ਹੈਦਰਾਬਾਦ — ਤੇਲੰਗਾਨਾ ਦੇ ਹੈਦਰਾਬਾਦ 'ਚ ਰੇਪ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਥੇ ਚੰਦਰਯਾਂਗੁਤਾ ਥਾਣਾ ਖੇਤਰ 'ਚ ਇਕ 18 ਸਾਲਾ ਲੜਕੀ ਨਾਲ ਇਕ ਆਟੋ ਡਰਾਇਵਰ ਨੇ ਕਥਿਤ ਰੂਪ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਆਟੋ ਡਰਾਇਵਰ ਨੇ ਰੇਪ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਲੜਕੀ ਆਪਣੀ 10 ਸਾਲਾ ਛੋਟੀ ਭੈਣ ਨਾਲ ਦਾਦੀ ਦੇ ਘਰ ਜਾ ਰਹੀ ਸੀ। ਇਸੇ ਦੌਰਾਨ ਉਹ ਰਾਸਤਾ ਭੁੱਲ ਗਈ ਤਾਂ ਇਸ ਦੋਸ਼ੀ ਦੇ ਭਰਾ ਨੇ ਉਨ੍ਹਾਂ ਨੂੰ ਦੇਖਿਆ। ਦੋਸ਼ੀ ਦਾ ਭਰਾ ਵੀ ਆਟੋ ਰਿਕਸ਼ਾ ਚਲਾਉਂਦਾ ਹੈ। ਜਦੋਂ ਦੋਵਾਂ ਭੈਣਾ ਨੂੰ ਲੈ ਕੇ ਘਰ ਪਹੁੰਚਿਆਂ ਤਾਂ ਉਸ ਦੀ ਮਾਂ ਨੇ ਉਸ ਨੂੰ ਝਿੜਕਿਆਂ ਅਤੇ ਛੋਟੇ ਬੇਟੇ ਨੂੰ ਉਨ੍ਹਾਂ ਨੂੰ ਘਰ ਛੱਡ ਕੇ ਆਉਣ ਲਈ ਕਿਹਾ। ਪਰ ਉਹ ਡਰਾਇਵਰ ਉਸ ਨੂੰ ਘਰ ਨਾ ਲੈ ਜਾ ਕੇ ਨਾਮਪੱਲੀ ਇਲਾਕੇ 'ਚ ਇਕ ਲਾਜ ਲੈ ਗਿਆ। ਜਦੋਂ ਲੜਕੀ ਦੀ ਛੋਟੀ ਭੈਣ ਸੋ ਗਈ ਤਾਂ ਦੋਸ਼ੀ ਨੇ ਉਸ ਨਾਲ ਰੇਪ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਫਲਕਨੁਮਾ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦੋਵਾਂ ਨੂੰ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪੀੜਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ। ਇਸ ਤੋਂ ਬਾਅਦ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਵਾਂ ਭਰਾਵਾਂ ਖਿਲਾਫ ਕੇਸ ਦਰਜ ਕਰ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵੇਂ ਹਾਲੇ ਫਰਾਰ ਹਨ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ’ਚ ਹੋ ਰਿਹੈ ਫਰਾਡ, ਕੈਗ ਨੇ ਖੜ੍ਹੇ ਕੀਤੇ ਸਵਾਲ
NEXT STORY