NEXT STORY